ਚੰਡੀਗੜ੍ਹ : ਬੀਤੇ ਹਫ਼ਤੇ ਹੋਈਆਂ 2 ਘਟਨਾਵਾਂ ਤੋਂ ਪਤਾ ਚਲਦਾ ਹੈ ਕਿ ਪੰਜਾਬ ਦੀਆਂ ਜੇਲ੍ਹਾਂ ਵਿੱਚ ਹਾਲਾਤ ਸਹੀ ਨਹੀਂ ਹਨ। ਇੰਨ੍ਹਾਂ ਵਿੱਚ ਲੁਧਿਆਣਾ ਦੀ ਸੈਂਟਰਲ ਜੇਲ੍ਹ ਵਿੱਚ ਹੋਈ ਝੜਪ ਤੇ ਨਾਭਾ ਸ਼ਹਿਰ ਦੀ ਹਾਈ ਸਿਕਓਰਟੀ ਜੇਲ੍ਹ ਵਿੱਚ ਬੇਅਦਬੀ ਮਾਮਲੇ ਦੇ ਮੁੱਖ ਦੋਸ਼ੀ ਦਾ ਕਤਲ ਵਰਗੀਆਂ ਵਾਰਦਾਤਾਂ ਸ਼ਾਮਲ ਹਨ।
ਜਾਣਕਾਰੀ ਮੁਤਾਬਕ ਸਾਲ 2016 ਵਿੱਚ ਹੋਏ ਨਾਭਾ ਜੇਲ੍ਹਬ੍ਰੇਕ ਨੇ ਜੇਲ੍ਹਾਂ ਦੀ ਵਿਵਸਥਾ ਬਾਰੇ ਬਿਆਨ ਕੀਤਾ ਸੀ। ਇਸ ਦੌਰਾਨ ਸਾਹਮਣੇ ਆਇਆ ਸੀ ਕਿ ਕੈਦੀ ਕਿਸ ਤਰ੍ਹਾਂ ਅਣ-ਮਨੁੱਖੀ ਸਥਿਤੀਆਂ ਵਿੱਚ ਰਹਿਣ ਨੂੰ ਮਜ਼ਬੂਰ ਹਨ। ਇਸ ਜੇਲ੍ਹ ਬ੍ਰੇਕ ਦੌਰਾਨ ਗੈਂਗਸਟਰਾਂ ਨੇ 6 ਹਾਰਡ ਕੋਰ ਕੈਦੀਆਂ ਦੇ ਭੱਜਣ ਵਿੱਚ ਮਦਦ ਕੀਤੀ ਸੀ।
ਤੁਹਾਨੂੰ ਦੱਸ ਦਈਏ ਕਿ ਪੰਜਾਬ ਵਿੱਚ 18 ਜੇਲ੍ਹਾਂ ਹਨ, ਜਿੰਨ੍ਹਾਂ ਵਿੱਚ ਲਗਭਗ 22,000 ਕੈਦੀ ਰਹਿੰਦੇ ਹਨ, ਜਦਕਿ ਜੇਲ੍ਹਾਂ ਵਿੱਚ ਜ਼ਿਆਦਾਤਰ 15,000 ਕੈਦੀ ਰੱਖੇ ਜਾ ਸਕਦੇ ਹਨ।