ਪੰਜਾਬ

punjab

ETV Bharat / state

ਮੁੱਖ ਮੰਤਰੀ ਦੇ ਸ਼ਹਿਰ ਵਿੱਚ ਸੜਕ ਬਣਾਉਣ ਲਈ ਇਕੱਠੇ ਕੀਤੇ ਪੈਸੇ - CM captain amarinder singh

ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ ਵਿੱਚ ਅਕਾਲੀ ਦਲ ਦੇ ਵਰਕਰਾਂ ਨੇ ਹੱਥ ਵਿੱਚ ਡੱਬੇ ਫੜ ਕੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ।

ਅਕਾਲੀ ਦਲ ਵਰਕਰ
ਅਕਾਲੀ ਦਲ ਵਰਕਰ

By

Published : Jan 24, 2020, 7:56 PM IST

ਪਟਿਆਲਾ: ਸ਼ਹਿਰ ਵਿੱਚ ਅਕਾਲੀ ਦਲ ਦੇ ਵਰਕਰਾਂ ਨੇ ਹੱਥ ਵਿੱਚ ਡੱਬੇ ਫੜ ਕੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਵਰਕਰਾਂ ਨੇ ਲੋਕਾਂ ਤੋਂ ਘਰ-ਘਰ ਜਾ ਕੇ ਸੜਕ ਬਣਾਉਣ ਲਈ 10-10 ਰੁਪਏ ਦਾ ਚੰਦਾ ਮੰਗਿਆ।

ਲੋਕਾਂ ਤੋਂ ਪੈਸੇ ਕਿਉਂ ਲੈਣੇ ਪਏ?
ਦਰਅਸਲ, ਪਟਿਆਲਾ ਵਿੱਚ ਸਨੌਰੀ ਅੱਡੇ 'ਤੇ ਅਕਾਲੀ ਦਲ ਦੇ ਵਰਕਰਾਂ ਨੇ ਟੁੱਟੀਆਂ ਸੜਕਾਂ ਨੂੰ ਲੈ ਕੇ ਪਹਿਲਾਂ ਕਾਂਗਰਸ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਇਸ ਤੋਂ ਬਾਅਦ ਲੋਕਾਂ ਕੋਲ ਜਾ-ਜਾ ਕੇ 10-10 ਰੁਪਏ ਮੰਗੇ। ਇਸ ਮੌਕੇ ਉਨ੍ਹਾਂ ਨੇ ਰੇਹੜੀ ਵਾਲੇ ਕੋਲ ਜਾ ਕੇ ਪੈਸੇ ਮੰਗੇ।

ਵੀਡੀਓ

ਅਜਿਹਾ ਕਰਨ ਨਾਲ ਸ਼ਾਇਦ ਨਗਰ ਨਿਗਮ ਨੂੰ ਸ਼ਰਮ ਆਵੇ
ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿ ਸੜਕਾਂ ਦੀ ਹਾਲਤ ਇੰਨੀ ਬੁਰੀ ਹੋਈ ਪਈ ਹੈ, ਕਿ ਲੋਕਾਂ ਨੂੰ ਸੜਕ 'ਤੇ ਜਾਣ ਵੇਲੇ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਦੇ ਬਾਵਜੂਦ ਸਰਕਾਰ ਤੇ ਨਗਰ ਨਿਗਮ ਨੇ ਸੜਕ ਬਣਵਾਉਣ ਲਈ ਕੋਈ ਕਦਮ ਨਹੀਂ ਚੁੱਕਿਆ। ਇਸ ਦੇ ਚੱਲਦਿਆਂ ਉਨ੍ਹਾਂ ਨੇ ਘਰ-ਘਰ ਜਾ ਕੇ ਚੰਦਾ ਇਕੱਠਾ ਕੀਤਾ ਤਾਂ ਕਿ ਨਗਰ ਨਿਗਮ ਨੂੰ ਸ਼ਰਮ ਆ ਜਾਵੇ ਤੇ ਉਹ ਸੜਕ ਬਣਵਾਉਣ ਦਾ ਕੰਮ ਸ਼ੁਰੂ ਕਰ ਲੈਣ।

ਤੁਹਾਨੂੰ ਦੱਸ ਦਈਏ, ਪੰਜਾਬ ਸਰਕਾਰ ਵਿਕਾਸ ਦੇ ਵੱਡੇ-ਵੱਡੇ ਦਾਅਵੇ ਕਰਦੀ ਹੈ, ਪਰ ਇਹ ਦਾਅਵੇ ਕਿਤੇ-ਨਾ-ਕਿਤੇ ਫੇਲ੍ਹ ਸਾਬਿਤ ਹੋ ਰਹੇ ਹਨ। ਮੁੱਖ ਮੰਤਰੀ ਦੇ ਸ਼ਹਿਰ ਵਿੱਚ ਹੀ ਲੋਕਾਂ ਨੂੰ ਸੜਕ ਬਣਾਉਣ ਲਈ ਪੈਸੇ ਇਕੱਠੇ ਕਰਨੇ ਪੈ ਰਹੇ ਹਨ, ਤਾਂ ਫਿਰ ਹੋਰ ਸੂਬਿਆਂ ਦਾ ਕੀ ਹਾਲ ਹੋਵੇਗਾ। ਹੁਣ ਵੇਖਣ ਵਾਲੀ ਗੱਲ ਇਹ ਹੈ ਕੀ ਨਗਰ ਨਿਗਮ ਜਾਂ ਸਰਕਾਰ ਇਸ ਦਾ ਕੋਈ ਹੱਲ ਕੱਢਦੀ ਹੈ ਜਾਂ ਨਹੀਂ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ?

ABOUT THE AUTHOR

...view details