ਪੰਜਾਬ

punjab

ETV Bharat / state

ਕਬੱਡੀ ਖਿਡਾਰੀ ਉੱਤੇ ਚਾਕੂਆਂ ਨਾਲ ਹਮਲਾ, ਖਿਡਾਰੀ ਜ਼ਖਮੀ

ਪਟਿਆਲਾ ਦੇ ਪਿੰਡ ਨੈਣਕਲਾਂ Nainkalan village of Patiala ਵਿਖੇ ਕਬੱਡੀ ਮੈਚ ਤੋਂ ਬਾਅਦ ਇੱਕ ਕਬੱਡੀ ਖਿਡਾਰੀ ਉੱਤੇ ਚਾਕੂਆਂ ਨਾਲ ਹਮਲਾ Kabaddi player attacked with knives ਹੋਇਆ ਜੋ ਕਿ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਜਿਸ ਨੂੰ ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ Government Rajindra Hospital Patiala ਵਿੱਚ ਭਰਤੀ ਕਰਵਾਇਆ ਗਿਆ।

By

Published : Aug 21, 2022, 7:28 PM IST

Updated : Aug 21, 2022, 8:07 PM IST

ਕਬੱਡੀ ਖਿਡਾਰੀ ਉੱਤੇ ਚਾਕੂਆਂ ਨਾਲ ਹਮਲਾ
ਕਬੱਡੀ ਖਿਡਾਰੀ ਉੱਤੇ ਚਾਕੂਆਂ ਨਾਲ ਹਮਲਾ

ਪਟਿਆਲਾ: ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਪੰਜਾਬ ਵਿਚ ਕਾਨੂੰਨ ਵਿਵਸਥਾ ਨੂੰ ਲੈ ਆਪ ਲਗਾਤਾਰ ਸਵਾਲਾਂ ਦੇ ਘੇਰੇ ਵਿੱਚ ਰਹਿੰਦੀ ਹੈ। ਅਜਿਹਾ ਹੀ ਮਾਮਲਾ ਪਟਿਆਲਾ ਦੇ ਪਿੰਡ ਨੈਣਕਲਾਂ Village Nainkalah of Patiala ਤੋਂ ਹੈ, ਜਿੱਥੇ ਕਬੱਡੀ ਮੈਚ ਤੋਂ ਬਾਅਦ ਇੱਕ ਕਬੱਡੀ ਖਿਡਾਰੀ ਉੱਤੇ ਚਾਕੂਆਂ ਨਾਲ ਹਮਲਾ Kabaddi player attacked with knives ਕਰ ਦਿੱਤਾ ਗਿਆ, ਖਿਡਾਰੀ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਜਿਸ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ Government Rajindra Hospital Patiala ਵਿੱਚ ਦਾਖਲ ਕਰਵਾਇਆ ਗਿਆ।

ਮਿਲੀ ਜਾਣਕਾਰੀ ਅਨੁਸਾਰ ਦੱਸ ਦਈਏ ਕਿ ਪਟਿਆਲਾ ਦੇ ਪਿੰਡ ਨੈਣਕਲ੍ਹਾ Village Nainkalah of Patiala ਦੇ ਵਿੱਚ ਸ਼ਨੀਵਾਰ ਨੂੰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ ਸੀ, ਜਿਸ ਵਿੱਚ ਵੱਖ-ਵੱਖ ਪਿੰਡਾਂ ਤੋਂ ਖਿਡਾਰੀਆਂ ਨੇ ਹਿੱਸਾ ਲਿਆ ਸੀ ਅਤੇ ਇਸ ਕਬੱਡੀ ਟੂਰਨਾਮੈਂਟ ਦੇ ਵਿਚ ਮੁੱਖ ਮਹਿਮਾਨ ਵਜੋਂ ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੋੜੇਮਾਜਰਾ, ਹਲਕਾ ਘਨੌਰ ਦੇ ਵਿਧਾਇਕ ਗੁਰਲਾਲ ਘਨੌਰ ਸ਼ਾਮਿਲ ਹੋਏ ਸੀ।

ਕਬੱਡੀ ਖਿਡਾਰੀ ਉੱਤੇ ਚਾਕੂਆਂ ਨਾਲ ਹਮਲਾ ਖਿਡਾਰੀ ਜ਼ਖਮੀ

ਇਸੇ ਦੌਰਾਨ ਹੀ ਇਸ ਟੂਰਨਾਮੈਂਟ ਦੇ ਵਿਚ ਕਬੱਡੀ ਖਿਡਾਰੀ ਦੇ ਉੱਪਰ ਚਾਕੂਆਂ Kabaddi player attacked with knives ਦੇ ਨਾਲ ਕੁਝ ਵਿਅਕਤੀਆਂ ਵੱਲੋਂ ਹਮਲਾ ਕੀਤਾ ਗਿਆ, ਜਿਸ ਕਬੱਡੀ ਖਿਡਾਰੀ ਦਾ ਨਾਮ ਸੁਖਵਿੰਦਰ ਸਿੰਘ ਦੱਸਿਆ ਜਾ ਰਿਹਾ ਹੈ, ਜਿਸ ਨੂੰ ਮਰਦਾਨਾ ਵੀ ਕਹਿੰਦੇ ਹਨ। ਇਹ ਕਬੱਡੀ ਖਿਡਾਰੀ ਪਟਿਆਲਾ ਦੇ ਪਿੰਡ ਘੱਗਾ ਦਾ ਰਹਿਣ ਵਾਲਾ ਹੈ।

ਚਾਕੂ ਲੱਗਣ ਦੇ ਨਾਲ ਕਬੱਡੀ ਖਿਡਾਰੀ ਮਰਦਾਨਾ ਬੁਰੀ ਤਰ੍ਹਾਂ ਜ਼ਖਮੀ ਹੋਇਆ, ਜਿਸ ਨੂੰ ਬਾਕੀ ਦੇ ਖਿਡਾਰੀਆਂ ਵੱਲੋਂ ਤੁਰੰਤ ਗੱਡੀ ਦੇ ਵਿਚ ਪਾ ਕੇ ਪਟਿਆਲਾ ਦੇ ਰਜਿੰਦਰਾ ਹਸਪਤਾਲ Government Rajindra Hospital Patiala ਭਰਤੀ ਕਰਵਾਇਆ ਗਿਆ। ਫਿਲਹਾਲ ਦੀ ਘੜੀ ਕਬੱਡੀ ਖਿਡਾਰੀ ਬਿਲਕੁਲ ਠੀਕ ਹੈ, ਦੱਸ ਦਈਏ ਕਿ ਇਹ ਕਬੱਡੀ ਖਿਡਾਰੀ ਪਿਛਲੇ 7 ਤੋਂ 8 ਸਾਲ ਤੋਂ ਖੇਡ ਰਿਹਾ ਹੈ। ਜਿਸ ਤੇ ਪਹਿਲੀ ਵਾਰੀ ਇਹ ਜਾਨਲੇਵਾ ਹਮਲਾ ਹੋਇਆ ਹੈ। ਇਸ ਤੋਂ ਇਲਾਵਾ ਕਬੱਡੀ ਖਿਡਾਰੀ ਨੇ ਕਿਹਾ ਕਿ ਉਸ ਦੀ ਕਿਸੇ ਨਾਲ ਕੋਈ ਪੁਰਾਣੀ ਰੰਜ਼ਿਸ ਵੀ ਨਹੀਂ ਸੀ।

ਫਿਲਹਾਲ ਪੰਜਾਬ ਵਿੱਚ ਲਗਾਤਾਰ ਹੋ ਰਹੇ ਕਤਲ ਪੰਜਾਬ ਸਰਕਾਰ 'ਤੇ ਸਵਾਲ ਜਰੂਰ ਉਠੱਦੇ ਹਨ ਕਿ ਪੰਜਾਬ ਵਿੱਚ ਖਿਡਾਰੀਆਂ ਉੱਤੇ ਸ਼ਰੇਆਮ ਜਾਨਲੇਵਾ ਹਮਲੇ ਹੋ ਰਹੇ ਹਨ। ਸੋ ਅੱਗੇ ਦੇਖਣਾ ਹੋਵੇਗਾ ਕਿ ਪੰਜਾਬ ਸਰਕਾਰ ਪੰਜਾਬ ਵਿੱਚ ਕਾਨੂੰਨ ਵਿਵਸਥਾ ਨੂੰ ਲੈ ਕਿ ਕਦਮ ਚੁੱਕਦੀ ਹੈ।

ਇਹ ਵੀ ਪੜੋ:-ਸਹਿਜਪ੍ਰੀਤ ਕਤਲ ਮਾਮਲੇ ਵਿੱਚ ਪੁਲਿਸ ਨੇ ਪ੍ਰੈੱਸ ਕਾਨਫ਼ਰੰਸ ਕਰ ਕੀਤੇ ਵੱਡੇ ਖੁਲਾਸੇ, ਤਾਏ ਨੇ ਨਹਿਰ ਵਿੱਚ ਧੱਕਾ ਦੇ ਕੀਤੀ ਹੱਤਿਆ

Last Updated : Aug 21, 2022, 8:07 PM IST

ABOUT THE AUTHOR

...view details