ਪੰਜਾਬ

punjab

ETV Bharat / state

ਰਾਜਪੁਰਾ 'ਚ ਬਣੇਗਾ ਏਸ਼ੀਆ ਦਾ ਸਭ ਤੋਂ ਵੱਡਾ ਆਈਟੀ ਪਾਰਕ, ਸਰਕਾਰ 1600 ਕਰੋੜ ਦਾ ਕਰੇਗੀ ਨਿਵੇਸ਼

ਸਰਕਾਰ ਅਤੇ ਕਿਸਾਨਾਂ ਦੀ ਸਹਿਮਤੀ ਨਾਲ ਰਾਜਪੁਰਾ 'ਚ ਏਸ਼ੀਆ ਦਾ ਸਭ ਤੋਂ ਵੱਡਾ ਆਈਟੀ ਪਾਰਕ ਬਣੇਗਾ। ਆਈਟੀ ਪਾਰਕ ਬਣਨ ਨਾਲ ਜਿੱਥੇ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਵਧਣਗੇ ਉੱਥੇ ਹੀ ਇਲਾਕੇ ਦੇ ਕਾਲਜਾਂ ਨੂੰ ਵੀ ਇਸ ਦਾ ਲਾਭ ਹੋਵੇਗਾ।

ਫ਼ੋਟੋ
ਫ਼ੋਟੋ

By

Published : Jul 13, 2020, 10:43 AM IST

ਪਟਿਆਲਾ: ਸਰਕਾਰ ਅਤੇ ਕਿਸਾਨਾਂ ਦੀ ਸਹਿਮਤੀ ਨਾਲ ਰਾਜਪੁਰਾ 'ਚ ਏਸ਼ੀਆ ਦਾ ਸਭ ਤੋਂ ਵੱਡਾ ਆਈਟੀ ਪਾਰਕ ਬਣੇਗਾ। ਇਸ ਖ਼ਬਰ ਨੇ ਕਰੀਬ ਇੱਕ ਲੱਖ ਲੋਕਾਂ ਲਈ ਰੁਜ਼ਗਾਰ ਦੇ ਰਾਹ ਖੋਲ੍ਹ ਦਿੱਤੇ ਹਨ। ਰਾਜਪੁਰਾ ਦੀ 1100 ਏਕੜ ਜ਼ਮੀਨ 'ਤੇ ਸੂਬਾ ਸਰਕਾਰ ਦੀ ਪੀਐਸਆਈਬੀਸੀ ਦੀ ਮਦਦ ਨਾਲ ਬਨਣ ਵਾਲੇ ਆਈਟੀ ਪਾਰਕ ਦਾ ਨਿਰਮਾਣ ਕਾਰਜ ਜਲਦ ਹੀ ਸ਼ੁਰੂ ਹੋਵੇਗਾ।

ਆਈਟੀ ਪਾਰਕ ਬਣਨ ਨਾਲ ਹੁਣ ਸੂਬੇ ਦੇ ਨੌਜਵਾਨਾਂ ਨੂੰ ਚੰਗੇ ਪੈਕਜਾਂ ਲਈ ਗੁਰੂਗ੍ਰਾਮ ਜਾਂ ਬੰਗਲੁਰੂ ਜਾਣ ਦੀ ਲੋੜ ਨਹੀਂ ਹੋਵੇਗੀ। ਰਾਜਪੁਰਾ 'ਚ ਅਜਿਹੀਆਂ 100 ਤੋਂ ਵਧੇਰੀਆਂ ਕੰਪਨੀਆਂ ਆਉਣ ਦੀਆਂ ਉਮੀਦਾਂ ਹਨ। ਆਈਟੀ ਹਬ ਬਣਨ ਤੋਂ ਬਾਅਦ ਮਕੈਨਿਕਲ, ਇੰਜੀਨੀਅਰ, ਕੰਪਿਊਟਰ ਅਤੇ ਕੈਮਿਕਲ ਇੰਜੀਨੀਅਰਿੰਗ ਕਰ ਰਹੇ ਵਿਦਿਆਰਥੀਆਂ ਨੂੰ ਵਧੇਰੇ ਰੁਜ਼ਗਾਰ ਦੇ ਮੌਕੇ ਮਿਲਣਗੇ।

ਇਸ ਨਾਲ ਕਰੀਬ 10 ਹਜ਼ਾਰ ਨੌਕਰੀਆਂ ਬੀਸੀਏ, ਐਮਸੀਏ, ਐਮਬੀਏ ਸਣੇ ਨਾਨ ਟੈਕਨਿਕਲ ਖੇਤਰ ਦੇ ਲੋਕਾਂ ਨੂੰ ਮਿਲ ਸਕਣਗੀਆਂ। ਪੁੱਕਾ ਦੇ ਮੁਖੀ ਅਤੇ ਆਰਿਆਨਸ ਦੇ ਚੇਅਰਮੈਨ ਡਾ. ਅੰਸ਼ੂ ਕਟਾਰੀਆ ਦਾ ਕਹਿਣਾ ਹੈ ਕਿ ਆਈਟੀ ਪਾਰਕ ਬਣਨ ਨਾਲ ਜਿੱਥੇ-ਜਿੱਥੇ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਵਧਣਗੇ ਉੱਥੇ ਹੀ ਇਲਾਕੇ ਦੇ ਕਾਲਜਾਂ ਨੂੰ ਵੀ ਇਸ ਦਾ ਲਾਭ ਹੋਵੇਗਾ।

ਵਿਧਾਇਕ ਹਰਦਿਆਲ ਸਿੰਘ ਕੰਬੋਜ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪਟਿਆਲਾ ਤੋਂ ਸਾਂਸਦ ਪਰਨੀਤ ਕੌਰ ਦੀ ਨਿਗਰਾਨੀ ਅਧੀਨ ਰਾਜਪੁਰਾ 'ਚ ਬਨਣ ਵਾਲਾ ਆਈਟੀ ਪਾਰਤ ਏਸ਼ੀਆ ਦਾ ਸਭ ਤੋਂ ਵੱਡਾ ਪਾਰਕ ਹੋਵੇਗਾ। ਕਈ ਨਾਮੀ ਵਿਦੇਸ਼ੀ ਕੰਪਨੀਆਂ ਆਪਣੇ ਪ੍ਰੋਜੈਕਟ ਲਾਉਣ 'ਚ ਵੀ ਦਿਲਚਸਪੀ ਵਿਖਾ ਰਹੀਆਂ ਹਨ। ਸਰਕਾਰ ਆਈਟੀ ਪਾਰਕ 'ਤੇ 1600 ਕਰੋੜ ਰੁਪਏ ਦਾ ਨਿਵੇਸ਼ ਕਰੇਗੀ। ਪਾਰਕ 'ਤੇ ਕਰੀਬ 30 ਹਜ਼ਾਰ ਕਰੋਰ ਦੀ ਲਾਗਤ ਲੱਗਣ ਦੀ ਸੰਭਾਵਨਾ ਹੈ।

ਕੰਬੋਜ ਨੇ ਦੱਸਿਆ ਕਿ ਰਾਜਪੁਰਾ ਨੇੜੇ ਪੈਂਦੇ 6 ਪਿੰਡਾਂ ਦਾੀ 1100 ਏਕੜ ਪੰਚਾਇਤੀ ਜ਼ਮੀਨ ਲਈ ਜਾਵੇਗੀ। ਇਸ ਲਈ ਪ੍ਰਤੀ ਏਕੜ 9 ਲੱਖ ਰੁਪਏ ਅਤੇ ਪਿੰਡਾਂ ਦੇ ਵਿਕਾਸ ਲਈ 26 ਲੱਖ ਰੁਪਏ ਸਰਕਾਰ ਵੱਲੋਂ ਦਿੱਤੇ ਜਾਣਗੇ। ਉਨਾਂ ਕਿਹਾ ਕਿ ਆਈਟੀ ਪਾਰਕ ਦੇ ਨਿਰਮਾਣ ਨਾਲ ਰਾਜਪੁਰਾ ਦੁਨੀਆ ਦੇ ਨਕਸ਼ੇ 'ਤੇ ਆਵੇਗਾ।

ABOUT THE AUTHOR

...view details