ਪੰਜਾਬ

punjab

ETV Bharat / state

ਪੁਲਿਸ ਮੁਕਾਬਲੇ ਦੌਰਾਨ ਫ਼ਰਾਰ ਹੋਏ 3 ਗੈਂਗਸਟਰ ਕਾਬੂ - navi lahoria

ਪਟਿਆਲਾ: ਬੀਤੇ ਦਿਨੀਂ ਪੁਲਿਸ ਮੁਠਭੇੜ ਦੌਰਾਨ ਫ਼ਰਾਰ ਹੋਏ 4 ਸੂਬਿਆਂ ਵਿੱਚ ਅਪਰਾਧਕ ਮਾਮਲਿਆਂ 'ਚ ਲੋੜੀਂਦੇ 3 ਗੈਂਗਸਟਰਾਂ ਨੂੰ ਪਟਿਆਲਾ ਪੁਲਿਸ ਨੇ ਹਰਿਆਣਾ ਸਰਹੱਦ ਤੋਂ ਗ੍ਰਿਫ਼ਤਾਰ ਕੀਤਾ ਹੈ।

ਫ਼ੋਟੋ।

By

Published : Feb 4, 2019, 11:33 PM IST

ਵੀਡੀਓ।
ਦੱਸਣਯੋਗ ਹੈ ਕਿ ਬੀਤੀ 2 ਫ਼ਰਵਰੀ ਨੂੰ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਪਟਿਆਲਾ ਦੇ ਰਣਜੀਤ ਨਗਰ ਵਿੱਚ ਕਿਰਾਏ ਦੀ ਕੋਠੀ ਵਿੱਚ ਰਹਿ ਰਹੇ ਵਿਦਿਆਰਥੀਆਂ ਕੋਲ ਗੈਂਗਸਟਰ ਰੁਕੇ ਹੋਏ ਹਨ ਜਿਸ ਤੋਂ ਬਾਅਦ ਪੁਲਿਸ ਨੇ ਕੋਠੀ ਦੀ ਘੇਰਾਬੰਦੀ ਕਰ ਲਈ ਅਤੇ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਮੁਕਾਬਲਾ ਹੋ ਗਿਆ। ਇਸ ਮੁਕਾਲਬੇ ਵਿੱਚ 2 ਗੈਂਗਸਟਰਾਂ ਨੂੰ ਕਾਬੂ ਕਰ ਲਿਆ ਗਿਆ ਸੀ ਜਦਕਿ 3 ਫ਼ਰਾਰ ਹੋ ਗਏ ਸਨ।
ਇਨ੍ਹਾਂ ਕਾਬੂ ਕੀਤੇ 3 ਨੌਜਵਾਨਾਂ ਵਿੱਚ ਇੱਕ ਨਵੀ ਲਾਹੌਰੀਆ ਜੋ ਸੋਪੂ ਦਾ ਜ਼ਿਲ੍ਹਾ ਪ੍ਰਧਾਨ ਦੱਸਿਆ ਜਾ ਰਿਹਾ ਹੈ। ਦੂਜਾ ਗੈਂਗਸਟਰ ਅੰਕੁਰ ਜੋ ਨੈਸ਼ਨਲ ਲੈਵਲ ਦਾ ਐਥਲੀਟ ਹੈ ਅਤੇ ਤੀਜਾ ਗੈਂਗਸਟਰ ਪ੍ਰਸ਼ਾਂਤ ਹਿੰਦਵਾਰ ਉਰਫ਼ ਛੋਟੂ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ।
ਜ਼ਿਕਰਯੋਗ ਹੈ ਕਿ ਇਹ ਤਿੰਨੋਂ ਗੈਂਗਸਟਰ ਪੁਲਿਸ ਨੂੰ ਕਈ ਮਾਮਲਿਆਂ ਵਿੱਚ ਲੋੜੀਂਦੇ ਸਨ ਜਿਨ੍ਹਾਂ ਵਿੱਚ ਅੰਬਾਲਾ ਵਿੱਚ ਇੱਕ ਸੁਨਿਆਰੇ ਦਾ ਕਤਲ, ਲੁੱਟ-ਖੋਹ ,ਚੰਡੀਗੜ੍ਹ ਨੁੱਕੜ ਢਾਬਾ ਦੇ ਮਾਲਕ ਉੱਤੇ ਫ਼ਾਇਰਿੰਗ ਸਣੇ ਹੋਰ ਕਈ ਕੇਸ ਸ਼ਾਮਲ ਹਨ। ਪੁਲਿਸ ਵੱਲੋਂ ਇਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ ਜਿਸ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।

ABOUT THE AUTHOR

...view details