ਪਟਿਆਲਾ: ਪਟਿਆਲਾ ਵਿੱਚ ਆਰਮੀ ਦਾ ਐਨਸੀਸੀ ਦਾ ਸਿਖਲਾਈ ਵਾਲਾ ਜਹਾਜ਼ ਦੇ ਕਰੈਸ਼ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਇਹ ਜ਼ਹਾਜ ਏਵੀਏਸ਼ਨ ਕਲੱਬ ਤੋਂ ਐੱਨਸੀਸੀ ਦੇ ਵਿਦਿਆਰਥੀਆਂ ਵੱਲੋਂ ਉਡਾਇਆ ਗਿਆ ਸੀ।
ਦੱਸਣਯੋਗ ਹੈ ਕਿ ਇਸ ਜ਼ਹਾਜ ਨੂੰ ਵਿੰਗ ਕਮਾਂਡਰ ਜੀ ਐਸ ਚੀਮਾ ਤੇ ਇੱਕ ਹੋਰ ਐਨਐਨਸੀ ਵਿਦਿਆਰਥੀਆਂ ਵੱਲੋਂ ਉਡਾਇਆ ਜਾ ਰਿਹਾ ਸੀ। ਦੋਹੇਂ ਇਸ ਹਾਦਸੇ ਵਿੱਚ ਗੰਭੀਰ ਰੂਪ ਵਿੱਚ ਜ਼ਖ਼ਮੀ ਹਨ, ਜਿਨ੍ਹਾਂ ਨੂੰ ਇਲਾਜ਼ ਲਈ ਰਾਜਿੰਦਰਾ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।