ਪਟਿਆਲਾ: ਸਥਾਨਕ ਕੌਂਸਲਰ ਰਵਿੰਦਰ ਟੋਨੀ ਦੀ ਅਗਵਾਈ ਵਿੱਚ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾਕਟਰ ਭੀਮ ਰਾਓ ਅੰਬੇਦਕਰ ਜੀ ਦਾ 129ਵਾਂ ਜਨਮ ਦਿਹਾੜਾ ਬੜੀ ਸ਼ਰਧਾ ਨਾਲ ਮਨਾਇਆ ਗਿਆ।
ਪਟਿਆਲਾ 'ਚ ਮਨਾਇਆ ਗਿਆ ਡਾ. ਭੀਮ ਰਾਓ ਅੰਬੇਦਕਰ ਦਾ 129ਵਾਂ ਜਨਮ ਦਿਹਾੜਾ - covid-19
ਕੌਂਸਲਰ ਰਵਿੰਦਰ ਟੋਨੀ ਤੇ ਉਨ੍ਹਾਂ ਦੀ ਟੀਮ ਨੇ ਜਿੱਥੇ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਦੀ ਪ੍ਰਤਿਮਾ 'ਤੇ ਮਾਲਾ ਭੇਟ ਕੀਤੀ ਤੇ ਸ਼ਰਧਾ ਦੇ ਫੁੱਲ ਵੀ ਭੇਟ ਕੀਤੇ।
ਡਾ. ਭੀਮ ਰਾਓ ਅੰਬੇਦਕਰ
ਇਸ ਮੌਕੇ ਕੌਂਸਲਰ ਰਵਿੰਦਰ ਟੋਨੀ ਤੇ ਉਨ੍ਹਾਂ ਟੀਮ ਵੱਲੋਂ ਜਿੱਥੇ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਦੀ ਪ੍ਰਤਿਮਾ 'ਤੇ ਮਾਲਾ ਭੇਂਟ ਕੀਤੀ ਗਈ, ਉੱਥੇ ਹੀ ਸ਼ਰਧਾ ਦੇ ਫੁੱਲ ਵੀ ਭੇਂਟ ਕੀਤੇ ਗਏ। ਇਸ ਮੌਕੇ ਵਾਰਡ 26 ਦੇ ਸਫਾਈ ਸੈਨਿਕਾਂ ਨੂੰ ਸਿਰੋਪਾਓ ਪਾ ਕੇ ਉਨ੍ਹਾਂ ਨੂੰ ਰਾਸ਼ਨ ਦੇ ਕੇ ਸਨਮਾਨਿਤ ਵੀ ਕੀਤਾ ਗਿਆ।
ਸਮਾਗਮ ਦੌਰਾਨ ਸੋਸ਼ਲ ਡਿਸਟੈਂਸ ਦਾ ਖਾਸ ਧਿਆਨ ਰੱਖਿਆ ਗਿਆ ਸੀ। ਇਸ ਮੌਕੇ ਸੰਜੀਵਨੀ ਸੇਵਾ ਸੁਸਾਇਟੀ ਦੇ ਪ੍ਰਧਾਨ ਸੰਜੀਵ ਮਾਥੁਰ, ਡੇਅਰੀ ਇੰਸਪੈਕਟਰ ਜੈ ਕਿਸ਼ਨ, ਵਿਕਰਮ ਵਿਕੀ, ਐਂਟੀ ਨਾਰਕੋਟਿਕਸ ਸੈੱਲ ਦੇ ਚੇਅਰਮੈਨ ਜਤਿੰਦਰ ਸ਼ਰਮਾ ਵੀ ਮੌਜੂਦ ਸਨ।