ਪੰਜਾਬ

punjab

ETV Bharat / state

ਪਟਿਆਲਾ: ਅਰਬਨ ਅਸਟੇਟ ਥਾਣੇ 'ਚ ਤਾਇਨਾਤ ਮਹਿਲਾ ASI ਹੈਰੋਇਨ ਸਮੇਤ ਕਾਬੂ

ਪਟਿਆਲਾ ਦੇ ਅਰਬਨ ਅਸਟੇਟ ਥਾਣੇ ‘ਚ ਤਾਇਨਾਤ ਮਹਿਲਾ ਏਐੱਸਆਈ ਰੇਨੂੰ ਬਾਲਾ ਹੈਰੋਇਨ ਸਮੇਤ ਕਾਬੂ ਕੀਤਾ ਗਿਆ ਹੈ।

ਫ਼ੋਟੋ

By

Published : Oct 29, 2019, 2:53 PM IST

Updated : Oct 29, 2019, 7:00 PM IST

ਪਟਿਆਲਾ: ਪੰਜਾਬ ਵਿੱਚ ਨਸ਼ਾਂ ਸਰੇਆਮ ਬਿਕ ਰਿਹਾ ਹੈ, ਖੁੱਦ ਪੁਲਿਸ ਦੀ ਵੀ ਇਸ ਵਿੱਚ ਸ਼ਮੁਲੀਅਤ ਹੈ। ਪਟਿਆਲਾ ਦੇ ਅਰਬਨ ਅਸਟੇਟ ਥਾਣੇ 'ਚ ਤਾਇਨਾਤ ਮਹਿਲਾ ਏਐੱਸਆਈ ਰੇਨੂੰ ਬਾਲਾ 50 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ ਹੈ। ਜਾਣਕਾਰੀ ਵਿੱਚ ਸਾਹਮਣੇ ਆਇਆ ਹੈ ਕਿ ਰੇਨੂੰ ਬਾਲਾ ਦੇ ਕਈ ਨਸ਼ਾਂ ਤਸਕਰਾਂ ਅਤੇ ਗੈਂਗਸਟਰਾਂ ਨਾਲ ਸੰਬੰਧ ਹਨ।

ਵੇਖੋ ਵੀਡੀਓ

ਨਾਰਕੋਟਿਕ ਸੈੱਲ ਤਰਨਤਾਰਨ ਅਤੇ ਪੱਟੀ ਦੀ ਪੁਲਿਸ ਨੇ ਰੇਨੂੰ ਬਾਲਾ ਵਾਸੀ ਪਟਿਆਲਾ ਅਤੇ ਨਿਸ਼ਾਨ ਸਿੰਘ ਨੂੰ ਕਾਬੂ ਕੀਤਾ ਹੈ। ਸੂਤਰਾਂ ਅਨੁਸਾਰ ਮਹਿਲਾ ਏਐੱਸਆਈ ਦਾ ਨਿਸ਼ਾਨ ਸਿੰਘ ਨਾਲ ਫੇਸਬੁੱਕ ਦੇ ਰਾਹੀਂ ਸੰਪਰਕ ਹੋਇਆ ਸੀ। ਦੱਸਿਆ ਜਾਂਦਾ ਹੈ ਕਿ ਮਹਿਲਾ ਏਐੱਸਆਈ ਰੇਨੂੰ ਬਾਲਾ ਦੇ ਤਰਨਤਾਰਨ ਦੇ ਨਿਸ਼ਾਨ ਸਿੰਘ ਨਾਲ ਸੰਬੰਧ ਸਨ ਅਤੇ ਉਸ ਨੂੰ ਮਿਲਣ ਲਈ ਕੱਲ ਤਰਨਤਾਰਨ ਗਈ ਸੀ ,ਜਿੱਥੇ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਉੱਥੇ ਹੀ ਪਟਿਆਲਾ ਦੇ ਐੱਸਐੱਸਪੀ ਮਨਦੀਪ ਸਿੰਘ ਸਿੱਧੂ ਨੇ ਅਰਬਨ ਅਸਟੇਟ ਥਾਣੇ ਦੇ ਮੁੱਖੀ ਹੈਰੀ ਬੋਪਾਰਾਏ ਦੇ ਖ਼ਿਲਾਫ਼ ਸਟਾਫ 'ਤੇ ਨਿਗਰਾਨੀ ਦੀ ਘਾਟ ਦਾ ਦੋਸ਼ੀ ਮੰਨਦੇ ਹੋਏ ਵਿਭਾਗੀ ਜਾਂਚ ਦੇ ਆਦੇਸ਼ ਦਿੱਤੇ ਹਨ। ਗ੍ਰਿਫ਼ਤਾਰ ਮਹਿਲਾ ਏਐੱਸਆਈ ਤੋਂ ਪੁਛਗਿਛ ਕੀਤੀ ਜਾ ਰਹੀ ਹੈ।

Last Updated : Oct 29, 2019, 7:00 PM IST

ABOUT THE AUTHOR

...view details