ਪੰਜਾਬ

punjab

ETV Bharat / state

ਪੰਜਾਬ ਤੇ 3 ਲੱਖ ਕਰੋੜ ਦੇ ਕਰਜ਼ੇ ਲਈ ਸਾਰੀਆਂ ਪਾਰਟੀਆਂ ਜ਼ਿੰਮੇਵਾਰ : ਆਪ ਆਗੂ

ਨਾਭਾ ਬਲਾਕ ਦੇ ਪਿੰਡ ਜਿੰਦਲਪੁਰ ਵਿਖੇ ਆਪ ਪਾਰਟੀ ਦੇ ਸੀਨੀਅਰ ਆਗੂ ਕਰਨਵੀਰ ਸਿੰਘ ਟਿਵਾਣਾ ਜੀ ਦੀ ਮਾਤਾ ਦੇ ਭੋਗ ਸਮਾਗਮ ਤੇ ਪਹੁੰਚੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਕੇਂਦਰ ਸਰਕਾਰ ਤੇ ਤੰਜ ਕੱਸਦਿਆਂ ਕਿਹਾ ਕਿ ਅੱਠ ਮਹੀਨੇ ਕਿਸਾਨੀ ਸੰਘਰਸ਼ ਨੂੰ ਹੋ ਚੁੱਕੇ ਹਨ।

ਪੰਜਾਬ ਤੇ 3 ਲੱਖ ਕਰੋੜ ਦੇ ਕਰਜ਼ੇ ਲਈ ਸਾਰੀਆਂ ਪਾਰਟੀਆਂ ਜਿੰਮੇਵਾਰ:ਆਪ ਆਗੂ
ਪੰਜਾਬ ਤੇ 3 ਲੱਖ ਕਰੋੜ ਦੇ ਕਰਜ਼ੇ ਲਈ ਸਾਰੀਆਂ ਪਾਰਟੀਆਂ ਜਿੰਮੇਵਾਰ:ਆਪ ਆਗੂ

By

Published : Aug 1, 2021, 8:55 PM IST

ਪਟਿਆਲਾ:ਨਾਭਾ ਬਲਾਕ ਦੇ ਪਿੰਡ ਜਿੰਦਲਪੁਰ ਵਿਖੇ ਆਪ ਪਾਰਟੀ ਦੇ ਸੀਨੀਅਰ ਆਗੂ ਕਰਨਵੀਰ ਸਿੰਘ ਟਿਵਾਣਾ ਜੀ ਦੀ ਮਾਤਾ ਦੇ ਭੋਗ ਸਮਾਗਮ ਤੇ ਪਹੁੰਚੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਕੇਂਦਰ ਸਰਕਾਰ ਤੇ ਤੰਜ ਕੱਸਦਿਆਂ ਕਿਹਾ ਕਿ ਅੱਠ ਮਹੀਨੇ ਕਿਸਾਨੀ ਸੰਘਰਸ਼ ਨੂੰ ਹੋ ਚੁੱਕੇ ਹਨ।

ਪੰਜਾਬ ਤੇ 3 ਲੱਖ ਕਰੋੜ ਦੇ ਕਰਜ਼ੇ ਲਈ ਸਾਰੀਆਂ ਪਾਰਟੀਆਂ ਜ਼ਿੰਮੇਵਾਰ : ਆਪ ਆਗੂ

ਪੰਜਾਬ ਵਿੱਚ ਬਹੁਤ ਵੱਡਾ ਸੰਕਟ ਇਹ ਹੈ ਬੀਜੇਪੀ ਸਰਕਾਰ ਨੂੰ ਫੌਰਨ ਕਾਲੇ ਕਾਨੂੰਨ ਰੱਦ ਕਰ ਦੇਣੇ ਚਾਹੀਦੇ ਹਨ। ਬੀਜੇਪੀ ਦੇ ਨੁਮਾਇੰਦੇ ਕਿਸਾਨਾਂ ਨੂੰ ਮਵਾਲੀ ਦੱਸ ਕੇ ਅਪਮਾਨ ਕਰਨਾ ਬਹੁਤ ਸ਼ਰਮਨਾਕ ਗੱਲ ਹੈ। ਪੰਜਾਬ ਦੇ ਅੰਨਦਾਤਾ ਲਗਾਤਾਰ ਦਿੱਲੀ ਬਰੂਹਾਂ ਤੇ ਖੱਜਲ ਖੁਆਰ ਹੋ ਰਹੇ ਹਨ ਕੇਂਦਰ ਸਰਕਾਰ ਨੂੰ ਆਪਣਾ ਅੜੀਅਲ ਰਵੱਈਆ ਛੱਡ ਦੇਣਾ ਚਾਹੀਦਾ ਹੈ।

ਪੰਜਾਬ ਸਰਕਾਰ ਦੇ ਉੱਪਰ 3 ਲੱਖ ਕਰੋੜ ਦੇ ਕਰਜ਼ੇ ਤੇ ਸੰਜੇ ਸਿੰਘ ਨੇ ਕਿਹਾ ਕਿ 3 ਲੱਖ ਕਰੋੜ ਕਰਜ਼ੇ ਲਈ ਸਾਰੀਆਂ ਹੀ ਪਾਰਟੀਆਂ ਜ਼ਿੰਮੇਵਾਰ ਹਨ। ਇਨ੍ਹਾਂ ਸਾਰੀਆਂ ਪਾਰਟੀਆਂ ਨੂੰ ਹੀ ਜਵਾਬ ਦੇਣਾ ਚਾਹੀਦਾ ਹੈ ਕਿ 3 ਲੱਖ ਕਰੋੜ ਰੁਪਏ ਕਿਵੇਂ ਚੜ੍ਹਿਆ।

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੰਜਾਬ ਮਿਸ਼ਨ 2022 ਨੂੰ ਲੈ ਕੇ ਪੰਜਾਬ ਦੇ ਸਾਰੇ ਆਪ ਵਿਧਾਇਕਾਂ ਨਾਲ ਮੀਟਿੰਗ ਕਰਨ ਤੇ ਸੰਜੇ ਸਿੰਘ ਨੇ ਕਿਹਾ ਕਿ 2022 ਦੇ ਵਿੱਚ ਆਪ ਪਾਰਟੀ ਦੀ ਸਰਕਾਰ ਬਣੇਗੀ ਅਤੇ ਲੋਕ ਵੱਧ ਤੋਂ ਵੱਧ ਆਪ ਪਾਰਟੀ ਦਾ ਸਹਿਯੋਗ ਕਰ ਰਹੇ ਹਨ।

ਇਹ ਵੀ ਪੜ੍ਹੋ:-ਸ਼ਾਬਾਸ ਸਿੰਧੂ ਸ਼ਾਬਾਸ! ਸਿੰਧੂ ਨੇ ਕਾਂਸੀ ਦਾ ਤਗਮਾ ਜਿੱਤ ਕੇ ਰਚਿਆ ਇਤਿਹਾਸ

ABOUT THE AUTHOR

...view details