ਪਟਿਆਲਾ: ਪਿਛਲੇ ਦਿਨੀਂ ਪਟਿਆਲਾ ਦੇ ਕੇਂਦਰੀ ਸੁਧਾਰ ਜੇਲ੍ਹ ਦੇ ਵਿੱਚੋਂ ਪੁਲਿਸ ਦੁਆਰਾ ਸਰਚ ਅਪ੍ਰੇਸ਼ਨ ਕਰਕੇ ਗੁਪਤ ਸੂਚਨਾ ਦੇ ਅਧਾਰ ’ਤੇ 19 ਮੋਬਾਈਲ ਫੋਨ ਬਰਾਮਦ ਕੀਤੇ ਗਏ ਸੀ ਜਿਸ ਨੂੰ ਲੈ ਕੇ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਨੇ ਟਵੀਟ ਵੀ ਕੀਤਾ ਸੀ ਅਤੇ ਪੁਲਿਸ ਨੂੰ ਵਧਾਈ ਵੀ ਦਿੱਤੀ ਸੀ ਕਿ ਉਨ੍ਹਾਂ ਨੇ ਵੱਡੀ ਸਫ਼ਲਤਾ ਪ੍ਰਾਪਤ ਕੀਤੀ ਹੈ।
ਜਿੱਥੇ ਪੁਲਿਸ ਨੂੰ ਇਹ ਮੋਬਾਈਲ ਫੋਨ ਜੇਲ੍ਹ ਵਿੱਚੋਂ ਗੁਪਤ ਸੂਚਨਾ ਦੇ ਅਧਾਰ ਦੇ ਬਰਾਮਦ ਹੋਏ ਸੀ ਤਾਂ ਉਥੇ ਹੀ ਜੇਲ਼ ਪ੍ਰਸ਼ਾਸ਼ਨ ਦੇ ਉਪਰ ਸਵਾਲ ਵੀ ਉੱਠ ਰਹੇ ਸੀ ਕਿ ਸਖ਼ਤ ਸੁਰੱਖਿਆ ਦੇ ਵਿੱਚ ਕਿਸ ਤਰ੍ਹਾਂ ਮੋਬਾਈਲ ਫੋਨ ਜੇਲ੍ਹ ਦੇ ਅੰਦਰ ਗਏ ਜਿਸ ਦੇ ਬਾਰੇ ਜੇਲ੍ਹ ਸੁਪਰਡੈਂਟ ਮਨਜੀਤ ਸਿੰਘ ਦੀਵਾਨਾ ਨੇ ਵੱਡੇ ਖੁਲਾਸੇ ਕੀਤੇ ਹਨ। ਉਨ੍ਹਾਂ ਕਿਹਾ ਕਿ ਇਹ ਮੋਬਾਈਲ ਫੋਨ ਦਾ ਸਾਨੂੰ ਕਾਫੀ ਲੰਬੇ ਸਮੇਂ ਤੋਂ ਪਤਾ ਸੀ ਪਰ ਪਤਾ ਨਹੀਂ ਲੱਗ ਪਾ ਰਹੇ ਸੀ ਕਿ ਕਿੱਥੇ ਲੁਕਾਏ ਗਏ ਹਨ।
ਪਟਿਆਲਾ ਜੇਲ੍ਹ ’ਚੋਂ 19 ਮੋਬਾਇਲ ਬਰਾਮਦਗੀ ਮਾਮਲੇ ਚ ਵੱਡੇ ਖੁਲਾਸੇ ਉਨ੍ਹਾਂ ਕਿਹਾ ਕਿ ਸਿਰਫ ਸਾਨੂੰ ਇੱਕ ਗੁਪਤ ਸੂਚਨਾ ਮਿਲੀ ਜਿਸ ਦੇ ਅਧਾਰ ’ਤੇ ਅਸੀਂ 3 ਤੋਂ 4 ਘੰਟੇ ਤੱਕ ਪਟਿਆਲਾ ਦੀ ਜੇਲ੍ਹ ਦੇ ਅੰਦਰ ਸਰਚ ਅਪ੍ਰੇਸ਼ਨ ਕੀਤਾ ਤੇ ਸਾਨੂੰ ਕੰਧਾਂ ਦੇ ਵਿੱਚ ਲੁਕਾਏ ਹੋਏ ਅਤੇ ਛੱਤਾਂ ਦੇ ਵਿੱਚ ਲੁਕਾਏ ਹੋਏ 19 ਮੋਬਾਈਲ ਫੋਨ ਬਰਾਮਦ ਹੋਏ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਕਈ ਵਾਰ ਇਸ ਤਰ੍ਹਾਂ ਹੋਇਆ ਹੈ ਕਿ ਜੇਲ੍ਹ ਦੇ ਅੰਦਰ ਜਿਹੜੇ ਲੋਕ ਮੁਲਾਕਾਤ ਦੇ ਲਈ ਆਉਂਦੇ ਹਨ ਉਹ ਬੂਟ ਦੇ ਵਿੱਚ ਲੁਕਾ ਕੇ ਮੋਬਾਈਲ ਫੋਨ ਅੰਦਰ ਲੈ ਆਉਂਦੇ ਸਨ ਜਿੰਨ੍ਹਾਂ ਨੂੰ ਅਸੀਂ ਕਈ ਵਾਰ ਕਾਬੂ ਵੀ ਕੀਤਾ ਹੈ।
ਇਸਦੇ ਨਾਲ ਉਨ੍ਹਾਂ ਦੱਸਿਆ ਕਿ ਕਈ ਵਾਰ ਇਸ ਤਰਾਂ ਹੁੰਦਾ ਕਿ ਜੇਲ੍ਹ ਦੇ ਬਾਹਰ ਤੋਂ ਲੋਕ ਲਿਫਾਫੇ ਦੇ ਵਿੱਚ ਬੰਨ੍ਹ ਕੇ ਮੋਬਾਈਲ ਨੂੰ ਅੰਦਰ ਸੁੱਟ ਦਿੰਦੇ ਹਨ ਤਾਂ ਉਹ ਮੋਬਾਈਲ ਫੋਨ ਵੀ ਅਸੀਂ ਕਈ ਵਾਰ ਬਰਾਮਦ ਕੀਤੇ ਹਨ। ਉਨ੍ਹਾਂ ਕਿਹਾ ਕਿ ਸਾਡੀ ਪੀਸੀਆਰ ਪੁਲਿਸ ਦੀ ਤਰਫ ਤੋਂ ਜੇਲ੍ਹ ਦੇ ਆਲੇ ਦੁਆਲੇ ਚੱਕਰ ਕੱਟੇ ਜਾਂਦੇ ਹਨ ਤਾਂ ਜੋ ਕੋਈ ਵੀ ਵਿਅਕਤੀ ਜੇਲ੍ਹ ਅੰਦਰ ਮੋਬਾਈਲ ਜਾਂ ਕੋਈ ਨਸ਼ਾ ਨਾ ਸੁੱਟ ਸਕੇ।
ਇਹ ਵੀ ਪੜ੍ਹੋ:'ਸੋਚਿਆ ਸੁਧਰ ਜਾਵੇਗਾ, ਹੁਣ ਹੋਰ ਬਰਦਾਸ਼ਤ ਨਹੀਂ ਹੁੰਦਾ', ਕਹਿ ਕੇ ਮੰਦੀਪ ਕੌਰ ਨੇ ਕੀਤੀ ਖੁਦਕੁਸ਼ੀ