ਪਟਿਆਲਾ: ਬੀਤੇ ਦਿਨੀਂ ਲਾਪਤਾ ਹੋਏ ਭਾਰਤੀ ਹਵਾਈ ਫ਼ੌਜ ਦੇ ਜਹਾਜ਼ ਏਐੱਨ-32 'ਚ ਸਮਾਣਾ ਦਾ ਪਾਇਲਟ ਮੋਹਿਤ ਗਰਗ ਵੀ ਸਵਾਰ ਸੀ ਜਿਸਦੇ ਪਰਿਵਾਰ ਵਿੱਚ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ।
AN-32 ਜਹਾਜ਼ ਸਣੇ ਲਾਪਤਾ 13 ਲੋਕਾਂ 'ਚ ਪੰਜਾਬ ਦਾ ਪਾਇਲਟ ਵੀ ਸ਼ਾਮਲ - smana
ਭਾਰਤੀ ਹਵਾਈ ਫ਼ੌਜ ਦੇ AN-32 ਜਹਾਜ਼ ਸਣੇ ਲਾਪਤਾ 13 ਲੋਕਾਂ 'ਚ ਪੰਜਾਬ ਦਾ ਪਾਇਲਟ ਮੋਹਿਤ ਗਰਗ ਵੀ ਸ਼ਾਮਲ ਹੈ।
![AN-32 ਜਹਾਜ਼ ਸਣੇ ਲਾਪਤਾ 13 ਲੋਕਾਂ 'ਚ ਪੰਜਾਬ ਦਾ ਪਾਇਲਟ ਵੀ ਸ਼ਾਮਲ](https://etvbharatimages.akamaized.net/etvbharat/prod-images/768-512-3467658-thumbnail-3x2-jj.jpg)
ਫ਼ਾਈਲ ਫ਼ੋਟੋ।
ਜ਼ਿਕਰਯੋਗ ਹੈ ਕਿ ਭਾਰਤੀ ਹਵਾਈ ਫ਼ੌਜ ਦਾ ਜਹਾਜ ਏਐਨ-32 ਲੰਘੇ ਦਿਨ ਅਸਾਮ ਦੇ ਜੋਰਹਾਟ ਤੋਂ ਉਡਾਣ ਭਰਨ ਦੇ 35 ਮਿੰਟਾਂ ਬਾਅਦ ਲਾਪਤਾ ਹੋ ਗਿਆ ਸੀ ਜਿਸ ਵਿੱਚ 8 ਚਾਲਕ ਦਲ ਦੇ ਮੈਂਬਰਾਂ ਸਮੇਤ 13 ਲੋਕ ਮੌਜੂਦ ਸਨ।
ਭਾਰਤੀ ਫ਼ੌਜ ਵੱਲੋਂ ਜਹਾਜ ਦੀ ਭਾਲ ਕੀਤੀ ਜਾ ਰਹੀ ਹੈ ਪਰ ਅਜੇ ਤੱਕ ਫ਼ੌਜ ਦੇ ਹੱਥ ਕੋਈ ਸਬੂਤ ਨਹੀਂ ਲੱਗ ਸਕਿਆ ਹੈ। ਲਾਪਤਾ ਜਹਾਜ਼ ਦੀ ਭਾਲ ਲਈ ਫ਼ੌਜ ਵੱਲੋਂ C-130 ਹੈਲੀਕਾਪਟਰ ਦੀ ਮਦਦ ਲਈ ਜਾ ਰਹੀ ਹੈ।