ਪਟਿਆਲਾ: ਜ਼ਿਲ੍ਹੇ ਵਿੱਚ ਕੋਰੋਨਾ ਦਾ ਸਕੰਟ ਦਿਨੋਂ ਦਿਨ ਵੱਧ ਦਾ ਹੀ ਜਾ ਰਿਹਾ ਹੈ। 18 ਜੁਲਾਈ ਨੂੰ ਜ਼ਿਲ੍ਹੇ ਵਿੱਚ 62 ਨਵੇਂ ਕੋਰੋਨਾ ਕੇਸ ਸਾਹਮਣੇ ਆਏ ਹਨ। ਇਸ ਗੱਲ ਦੀ ਪੁਸ਼ਟੀ ਸਿਵਲ ਸਰਜਨ ਪਟਿਆਲਾ ਹਰੀਸ਼ ਮਲਹੋਤਰਾ ਨੇ ਕੀਤੀ ਹੈ।
ਪਟਿਆਲਾ ਜ਼ਿਲ੍ਹੇ 'ਚ ਇੱਕ ਦਿਨ 'ਚ 62 ਨਵੇਂ ਕੋਰੋਨਾ ਦੇ ਮਾਮਲੇ ਆਏ ਸਾਹਮਣੇ ਸਿਵਲ ਸਰਜਨ ਡਾਕਟਰ ਹਰੀਸ਼ ਮਲਹੋਤਰਾ ਨੇ ਕਿਹਾ ਕਿ ਜ਼ਿਲ੍ਹੇ ਵਿੱਚ 62 ਕੋਵਿਡ-19 ਪੌਜ਼ੀਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ। ਉਨ੍ਹਾਂ ਨੇ ਦੱਸਿਆਂ ਕਿ ਕੋਵਿਡ-19 ਸੈਂਪਲਾ ਦੀਆਂ ਪ੍ਰਾਪਤ 800 ਦੇ ਕਰੀਬ ਰਿਪੋਰਟਾਂ ਵਿੱਚੋਂ 62 ਲੋਕ ਕੋਵਿਡ-19 ਨਾਲ ਪੌਜ਼ੀਟਿਵ ਪਾਏ ਗਏ ਹਨ। ਇਸ ਨਾਲ ਜ਼ਿਲ੍ਹੇ ਵਿੱਚ ਪੌਜ਼ੀਟਿਵ ਕੇਸਾਂ ਦੀ ਗਿਣਤੀ 901 ਹੋ ਗਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਮਿਸ਼ਨ ਫਤਿਹ ਤਹਿਤ ਅੱਜ ਜ਼ਿਲ੍ਹੇ ਦੇ 20 ਕੋਵਿਡ-19 ਮਰੀਜ਼ ਜੋ ਕਿ ਆਪਣਾ 17 ਦਿਨਾਂ ਦਾ ਆਈਸੋਲੈਸ਼ਨ ਸਮਾਂ ਪੂਰਾ ਕਰਕੇ ਕੋਵਿਡ ਤੋਂ ਠੀਕ ਹੋ ਗਏ ਹਨ। ਇਸੇ ਨਾਲ ਹੀ ਜ਼ਿਲ੍ਹੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਵਿਅਕਤੀਆਂ ਦੀ ਗਿਣਤੀ ਹੁਣ 376 ਹੋ ਗਈ ਹੈ।
ਪੌਜ਼ੀਟਿਵ ਆਏ ਨਵੇਂ ਕੇਸਾਂ ਬਾਰੇ ਡਾਕਟਰ ਮਲਹੋਤਾਰ ਨੇ ਦੱਸਿਆਂ ਕਿ ਇਨ੍ਹਾਂ 62 ਕੇਸਾਂ ਵਿੱਚੋਂ34 ਪਟਿਆਲਾ ਸ਼ਹਿਰ , 2 ਨਾਭਾ, 7 ਰਾਜਪੂਰਾ, 4 ਸਮਾਣਾ, 2 ਪਾਤੜਾਂ ਅਤੇ 13 ਵੱਖ ਵੱਖ ਪਿੰਡਾਂ ਤੋਂ ਹਨ।ਇਹਨਾਂ ਵਿਚੋਂ 32 ਪੋਜਟਿਵ ਕੇਸਾਂ ਦੇੇ ਸੰਪਰਕ ਵਿਚ ਆਉਣ ਅਤੇ ਕੰਟੈਨਮੈਂਟ ਜੋਨ ਵਿਚੋਂ ਲਏ ਸੈਂਪਲਾ ਵਿਚੋਂ ਕੋਵਿਡ ਪੌਜ਼ੀਟਿਵ ਪਾਏ ਗਏ ਹਨ। ਇਸੇ ਨਾਲ ਹੀ 1 ਵਿਦੇਸ਼ ਤੋਂ ਆਉਣ, 29 ਨਵੇਂ ਕੇਸ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਸ਼ਾਮਲ ਹਨ।
ਪਟਿਆਲਾ ਦੇ ਫਰੈਂਡਜ ਐਨਕਲੈਵ ਤੋਂ ਚਾਰ, ਬਾਬੂ ਜੀਵਨ ਸਿੰਘ ਕਲੋਨੀ ਤੋਂ ਤਿੰਨ, ਮੋਦੀ ਸ਼ਾਪਿੰਗ ਪਲਾਜਾ, ਸੇਵਕ ਕਲੋਨੀ, ਮਜੀਠੀਆਂ ਐਨਕਲੈਵ ਤੋਂ ਦੋ-ਦੋ, ਯਾਦਵਿੰਦਰਾ ਕਲੋਨੀ, ਪਾਸੀ ਰੋਡ, ਗੁਰੁ ਨਾਨਕ ਨਗਰ, ਜਗਦੀਸ਼ ਕਲੋਨੀ, ਪੰਜਾਬੀ ਬਾਗ, ਪ੍ਰਤਾਪ ਨਗਰ, ਰਣਜੀਤ ਨਗਰ, ਗੋਬਿੰਦ ਨਗਰ, ਜੈ ਜਵਾਨ ਕਲੋਨੀ, ਹੀਰਾ ਨਗਰ, ਨਵੀਂ ਬਸਤੀ ਬਡੁੰਗਰ, ਖੇੜੀਜਟਾਂ, ਤੇਗ ਕਲੋਨੀ, ਲਹਿਲ ਕਲੋਨੀ, ਉਪਕਾਰ ਨਗਰ, ਦਰਸ਼ਨ ਸਿੰਘ ਨਗਰ, ਯਾਦਵਿੰਦਰਾ ਐਨਕਲੈਵ, ਆਦਰਸ਼ ਕਲੋਨੀ ਲਾਹੋਰੀ ਗੇਟ, ਗੁਰਬਖਸ਼ ਕਲੋਨੀ, ਮਾਡਲ ਟਾਉਨ ਤੋਂ ਇੱਕ ਇੱਕ ਕੋਵਿਡ ਪੋਜਟਿਵ ਕੇਸ ਰਿਪੋਰਟ ਹੋਏ ਹਨ।
ਰਾਜਪੂਰਾ ਦੇ ਡਾਲੀਮਾ ਵਿਹਾਰ ਤੋਂ ਤਿੰਨ, ਗਾਂਧੀ ਕਲੋਨੀ, ਦਸ਼ਮੇਸ਼ ਕਲੋਨੀ, ਕਨਿਕਾ ਗਾਰਡਨ, ਪੁਰਾਣਾ ਰਾਜਪੁਰਾ ਤੋਂ ਇੱਕ ਇੱਕ, ਸਮਾਣਾ ਦੇ ਕ੍ਰਿਸ਼ਨਾ ਬਸਤੀ ਤੋਂ ਦੋ, ਪੀਰ ਗੋਰੀ ਮੁਹੱਲਾ ਅਤੇ ਅਨੰਦ ਨਗਰ ਤੋਂ ਇੱਕ ਇੱਕ ਪੋਜਟਿਵ ਕੇਸ ਰਿਪੋਰਟ ਹੋਇਆ ਹੈ।ਇਸੇ ਤਰਾਂ ਨਾਭਾ ਦੇ ਪ੍ਰੇਮ ਨਗਰ ਅਤੇ ਥੇੜੀਆਂ ਸਟਰੀਟ ਤੋਂ ਇੱਕ-ਇੱਕ ਅਤੇ 13 ਪੋਜਟਿਵ ਕੇਸ ਵੱਖ ਵੱਖ ਪਿੰਡਾਂ ਤੋਂ ਰਿਪੋਰਟ ਹੋਏ ਹਨ। ਇਹਨਾਂ ਕੇਸਾਂ ਵਿਚ ਦੋ ਪੁਲਿਸ ਮੁਲਾਜਮ ਵੀ ਸ਼ਾਮਲ ਹੈ।ਉਹਨਾਂ ਦਸਿਆਂ ਕਿ ਪੋਜਟਿਵ ਆਏ ਇਹਨਾਂ ਕੇਸਾਂ ਨੂੰ ਨਵੀਆਂ ਗਾਈਡਲਾਈਨ ਅਨੁਸਾਰ ਕੋਵਿਡ ਕੇਅਰ ਸੈਂਟਰ/ ਹੋਮ ਆਈਸੋਲੇਸ਼ਨ/ ਹਸਪਤਾਲਾ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾਇਆ ਜਾ ਰਿਹਾ ਹੈ ਅਤੇਂ ਇਹਨਾਂ ਦੀ ਕੰਟੈਕਟ ਟਰੇਸਿੰਗ ਕਰਕੇ ਸੈਂਪਲ ਲਏ ਜਾ ਰਹੇ ਹਨ।ਸਿਵਲ ਸਰਜਨ ਡਾ. ਮਲਹੋਤਰਾ ਨੇ ਕਿਹਾ ਕਿ ਪੋਜਟਿਵ ਆਏ ਕੇਸਾਂ ਦੇ ਨੇੜਲੇ ਸੰਪਰਕ ਵਿਚ ਆਉਣ ਵਾਲਿਆਂ ਦੀ ਸਿਹਤ ਵਿਭਾਗ ਵੱਲੋ ਬੜੀ ਬਰੀਕੀ ਨਾਲ ਟਰੇਸਿੰਗ ਕੀਤੀ ਜਾ ਰਹੀ ਹੈ।