ਨਾਭਾ: ਪੰਜਾਬ ਵਿੱਚ ਧੁੰਦ ਦੇ ਕਾਰਨ ਸੜਕੀ ਹਾਦਸਿਆਂ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਇਸ ਤਹਿਤ ਨਾਭਾ ਭਾਦਸੋਂ ਰੋਡ ਉੱਤੇ ਸਥਿਤ ਪਿੰਡ ਲੁਬਾਣਾ ਵਿਖੇ ਸੰਘਣੀ ਧੁੰਦ ਦੇ ਚਲਦਿਆਂ ਟਰੱਕ ਅਤੇ ਕਿਨੂੰਆਂ ਨਾਲ ਭਰੇ ਮਿੰਨੀ ਟੈਪੂ ਦਰਮਿਆਨ ਟੱਕਰ ਹੋਈ।
ਸੰਘਣੇ ਕੋਹਰੇ ਨਾਲ ਹੋਇਆ ਹਾਦਸਾ, 2 ਵਿਅਕਤੀ ਗੰਭੀਰ ਜ਼ਖ਼ਮੀ - Accident with dense fog
ਨਾਭਾ ਭਾਦਸੋਂ ਰੋਡ ਉੱਤੇ ਸਥਿਤ ਪਿੰਡ ਲੁਬਾਣਾ ਵਿਖੇ ਸੰਘਣੀ ਧੁੰਦ ਦੇ ਚਲਦਿਆਂ ਟਰੱਕ ਅਤੇ ਕਿਨੂੰਆਂ ਨਾਲ ਭਰੇ ਮਿੰਨੀ ਟੈਪੂ ਦਰਮਿਆਨ ਟੱਕਰ ਹੋਈ।
ਸੰਘਣੇ ਕੋਹਰੇ ਨਾਲ ਹੋਇਆ ਹਾਦਸਾ, 2 ਵਿਅਕਤੀ ਗੰਭੀਰ ਜ਼ਖ਼ਮੀ
ਟੈਂਪੂ ਵਿੱਚ ਸਵਾਰ ਦੋ ਵਿਅਕਤੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਹਨ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਟੈਂਪੂ ਦੇ ਪਰਖਚੇ ਉੱਡ ਗਏ। ਟੈਂਪੂ ਚਾਲਕ ਦੀ ਹਾਲਤ ਜ਼ਿਆਦਾ ਖ਼ਰਾਬ ਹੋਣ ਕਰਕੇ ਉਸ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ।
ਇਸ ਮੌਕੇ 'ਤੇ ਫੱਟੜ ਹੋਏ ਵਿਅਕਤੀਆਂ ਦੇ ਰਿਸ਼ਤੇਦਾਰ ਰਾਜ ਕੁਮਾਰ ਨੇ ਦੱਸਿਆ ਕਿ ਇਨ੍ਹਾਂ ਦਾ ਹਾਦਸਾ ਸੰਘਣੀ ਧੁੰਦ ਕਰਕੇ ਵਾਪਰਿਆ ਹੈ ਅਤੇ ਜਿਸ ਵਿੱਚ ਇਹ ਦੋਵੇਂ ਹੀ ਗੰਭੀਰ ਰੂਪ ਵਿੱਚ ਫੱਟੜ ਹੋ ਗਏ ਹਨ। ਇਸ ਵਿੱਚ ਕ੍ਰਿਸ਼ਨ ਲਾਲ ਨੂੰ ਰਾਜਿੰਦਰਾ ਹਸਪਤਾਲ ਵਿੱਚ ਰੈਫ਼ਰ ਕਰ ਦਿੱਤਾ ਗਿਆ ਹੈ ਉਸ ਦੇ ਸਿਰ ਦੇ ਉੱਪਰ ਕਾਫ਼ੀ ਸੱਟ ਲੱਗੀ ਹੋਈ ਹੈ।