ਪਟਿਆਲਾ: ਜ਼ਿਲ੍ਹੇ ਦੇ ਲੀਲਾ ਭਵਨ ਚੌਂਕ ਵਿਖੇ ਆਟੋ ਚਾਲਕਾਂ (Auto drivers) ਦਾ ਸਵਾਰੀ ਨੂੰ ਲੈ ਕੇ ਆਪਸ ਵਿੱਚ ਭਿੜਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਆਟੋ ਚਾਲਕ ਵੱਲੋਂ ਇੱਕ ਦੂਜੇ ਉੱਪਰ ਹਮਲਾ ਕੀਤਾ ਗਿਆ ਜਿਸ ਕਾਰਨ ਆਟੋ ਚਾਲਕ ਨਿਹੰਗ ਸਿੰਘ ਜ਼ਖ਼ਮੀ ਵੀ ਹੋਇਆ ਵਿਖਾਈ ਦਿੱਤਾ। ਇਸ ਮੌਕੇ ਇੱਕ ਨਿਹੰਗ ਸਿੰਘ ਪੁਲਿਸ (Police) ਦੇ ਸਾਹਮਣੇ ਤਲਵਾਰ (sword) ਲਹਿਰਾਉਂਦਾ ਵੀ ਵਿਖਾਈ ਦਿੱਤਾ।
ਇਸ ਦੌਰਾਨ ਇੱਕ ਆਟੋ ਚਾਲਕ ਨਿਹੰਗ ਸਿੰਘ (Nihang Singh) ਪੁਲਿਸ ਨੂੰ ਭੱਦੀ ਸ਼ਬਦਾਵਲੀ ਵੀ ਬੋਲਦਾ ਵਿਖਾਈ ਦਿੱਤਾ। ਨਾਲ ਹੀ ਨਿਹੰਗ ਸਿੰਘ ਪੁਲਿਸ ਉੱਪਰ ਇਲਜ਼ਾਮ ਲਗਾਉਂਦਾ ਵਿਖਾਈ ਦਿੱਤਾ। ਉਸ ਨੇ ਪੁਲਿਸ ਤੇ ਇਲਜ਼ਾਮ ਲਗਾਇਆ ਕਿ ਉਸਦੀ ਪੱਗ ਦੀ ਬੇਅਦਬੀ ਕੀਤੀ ਹੈ। ਦੂਜੇ ਪਾਸੇ ਦੂਜੀ ਧਿਰ ਦੇ ਆਟੋ ਚਾਲਕ ਨੇ ਦੱਸਿਆ ਕਿ ਉਨ੍ਹਾਂ ਨੂੰ ਸਵਾਰੀ ਲਿਜਾਣ ਨਹੀਂ ਦਿੱਤੀ ਜਾਂਦੀ। ਨਾਲ ਹੀ ਉਸਨੇ ਦੱਸਿਆ ਕਿ ਉਨ੍ਹਾਂ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ।