ਪੰਜਾਬ

punjab

ETV Bharat / state

ਕਾਂਗਰਸੀ ਵਿਕਾਸ ਕਾਰਜ ਦੀ ਖੁੱਲ੍ਹੀ ਪੋਲ, ਆਪ ਆਗੂਆਂ ਨੇ ਕੀਤਾ ਵਿਰੋਧ ਪ੍ਰਦਰਸ਼ਨ - ਕਾਂਗਰਸ ਪਾਰਟੀ

ਪਟਿਆਲਾ ਸ਼ਹਿਰ ਵਿੱਚ ਕਾਂਗਰਸ ਪਾਰਟੀ ਵੱਲੋਂ ਕੀਤੇ ਵਿਕਾਸ ਕਾਰਜਾਂ ਦੀ ਪੋਲ ਖੁੱਲ੍ਹਣ ਉੱਤੇ ਆਮ ਆਦਮੀ ਪਾਰਟੀ ਦੇ ਆਗੂ ਨੇ ਸੂਬਾ ਸਰਕਾਰ ਵਿਰੁੱਧ ਆਪਣਾ ਰੋਸ ਜ਼ਾਹਰ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਸੂਬਾ ਸਰਕਾਰ ਨੂੰ ਕਿਹਾ ਕਿ ਜਿਹੜਾ ਵੀ ਤੁਸੀਂ ਵਿਕਾਸ ਕਾਰਜ ਵਾਲਾ ਕੰਮ ਕਰਵਾਉਂਦੇ ਹੋਏ ਉਸ ਨੂੰ ਮੁਕੰਮਲ ਢੰਗ ਨਾਲ ਕੀਤਾ ਜਾਵੇ।

ਫ਼ੋਟੋ
ਫ਼ੋਟੋ

By

Published : Jul 19, 2020, 1:34 PM IST

ਪਟਿਆਲਾ: ਅੱਜ ਕਾਂਗਰਸ ਪਾਰਟੀ ਵੱਲੋਂ ਕੀਤੇ ਵਿਕਾਸ ਕਾਰਜਾਂ ਦੀ ਪੋਲ ਖੁੱਲ੍ਹਣ ਉੱਤੇ ਆਮ ਆਦਮੀ ਪਾਰਟੀ ਦੇ ਆਗੂ ਨੇ ਸੂਬਾ ਸਰਕਾਰ ਵਿਰੁੱਧ ਆਪਣਾ ਰੋਸ ਜ਼ਾਹਰ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਸੂਬਾ ਸਰਕਾਰ ਨੂੰ ਕਿਹਾ ਕਿ ਜਿਹੜਾ ਵੀ ਤੁਸੀਂ ਵਿਕਾਸ ਕਾਰਜ ਵਾਲਾ ਕੰਮ ਕਰਵਾਉਂਦੇ ਹੋਏ ਉਸ ਨੂੰ ਮੁਕੰਮਲ ਢੰਗ ਨਾਲ ਕਰਵਾਇਆ ਜਾਵੇ।

ਵੀਡੀਓ

ਆਪ ਆਗੂਆਂ ਨੇ ਕਿਹਾ ਕਿ ਪੀ.ਡਬਲਿਊ.ਡੀ ਨੇ ਡਰੇਨਾਂ ਦੀ ਨਹਿਰ ਉੱਤੇ ਇੱਕ ਪੁੱਲ ਦਾ ਨਿਰਮਾਣ ਕੀਤਾ ਸੀ। ਉਸ ਪੁੱਲ ਦੇ ਨਿਰਮਾਣ ਸਮੇਂ ਪੀਡਬਲਿਊਡੀ ਨੇ ਪੁੱਲ ਦੇ ਨਾਲ ਦੀ ਥਾਂ ਉੱਤੇ ਮਿੱਟੀ ਸੀ ਜੋ ਕਿ ਮੀਂਹ ਪੈਣ ਨਾਲ ਅੰਦਰ ਧੱਸ ਗਈ ਹੈ। ਪੁੱਲ ਦੇ ਨਾਲ ਵੀ ਥਾਂ ਦੇ ਅੰਦਰ ਜਾਣ ਨਾਲ ਅੱਧੀ ਸੜਕ ਵੀ ਅੰਦਰ ਧੱਸ ਗਈ ਹੈ। ਉਨ੍ਹਾਂ ਕਿਹਾ ਕਿ ਇੱਥੇ ਹਾਦਸੇ ਵਾਪਰਨ ਬਹੁਤ ਜਿਆਦਾ ਖ਼ਦਸ਼ਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਇੱਥੇ ਇੱਕ ਹਾਦਸਾ ਵਾਪਰਿਆ ਸੀ ਜਿਸ ਵਿੱਚ ਵਿਅਕਤੀ ਨੂੰ ਕਾਫੀ ਸੱਟਾਂ ਲਗੀਆਂ ਸਨ। ਉਨ੍ਹਾਂ ਨੇ ਜਿੱਥੇ ਇਹ ਪੁੱਲ ਬਣਿਆ ਹੈ ਉਥੋਂ ਦੀ 100 ਮੀਟਰ ਦੀ ਦੂਰੀ ਉੱਤੇ ਐਸਮੀ ਦਫ਼ਤਰ ਹੈ ਤੇ 500 ਮੀਟਰ ਦੀ ਦੂਰੀ ਉੱਤੇ ਸੀਐਮ ਦੀ ਕੋਠੀ ਹੈ ਪਰ ਅਜੇ ਤੱਕ ਇਸ ਉੱਤੇ ਕਿਸੇ ਵੀ ਅਧਿਕਾਰੀ ਨੇ ਗੌਰ ਨਹੀਂ ਕੀਤਾ।

ਆਪ ਆਗੂ ਨੇ ਕੈਪਟਨ ਸਰਕਾਰ ਉੱਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਕੈਪਟਨ ਸਰਕਾਰ ਨੇ ਪਟਿਆਲਾ ਸ਼ਹਿਰ ਦੇ ਵਿਕਾਸ ਕਾਰਜਾਂ ਲਈ 1 ਹਜ਼ਾਰ ਕਰੋੜ ਰੁਪਏ ਦਿੱਤੇ ਹਨ ਉਨ੍ਹਾਂ ਨੇ ਕਿਹਾ ਕਿ ਇਹ ਪੈਸੇ ਕਿਹੜ੍ਹੇ ਵਿਕਾਸ ਕਾਰਜਾਂ ਉੱਤੇ ਲੱਗ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਜਿਹੜੇ ਪੁੱਲ ਦੀ ਨਾਲ ਵੀ ਥਾਂ ਅੰਦਰ ਧੱਸੀ ਹੈ ਉਸ ਦਾ ਕੌਣ ਜਿੰਮੇਵਾਰ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇੱਕ ਵਾਰ ਕੰਮ ਕਰੋਂ ਜੋ ਤੱਸਲੀਬਖਸ਼ ਹੋਵੇ। ਐਵੇ ਅੱਧ ਅਧੂਰੇ ਕੰਮ ਨਾ ਕਰੋ। ਅੱਧ ਅਧੂਰੇ ਕੰਮਾਂ ਵਿੱਚ ਜਿਆਦਾ ਖ਼ਰਚਾ ਹੁੰਦਾ ਹੈ। ਉਸ ਦਾ ਵਾਰ-ਵਾਰ ਕੰਮ ਕਰਵਾਉਣਾ ਪੈਂਦਾ ਹੈ।

ਇਹ ਵੀ ਪੜ੍ਹੋ:ਸਕੂਲ ਵੱਲੋਂ ਬੱਚੇ ਦਾ ਨਾਂਅ ਕੱਟਣ 'ਤੇ ਵਿਦਿਆਰਥੀ ਦੇ ਮਾਪੇ ਨੇ ਦਰਜ ਕਰਵਾਈ ਸ਼ਿਕਾਇਤ

ABOUT THE AUTHOR

...view details