ਪੰਜਾਬ

punjab

ETV Bharat / state

ਸੜਕ 'ਤੇ ਜਾ ਰਹੀਂ ਗੱਡੀ ਨੂੰ ਅਚਾਨਕ ਲੱਗੀ ਅੱਗ, ਗੱਡੀ ਸੜ੍ਹ ਕੇ ਸੁਆਹ - ਗੱਡੀ ਮਾਲਕ ਸੰਜੇ ਕੁਮਾਰ

ਸ਼ਹਿਰ ਦੇ ਮਸ਼ਹੂਰ 22 ਨੰਬਰ ਫਾਟਕ ਫਲਾਈਓਵਰ ਦੇ ਉਪਰ ਤੇਜ਼ ਰਫ਼ਤਾਰ ਨਾਲ ਜਾ ਰਹੀਂ ਗੱਡੀ ਨੂੰ ਅਚਾਨਕ ਲੱਗੀ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ।

ਸੜਕ 'ਤੇ ਜਾ ਰਹੀਂ ਗੱਡੀ ਨੂੰ ਅਚਾਨਕ ਲੱਗੀ ਅੱਗ, ਗੱਡੀ ਸੜ੍ਹ ਕੇ ਸੁਆਹ
ਸੜਕ 'ਤੇ ਜਾ ਰਹੀਂ ਗੱਡੀ ਨੂੰ ਅਚਾਨਕ ਲੱਗੀ ਅੱਗ, ਗੱਡੀ ਸੜ੍ਹ ਕੇ ਸੁਆਹ

By

Published : Apr 14, 2021, 2:44 PM IST

ਪਟਿਆਲਾ: ਸ਼ਹਿਰ ਦੇ ਮਸ਼ਹੂਰ 22 ਨੰਬਰ ਫਾਟਕ ਫਲਾਈਓਵਰ ਦੇ ਉਪਰ ਤੇਜ਼ ਰਫ਼ਤਾਰ ਨਾਲ ਜਾ ਰਹੀਂ ਗੱਡੀ ਨੂੰ ਅਚਾਨਕ ਲੱਗੀ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਫਿਲਹਾਲ ਇਸ ਗੱਡੀ ਦੇ ਵਿੱਚ ਦੋ ਲੋਕ ਸਫ਼ਰ ਕਰ ਰਹੇ ਸੀ, ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋਇਆ। ਇਸ ਮੌਕੇ 'ਤੇ ਪਹੁੰਚ ਮਾਡਲ ਟਾਊਨ ਪੁਲਿਸ ਵੱਲੋਂ ਫਾਇਰ ਬ੍ਰਿਗੇਡ ਨੂੰ ਬੁਲਾਇਆ ਗਿਆ। ਫਾਇਰ ਬ੍ਰਿਗੇਡ ਨੇ ਗੱਡੀ ਦੀ ਅੱਗ ਨੂੰ ਬੁਝਾਇਆ, ਪਰ ਉਨ੍ਹਾਂ ਚਿਰ ਤੱਕ ਗੱਡੀ ਸੜ੍ਹ ਕੇ ਸੁਹਾਅ ਹੋ ਗਈ।

ਸੜਕ 'ਤੇ ਜਾ ਰਹੀਂ ਗੱਡੀ ਨੂੰ ਅਚਾਨਕ ਲੱਗੀ ਅੱਗ, ਗੱਡੀ ਸੜ੍ਹ ਕੇ ਸੁਆਹ

ਇਸ ਸਬੰਧੀ ਗੱਡੀ ਮਾਲਕ ਸੰਜੇ ਕੁਮਾਰ ਨੇ ਕਿਹਾ ਕਿ ਸਾਨੂੰ ਪਿੱਛੇ ਆ ਰਹੀ ਗੱਡੀ ਵੱਲ ਇਛਾਰਾ ਮਾਰਿਆ ਗਿਆ ਸੀ ਕਿ ਗੱਡੀ ਦੇ ਅਗਲੇ ਟਾਇਰ ਨੂੰ ਅੱਗ ਲੱਗੀ ਹੋਈ ਸੀ। ਉਸ ਨੇ ਕਿਹਾ ਕਿ ਗੱਡੀ ਨੂੰ ਅੱਗ ਲੱਗਣ ਦਾ ਕਾਰਨ ਕੁੱਝ ਸਾਹਮਣੇ ਨਹੀਂ ਆਇਆ ਹੈ।

ਦੂਜੇ ਪਾਸੇ ਮੌਕੇ 'ਤੇ ਅੱਗ ਤੇ ਕਾਬੂ ਪਾਉਣ ਲਈ ਪਹੁੰਚੀਆਂ ਫਾਇਰ ਬ੍ਰਿਗੇਡ ਅਧਿਕਾਰੀ ਨੇ ਦੱਸਿਆ ਕਿ ਸਾਨੂੰ ਸੂਚਨਾ ਦਿੱਤੀ ਗਈ ਸੀ ਕਿ ਇੱਥੇ ਗੱਡੀ ਨੂੰ ਅੱਗ ਲੱਗ ਗਈ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਅਸੀਂ ਮੌਕੇ 'ਤੇ ਪਹੁੰਚੇ ਕੇ ਅੱਗ ਨੂੰ ਬੁਝਾਇਆ ਗਿਆ, ਪਰ ਗੱਡੀ ਸੜ੍ਹ ਕੇ ਸੁਹਾਅ ਹੋ ਗਈ ਸੀ।

ਇਸ ਸਬੰਧੀ ਥਾਣਾ ਇੰਚਾਰਜ ਜੈਦੀਪ ਸਿੰਘ ਨੇ ਕਿਹਾ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਇੱਕ 22 ਨੰਬਰ ਫਾਟਕ ਫਲਾਈਓਵਰ ਦੇ ਉਪਰ ਚਲਦੀ ਗੱਡੀ ਨੂੰ ਅੱਗ ਲੱਗ ਗਈ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਅਸੀਂ ਮੌਕੇ 'ਤੇ ਪਹੁੰਚੇ ਤਾਂ ਦੇਖਿਆ ਕਿ ਗੱਡੀ ਨੂੰ ਪੂਰੀ ਤਰ੍ਹਾਂ ਅੱਗ ਲੱਗ ਚੁੱਕੀ ਸੀ। ਉਨ੍ਹਾਂ ਕਿਹਾ ਕਿ ਫਾਇਰ ਬਿਗ੍ਰੇਡ ਨੂੰ ਫੋਨ ਕੀਤਾ ਤੇ ਮੌਕੇ 'ਤੇ ਪਹੁੰਚ ਕੇ ਫਾਇਰ ਬਿਗ੍ਰੇਡ ਅਧਿਕਾਰੀਆਂ ਨੇ ਅੱਗ 'ਤੇ ਕਾਬੂ ਪਾਇਆ। ਉਨ੍ਹਾਂ ਕਿਹਾ ਕਿ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਹੈ।

ABOUT THE AUTHOR

...view details