ਪਟਿਆਲਾ: ਨਗਰ ਨਿਗਮ ਵੱਲੋਂ ਸ਼ਹਿਰ ਦੀ ਹਰ ਗਲੀ ਹਰ ਸੜਕਾਂ ਨੂੰ ਪੱਕਾ ਕਰਨ ਲਈ ਖ਼ਾਸ ਤੌਰ 'ਤੇ ਕੰਮ ਤੇ ਕਿਤਾ ਜਾ ਰਿਹਾ ਪਰ ਸੜਕਾਂ ਗਲੀਆਂ ਦੀ ਉਸਾਰੀ ਲਈ ਵਰਤੇ ਜਾਣ ਵਾਲਾ ਸਮਾਨ ਬਹੁਤ ਘਟਿਆ ਕਿਸਮ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਈਟੀਵੀ ਭਾਰਤ ਨੂੰ ਮਿਲੀ ਜਾਣਕਾਰੀ ਮੁਤਾਬਕ ਇਨ੍ਹਾਂ ਸਰਕਾਰੀ ਕਾਰਜਾਂ ਨੂੰ ਚੈੱਕ ਕੀਤਾ ਗਿਆ। ਇਸ ਦੌਰਾਨ ਈਟੀਵੀ ਭਾਰਤ ਦੀ ਟੀਮ ਨੇ ਇਹ ਪਾਇਆ ਕਿ ਗਲੀਆਂ 'ਚ ਲੱਗੀਆਂ ਇੰਟਰਲਾਕ ਟਾਇਲਾਂ ਦੀ ਕਵਾਲਿਟੀ ਬਹੁਤ ਹੀ ਘਟਿਆ ਹੈ।
ਕੈਪਟਨ ਦੇ ਸ਼ਹਿਰ ਵਿੱਚ ਵੱਡਾ ਘਪਲਾ
ਨਗਰ ਨਿਗਮ ਵੱਲੋਂ ਪਟਿਆਲਾ ਸ਼ਹਿਰ ਦੀ ਗਲੀਆਂ ਨੂੰ ਪੱਕਾ ਕਰਨ ਲਈ ਵਰਤੇ ਜਾਣ ਵਾਲਾ ਸਮਾਨ ਬਹੁਤ ਘਟੀਆ ਕਿਸਮ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਇਨ੍ਹਾਂ ਟਾਈਲਾਂ ਕਾਰਨ ਐਕਸੀਡੈਂਟ ਹੋਣ ਦਾ ਵੀ ਖਦਸ਼ਾ ਹੈ।
ਪ੍ਰਸ਼ਾਸਨ ਸ਼ਹਿਰ ਦੀ ਦਿੱਖ ਸੁੰਦਰ ਤਾਂ ਕਰ ਰਿਹਾ ਹੈ ਪਰ ਸੁੰਦਰੀਕਰਨ ਵਿੱਚ ਵਧਿਆ ਕਿਸਮ ਦਾ ਸਮਾਨ ਨਹੀਂ ਵਰਤ ਰਿਹਾ। ਪ੍ਰਸ਼ਾਸਨ ਦੀ ਇਸ ਅਣਗਹਿਲੀ ਦਾ ਲੋਕਾਂ ਵੱਲੋਂ ਵਿਰੋਧ ਕਿਤਾ ਜਾ ਰਿਹਾ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜੋ ਟਾਈਲਾਂ ਲਾਈਆਂ ਜਾ ਰਹੀਆਂ ਹਨ, ਉਨ੍ਹਾਂ ਦੀ ਨਾ ਤਾਂ ਕਵਾਲਿਟੀ ਵਧੀਆ ਹੈ ਅਤੇ ਨਾ ਹੀ ਇਨ੍ਹਾਂ ਦਾ ਇਸਤੇਮਾਲ ਕਰਨਾ ਸਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਇਨ੍ਹਾਂ ਟਾਈਲਾਂ ਕਾਰਨ ਐਕਸੀਡੈਂਟ ਹੋਣ ਦਾ ਵੀ ਖਦਸ਼ਾ ਹੈ।
ਇਸ ਮਾਮਲੇ ਦੇ ਵਿੱਚ ਪਟਿਆਲਾ ਦੇ ਸਾਬਕਾ ਐੱਮ.ਪੀ ਡਾ. ਧਰਮਵੀਰ ਗਾਂਧੀ ਨੇ ਵੀ ਨਿਖੇਦੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਟਾਇਲਾਂ ਨੂੰ ਲਗਵਾ ਕੇ ਸਰਕਾਰ ਆਪਣੇ ਚਹੇਤਿਆ ਨੂੰ ਫਾਇਦਾ ਪਹੁੰਚਾ ਰਹੀ ਹੈ। ਇੰਟਰਲਾਕ ਟਾਇਲਾਂ ਦਾ ਇਸਤੇਮਾਲ ਪਹਿਲਾਂ ਫੁੱਟਪਾਥ ਵਾਸਤੇ ਕੀਤਾ ਜਾਂਦਾ ਸੀ, ਪਰ ਅੱਜ-ਕੱਲ ਇਨ੍ਹਾਂ ਦਾ ਇਸਤੇਮਾਲ ਹਰ ਪਾਸੇ ਕਿਤਾ ਜਾ ਰਿਹਾ ਹੈ।