ਪੰਜਾਬ

punjab

ETV Bharat / state

ਲਾਪਤਾ ਹੋਏ ਬੱਚਿਆਂ ਦੇ ਘਰ ਪਹੁੰਚੇ ਆਪ ਪਾਰਟੀ ਦੇ ਆਗੂ - ਪਟਿਆਲਾ

ਮੰਗਲਵਾਰ ਨੂੰ ਆਮ ਆਦਮੀ ਪਾਰਟੀ ਦੇ ਆਗੂ ਅਮਨ ਅਰੋੜਾ ਲਾਪਤਾ ਬੱਚਿਆਂ ਦੇ ਘਰੇ ਪਹੁੰਚੇ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਮੌਕੇ ਉਨ੍ਹਾਂ ਵੱਲੋਂ ਸੂਬਾ ਸਰਕਾਰ 'ਤੇ ਤਿੱਖੇ ਵਾਰ ਕੀਤੇ ਗਏ।

ਫ਼ੋਟੋ

By

Published : Jul 31, 2019, 6:39 AM IST

ਪਟਿਆਲਾ : ਰਾਜਪੁਰਾ ਵਿਚ ਆਉਂਦੇ ਪਿੰਡ ਗੰਡਾ ਖੇੜੀ 'ਚੋਂ 22 ਤਰੀਕ ਤੋਂ ਗੁਆਚੇ ਬੱਚਿਆਂ ਦੀ ਭਾਲ ਪੁਲਿਸ ਹਲੇ ਨਹੀਂ ਕਰ ਸਕੀ ਹੈ। ਦੋਵੇਂ ਲਾਪਤਾ ਬੱਚੇ ਸਕੇ ਭਰਾ ਹਨ ਜਿਨ੍ਹਾਂ ਦਾ ਨਾਂਅ ਹੁਸਨਦੀਪ ਤੇ ਜਸ਼ਨ ਹੈ ਜੋ ਕੋਲਡਰਿੰਕ ਪੀਣ ਲਈ ਘਰੋਂ ਨਿੱਕਲੇ ਤੇ ਮੁੜ ਘਰ ਵਾਪਿਸ ਨਾ ਪਰਤੇ।

ਰਾਜਨੀਤਿਕ ਪਾਰਟੀਆਂ ਦੇ ਲੀਡਰ ਵਾਰੋ-ਵਾਰੀ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਆ ਰਹੇ ਹਨ ਤੇ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਖਿਲਾਫ਼ ਖੁੱਲ੍ਹ ਕੇ ਬੋਲ ਰਹੇ ਹਨ। ਮੰਗਲਵਾਰ ਨੂੰ ਆਮ ਆਦਮੀ ਪਾਰਟੀ ਦੇ ਆਗੂ ਅਮਨ ਅਰੋੜਾ ਬੱਚਿਆਂ ਦੇ ਘਰੇ ਪਹੁੰਚੇ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।

ਵੇਖੋ ਵੀਡੀਓ

ਇਹ ਵੀ ਪੜ੍ਹੋ: ਕਾਂਵੜ ਲੈ ਕੇ ਜਾ ਰਹੀ ਮਹਿਲਾ ਨੇ ਰਾਹ 'ਚ ਦਿੱਤਾ ਬੱਚੇ ਨੂੰ ਜਨਮ, ਨਾਂਅ ਰੱਖਿਆ 'ਸ਼ਿਵ' ਕਾਂਤ
ਇਸ ਮੌਕੇ ਉਨ੍ਹਾਂ ਵੱਲੋਂ ਸਰਕਾਰ 'ਤੇ ਤਿੱਖੇ ਵਾਰ ਕੀਤੇ ਗਏ ਅਤੇ ਕਿਹਾ ਗਿਆ ਕਿ ਇਹ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਦੀ ਬਹੁਤ ਵੱਡੀ ਨਕਾਮੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਸਰਕਾਰ ਬੱਚਿਆਂ ਨੂੰ ਲੱਭਣ ਵਿਚ ਕਾਮਯਾਬ ਨਹੀਂ ਹੁੰਦੀ ਤਾਂ ਸਰਕਾਰ ਨੂੰ ਇਸ ਗੱਲ ਦਾ ਜਵਾਬ ਦੇਣਾ ਪਵੇਗਾ।

ਇਸ ਦੇ ਨਾਲ ਉਨ੍ਹਾਂ ਇਹ ਵੀ ਕਿਹਾ ਕਿ ਸਾਡੇ ਵੱਲੋਂ ਸਰਕਾਰ ਨੂੰ ਇਹੀ ਮੰਗ ਕੀਤੀ ਜਾਂਦੀ ਹੈ ਕਿ ਖ਼ੁਫ਼ੀਆਂ ਏਜੰਸੀਆਂ ਦੀ ਸਹਾਇਤਾ ਲੈ ਕੇ ਜਲਦ ਤੋਂ ਜਲਦ ਬੱਚਿਆਂ ਨੂੰ ਲੱਭਿਆ ਜਾਵੇ।

For All Latest Updates

ABOUT THE AUTHOR

...view details