ਪੰਜਾਬ

punjab

ETV Bharat / state

ਮੁੱਖ ਮੰਤਰੀ ਦੇ ਜ਼ਿਲ੍ਹੇ ਪਟਿਆਲੇ 'ਚ ਡੇਂਗੂ ਨੇ ਮੁੜ ਦਿੱਤੀ ਦਸਤਕ - ਪਟਿਆਲਾ

ਡੇਂਗੂ ਨੇ ਇੱਕ ਵਾਰ ਫ਼ਿਰ ਤੋਂ ਪਟਿਆਲੇ 'ਚ ਦਸਤਕ ਦੇ ਦਿੱਤੀ ਹੈ। 3 ਲੋਕਾਂ ਦੇ ਡੇਂਗੂ ਨਾਲ ਪੀੜਤ ਹੋਣ ਦਾ ਮਾਮਲਾ ਆਇਆ ਸਾਹਮਣੇ।

ਫ਼ੋਟੋ

By

Published : Jun 26, 2019, 10:34 PM IST

ਪਟਿਆਲਾ: ਸ਼ਹਿਰ 'ਚ ਪਿਛਲੇ ਸਾਲ ਸਰਕਾਰੀ ਅੰਕੜਿਆਂ ਮੁਤਾਬਿਕ ਲੱਗਭਗ 2300 ਮਰੀਜ਼ ਡੇਂਗੂ ਦੇ ਸਾਹਮਣੇ ਆਏ ਸਨ, ਜਿਨ੍ਹਾਂ ਵਿੱਚੋਂ 2 ਦੀ ਮੌਤ ਹੋ ਗਈ ਸੀ ਅਤੇ ਹੁਣ ਇੱਕ ਵਾਰ ਫਿਰ ਤੋਂ ਪਟਿਆਲਾ ਵਿੱਚ ਡੇਂਗੂ ਨੇ ਦਸਤਕ ਦਿੱਤੀ ਹੈ ਜਿੱਥੇ ਹੁਣ ਤੱਕ 3 ਮਰੀਜ਼ ਡੇਂਗੂ ਦੇ ਸਾਹਮਣੇ ਆਏ ਹਨ। ਹਾਲਾਂਕਿ ਕਿ ਇਸ ਵਾਰ ਸਿਹਤ ਵਿਭਾਗ ਇਸ ਨੂੰ ਲੈ ਕੇ ਪੁਰੀ ਮੁਸਤੈਦੀ ਵਿਖਾ ਰਿਹਾ ਹੈ ਤੇ ਘਰ-ਘਰ ਜਾ ਕੇ ਲੋਕਾਂ ਨੂੰ ਜਾਗਰੂਕ ਵੀ ਕਰ ਰਿਹਾ ਹੈ।

ਵੀਡੀਓ

ਡੇਂਗੂ ਦੇ ਸਬੰਧੀ ਜ਼ਿਲ੍ਹਾ ਮਹਾਮਾਰੀ ਅਫ਼ਸਰ ਡਾ. ਗੁਰਮੀਤ ਸਿੰਘ ਨੇ ਈਟੀਵੀ ਭਾਰਤ ਨਾਲ ਵਿਸ਼ੇਸ਼ ਗੱਲਬਾਤ ਕੀਤੀ। ਡਾ. ਗੁਰਮੀਤ ਦਾ ਕਹਿਣਾ ਹੈ ਕਿ ਡੇਂਗੂ ਤੋਂ ਡਰਨ ਦੀ ਲੋੜ ਨਹੀਂ ਹੈ। ਇਹ ਇੱਕ ਮੱਛਰ ਰਾਹੀਂ ਪੈਦਾ ਹੋਈ ਬਿਮਾਰੀ ਹੈ ਜਿਸ ਨੂੰ ਖ਼ਤਮ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਹਰੇਕ ਸਰਕਾਰੀ ਹਸਪਤਾਲ ਵਿੱਚ ਡੇਂਗੂ ਦਾ ਮੁਫ਼ਤ ਇਲਾਜ ਮੁਹੱਈਆ ਕਰਵਾਇਆ ਜਾ ਰਿਹਾ ਹੈ।

ABOUT THE AUTHOR

...view details