ਪਟਿਆਲਾ 'ਚ ਦੁਕਾਨਦਾਰ ਨੂੰ ਮਾਰੀਆਂ ਸ਼ਰੇਆਮ ਗੋਲ਼ੀਆਂ, ਅਣਪਛਾਤੇ ਵਿਅਕਤੀ ਨੇ ਦਿੱਤਾ ਘਟਨਾ ਨੂੰ ਅੰਜਾਮ ਪਟਿਆਲਾ:ਪਟਿਆਲਾ ਦੇ ਨਾਭਾ ਰੋਡ 'ਤੇ ਪੀ.ਆਰ.ਟੀ.ਸੀ ਦੀ ਵਰਕਸ਼ਾਪ ਤੋਂ ਕੁਝ ਦੂਰੀ 'ਤੇ ਮੋਟਰਸਾਈਕਲ ਸਵਾਰ ਵਿਅਕਤੀ ਨੂੰ 4 ਗੋਲੀਆਂ ਮਾਰੀਆਂ ਗਈਆਂ ਹਨ। ਜਾਣਕਾਰੀ ਮੁਤਾਬਿਕ ਨੇੜਲੇ ਲੋਕਾਂ ਨੇ ਦੱਸਿਆ ਹੈ ਕਿ ਇੱਕ ਵਿਅਕਤੀ ਨੂੰ ਮੋਟਰਸਾਈਕਲ ਸਵਾਰ ਨੇ 4 ਗੋਲੀਆਂ ਮਾਰ ਦਿੱਤੀਆਂ। ਹਾਲਾਂਕਿ ਗੋਲੀ ਮਾਰਨ ਵਾਲੇ ਵਿਅਕਤੀ ਦੀ ਭਾਲ ਕੀਤੀ ਜਾ ਰਹੀ ਹੈ। ਦੂਜੇ ਪਾਸੇ ਰਾਜਿੰਦਰ ਹਸਪਤਾਲ 'ਚ ਗੋਲੀ ਨਾਲ ਜ਼ਖਮੀ ਨੂੰ ਦਾਖਿਲ ਕਰਵਾਇਆ ਗਿਆ ਸੀ। ਮੌਕੇ 'ਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਐੱਸ.ਐੱਸ. ਸਰਵਿਸ ਪ੍ਰੋਵਾਈਡਰ ਦੀ ਦੁਕਾਨ 'ਤੇ ਗੋਲੀ ਲੱਗੀ ਹੈ।
ਪਟਿਆਲਾ ਦੇ ਨਾਭਾ ਰੋਡ ਉੱਤੇ ਘਟਨਾ :ਜਾਣਕਾਰੀ ਮੁਤਾਬਿਕ ਇਸ ਮਾਮਲੇ ਵਿੱਚ ਇਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਪੁਲਿਸ ਵਲੋਂ ਇਸਦੀ ਵੀ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਕੁੱਝ ਲੋਕਾਂ ਤੋਂ ਪੁੱਛਪੜਤਾਲ ਵੀ ਕੀਤੀ ਜਾ ਰਹੀ ਹੈ। ਘਟਨਾ ਮੁਤਾਬਿਕ ਪਟਿਆਲਾ ਦੇ ਨਾਭਾ ਰੋਡ ਉੱਤੇ ਦਰਸ਼ਨ ਸਿੰਗਲਾ ਨਾਂ ਦੇ ਵਿਅਕਤੀ ਦੀ ਗੋਲੀਆਂ ਮਾਰ ਕੇ ਹੱਤਿਆ ਕੀਤੀ ਗਈ ਹੈ। ਹਾਲਾਂਕਿ ਗੋਲੀਆਂ ਚਲਾਉਣ ਵਾਲਾ ਅਣਪਛਾਤਾ ਵਿਅਕਤੀ ਸੀ, ਜਿਸਦੀ ਭਾਲ ਪਟਿਆਲਾ ਪੁਲਿਸ ਵਲੋਂ ਕੀਤੀ ਜਾ ਰਹੀ ਹੈ। ਆਲੇ-ਦੁਆਲੇ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਪੜਤਾਲੀ ਜਾ ਰਹੀ ਹੈ।
ਪੁਲਿਸ ਵੱਲੋਂ ਇਸ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਹੈ। ਇਸ ਪੂਰੇ ਮਾਮਲੇ ਉੱਤੇ ਪਟਿਆਲਾ ਪੁਲਿਸ ਦੇ ਐਸ ਪੀ ਸਿਟੀ ਸਵਰਾਜ ਆਲਮ ਵੱਲੋਂ ਦੱਸਿਆ ਗਿਆ ਕਿ ਜਿਸ ਵਿਅਕਤੀ ਦੇ ਗੋਲੀਆਂ ਲੱਗੀਆਂ ਉਸ ਦਾ ਨਾਮ ਦਰਸ਼ਨ ਸਿੰਗਲਾ ਅਤੇ ਸੁਨਾਮ ਦਾ ਰਹਿਣ ਵਾਲਾ ਹੈ। ਇਸ ਦੀ ਇਕ ਦੁਕਾਨ ਹੈ। ਇਕ ਵਿਅਕਤੀ ਮੋਟਰਸਾਈਕਲ ਉੱਤੇ ਸਵਾਰ ਹੋ ਕੇ ਆਇਆ ਅਤੇ ਉਸ ਵਲੋਂ ਪੰਜ ਰਾਊਂਡ ਫਾਇਰ ਕਰਕੇ ਦਰਸ਼ਨ ਸਿੰਗਲਾ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ।
ਇਹ ਵੀ ਪੜ੍ਹੋ :Taekwondo Game : ਹਸਨਪ੍ਰੀਤ ਕੌਰ ਨੇ ਇੰਟਰਨੈਸ਼ਨਲ ਤਾਇਕਵਾਂਡੋ ਖੇਡ ਮੁਕਾਬਲੇ 'ਚ ਜਿੱਤਿਆ ਬ੍ਰਾਊਂਜ਼, ਪਿੰਡ 'ਚ ਇੰਝ ਹੋਇਆ ਸਵਾਗਤ
ਲੰਘੇ ਕੱਲ੍ਹ ਦੀ ਗੱਲ ਕਰੀਏ ਤਾਂ ਮੋਗਾ ਧਰਮਕੋਟ ਦੇ ਪਿੰਡ ਫਤਹਿਗੜ੍ਹ ਕੋਰੋਟਾਣਾ 'ਚ ਪੁਰਾਣੇ ਖਜ਼ਾਨਚੀ ਜੰਗ ਸਿੰਘ ਨੇ ਕੁਝ ਪੈਸਿਆਂ ਨੂੰ ਲੈ ਕੇ ਗੁਰਦੁਆਰੇ ਦੀ ਨਵੀਂ ਕਮੇਟੀ ਨੂੰ ਲੈ ਕੇ ਹੋਏ ਝਗੜੇ ਤੋਂ ਬਾਅਦ ਖੁਦ ਨੂੰ ਗੋਲੀ ਮਾਰ ਲਈ ਸੀ। ਇਸ ਨਾਲ ਜੰਗ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਜੰਗ ਸਿੰਘ ਨੇ ਇੱਕ ਸੁਸਾਈਡ ਨੋਟ ਵੀ ਲਿਖਿਆ ਹੈ। ਦੱਸਿਆ ਜਾ ਰਿਹਾ ਹੈ ਕਿ 53 ਸਾਲਾ ਜੰਗ ਸਿੰਘ ਨੇ ਆਤਮਹੱਤਿਆ ਕੀਤੀ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਗੁਰਦੁਆਰਾ ਸਾਹਿਬ ਕਮੇਟੀ ਦੇ ਫੰਡਾਂ ਦੀ ਗਬਨ ਕਰਨ ਦੇ ਦੋਸ਼ ਲਗਾਉਣ ਵਾਲੇ ਵਿਅਕਤੀ 'ਤੇ ਵੀ ਉਸ ਵਲੋਂ 4 ਗੋਲੀਆਂ ਚਲਾਈਆਂ ਗਈਆਂ ਪਰ ਉਹ ਵਾਲ-ਵਾਲ ਬਚ ਗਿਆ ਸੀ। ਇਸ ਤੋਂ ਬਾਅਦ ਉਸਨੇ ਖੁਦ ਨੂੰ ਗੋਲੀ ਮਾਰ ਲਈ। ਦੂਜੇ ਪਾਸੇ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।