ਪਟਿਆਲਾ: ਜ਼ਿਲ੍ਹਾ ਪਟਿਆਲਾ ਵਿਖੇ ਗੈਰ ਸਿਆਸੀ (Non political farmers in district Patiala) ਕਿਸਾਨ ਮੋਰਚਾ ਦੇ ਬੈਨਰ ਹੇਠ ਕਿਸਾਨਾਂ ਨੇ ਮੰਗਾਂ ਮਨਵਾਉਣ ਲਈ ਪਿਛਲੇ ਕਈ ਦਿਨਾਂ ਤੋਂ ਟੋਲ ਪਲਾਜ਼ਾ ਨੂੰ ਧਰਨਾ ਲਗਾ ਕੇ ਜਾਮ (The toll plaza was closed by protesting)ਕੀਤਾ ਹੋਇਆ ਹੈ। ਕਿਸਾਨਾ ਕਹਿਣਾ ਹੈ ਕਿ ਜਦੋਂ ਤਕ ਮੰਗਾਂ ਲਾਗੂ ਨਹੀਂ ਹੁੰਦੀਆਂ ਉਦੋਂ ਤਕ ਧਰਨਾ ਜਾਰੀ ਰਹੇਗਾ। ਕਿਸਾਨਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਕੱਲ ਤੋਂ ਅਸੀਂ ਮਰਨ ਵਰਤ ਉੱਤੇ ਬੈਠੇ ਹਾਂ ਅੱਜ ਸਾਨੂੰ ਚੌਥਾ ਦਿਨ ਧਰਨਾ ਲਾਇਆ ਹੋਇਆ ਹੈ ਪਰ ਸਰਕਾਰ ਦਾ ਕੋਈ ਨੁਮਾਇੰਦਾ ਅਤੇ ਮੰਤਰੀ ਵੱਲੋਂ ਗੱਲਬਾਤ ਨਹੀਂ ਕੀਤੀ ਨਾ ਹੀ ਮੰਨੀ ਹੋਈ ਕਿਸੇ ਮੰਗਾਂ ਨੂੰ ਲਾਗੂ ਕੀਤਾ ਗਿਆ ਹੈ।
ਲੋਕਾਂ ਦੀ ਪਰੇਸ਼ਾਨੀ ਲਈ ਸਰਕਾਰ ਜ਼ਿੰਮੇਵਾਰ:ਕਿਸਾਨਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਅਤੇ ਖੇਤੀਬਾੜੀ ਮੰਤਰੀ ਨਾਲ ਹੋਈਆਂ ਮੀਟਿੰਗਾਂ (Meetings held with cm and Agriculture Minister) ਵਿੱਚ ਭਾਵੇਂ ਉਨ੍ਹਾਂ ਦੀਆਂ ਮੰਗਾਂ ਨੂੰ ਲਾਗੂ ਕਰਨ ਦੀ ਗੱਲ ਕਹੀ ਗਈ, ਪਰ ਮੰਗਾਂ ਨੂੰ ਹੁਣ ਤੱਕ ਲਾਗੂ ਨਹੀਂ ਕੀਤਾ ਗਿਆ ਜਿਸ ਕਾਰਣ ਮਜਬੂਰੀ ਵਿੱਚ ਉਨ੍ਹਾਂ ਨੂੰ ਪਲਾਜ਼ਾ ਉੱਤੇ ਧਰਨਾ ਲਗਾਉਣਾ ਪਿਆ। ਉਨ੍ਹਾਂ ਕਿਹਾ ਕਿ ਇਹ ਧਰਨਾ ਇਸ ਤਰ੍ਹਾਂ ਹੀ ਜਾਰੀ ਰਹੇਗਾ ਅਤੇ ਲੋਕਾਂ ਨੂੰ ਜਿਹੜੀ ਪ੍ਰਸ਼ਾਨੀ ਆ ਰਹੀ ਹੈ ਉਸ ਦੀ ਜਿੰਮੇਵਾਰ ਪੰਜਾਬ ਸਰਕਾਰ ਹੈ। ਉਨ੍ਹਾਂ ਕਿਹਾ ਕਿ ਕਿਸਾਨ ਪਿਛਲੇ ਲੰਬੇ ਸਮੇਂ ਤੋ ਸਰਕਾਰਾਂ ਦੇ ਵੱਲੋਂ ਝੂਠੇ ਦਿਲਾਸੇ ਦਾ ਸ਼ਿਕਾਰ ਹੋ ਰਹੇ ਸੀ ਪਰ ਹੁਣ ਜਿਹੜੀਆਂ ਸਾਡੀਆਂ ਮੰਗਾਂ ਨੇ ਉਹ ਲਿਖਤ ਵਿੱਚ ਲਵਾਂਗੇ ਜਦੋ ਤੱਕ ਸਾਡੀ ਮੰਨੀਆਂ ਹੋਈਆਂ ਮੰਗਾਂ ਲਾਗੂ ਨਹੀਂ ਕਰਦੇ ਉਸ ਵੇਲੇ ਤੱਕ ਧਰਨਾ ਜਾਰੀ ਰਹੇਗਾ