ਪਟਿਆਲਾ:ਨੌਕਰੀਆਂ ਲੈਣ ਲਈ ਪਾਵਰਕਾਮ ਮੁੱਖ ਦਫ਼ਤਰ (Powercom headquarters) ਦੀ ਛੱਤ ਤੇ ਚੜ੍ਹੇ 2 ਵਿਅਕਤੀਆਂ ਨੇ ਖੁਦ 'ਤੇ ਤੇਲ ਪਾ ਕੇ ਆਤਮਦਾਹ ਕਰਨ ਦੀ ਕੋਸ਼ਿਸ਼ ਕੀਤੀ ਹੈ। ਹਾਲਾਂਕਿ ਨਾਲ ਮੌਜੂਦ ਸਾਥੀਆਂ ਨੇ ਮੌਕੇ ਨੂੰ ਸਾਂਭ ਲਿਆ ਗਿਆ ਹੈ ਜਦੋਂਕਿ ਦਫਤਰ ਅੱਗੇ ਭੁੱਖ ਹੜਤਾਲ 'ਤੇ ਬੈਠੇ 1 ਵਿਅਕਤੀ ਦੀ ਹਾਲਤ ਗੰਭੀਰ ਹੋਣ ’ਤੇ ਉਸ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।
ਜਾਣਕਾਰੀ ਅਨੁਸਾਰ ਪਾਵਰਕਾਮ (Powercom headquarters) ਵਿਚ ਨੌਕਰੀ ਦੌਰਾਨ ਫੌਤ ਹੋਏ ਮੁਲਾਜ਼ਮਾਂ ਵਾਰਸਾਂ ਵੱਲੋਂ ਪੱਕੀ ਨੌਕਰੀ ਦੀ ਮੰਗ ਕੀਤੀ ਗਈ ਹੈ। ਜਿਸ ਤਹਿਤ ਮ੍ਰਿਤਕ ਆਸ਼ਰਿਤ ਕਮੇਟੀ ਦੇ ਕੁਝ ਮੈਂਬਰ ਪਾਵਰਕਾਮ ਮੁੱਖ ਦਫ਼ਤਰ ਦੀ ਛੱਤ ਅਤੇ ਕੁਝ ਮੁੱਖ ਗੇਟ ਅੱਗੇ ਧਰਨੇ ’ਤੇ ਬੈਠੇ ਹਨ। ਬੁੱਧਵਾਰ ਨੂੰ ਇਨ੍ਹਾਂ ਦਾ ਧਰਨਾ 50ਵੇਂ ਦਿਨ ਵਿਚ ਸ਼ਾਮਿਲ ਹੋ ਗਿਆ ਅਤੇ ਸਰਕਾਰ ਵੱਲੋਂ ਕੋਈ ਸੁਣਵਾਈ ਨਾ ਕਰਨ ਤੋਂ ਭੜਕੇ ਮੁਲਾਜਮ ਗੁਰਤੇਜ ਸਿੰਘ ਫਤਿਹਗੜ੍ਹ ਸਾਹਿਬ (Fatehgarh Sahib) ਅਤੇ ਰਾਜੂ ਮੁਕਤਸਰ ਨੇ ਖੁਦ ਤੇ ਪੈਟਰੋਲ ਪਾ ਕੇ ਅੱਗ ਲਗਾ ਲਈ।