ਪਟਿਆਲਾ: ਅਨੰਦ ਨਗਰ ਬੀ ਦੇ ਵਿੱਚ ਇੱਕ ਵਾਰ ਫੇਰ ਤੋਂ ਲੁਟੇਰਿਆਂ ਨੇ ਇੱਕ ਮਹਿਲਾ ਨੂੰ ਰੋਕ ਕੇ ਉਸ 'ਤੇ ਹਮਲਾ ਕੀਤਾ ਤੇ ਲੁੱਟ ਕਰਨ ਦੀ ਕੋਸਿਸ਼ ਕੀਤੀ ਹੈ।
ਇਹ ਲਖਵੀਰ ਕੌਰ ਨਾਂਅ ਦੀ ਮਹਿਲਾ ਥਾਪਰ ਕਾਲਜ ਦੇ ਗਰਲਜ਼ ਹੋਸਟਲ ਵਿੱਚ ਬਤੌਰ ਵਾਰਡਨ ਦੇ ਨਾਈਟ ਸ਼ਿਫਟ ਡਿਊਟੀ ਕਰਕੇ ਸਵੇਰੇ ਪੰਜ ਵਜੇ ਆਪਣੇ ਘਰ ਪਰਤ ਰਹੀ ਸੀ ਜਿਸ ਵੇਲੇ ਲੁਟੇਰਿਆਂ ਨੇ ਪਿੱਛਾ ਕੀਤਾ ਤੇ ਰਾਹ ਵਿੱਚ ਇਸ ਦੀ ਐਕਟਿਵਾ ਦੇ ਅੱਗੇ ਮੋਟਰਸਾਈਕਲ ਲਾ ਕੇ ਉਸ ਨੂੰ ਰੋਕ ਲਿਆ ਤੇ ਇਸ ਕੋਲੋਂ ਪਰਸ ਖੋਹਣ ਦੀ ਕੋਸ਼ਿਸ਼ ਕੀਤੀ।
ਇਸ ਬਹਾਦਰ ਮਹਿਲਾ ਲਖਵੀਰ ਕੌਰ ਨੇ ਉਨ੍ਹਾਂ ਦਾ ਡੱਟ ਕੇ ਮੁਕਾਬਲਾ ਕੀਤਾ ਪ੍ਰੰਤੂ ਉਨ੍ਹਾਂ ਕੋਲ ਇੱਕ ਲੱਕੜ ਦਾ ਡੰਡਾ ਸੀ ਜੋ ਲਖਵੀਰ ਕੌਰ ਦੇ ਸਿਰ ਉੱਪਰ ਮਾਰਿਆ ਇਸ ਬਹਾਦਰ ਔਰਤ ਨੇ ਫੇਰ ਵੀ ਹੌਂਸਲਾ ਨਾ ਛੱਡਿਆ ਅਤੇ ਉਨ੍ਹਾਂ ਲੁਟੇਰਿਆਂ ਦੇ ਅੱਖਾਂ ਵਿੱਚ ਮਿੱਟੀ ਪਾ ਦਿੱਤੀ। ਪ੍ਰੰਤੂ ਉਹ ਲੁਟੇਰੇ ਭੱਜਣ ਵਿੱਚ ਕਾਮਯਾਬ ਹੋ ਗਏ।