ਨਾਭਾ: ਲੋਕਤੰਤਰ ਵਿੱਚ ਮੀਡੀਆ ਨੂੰ ਦੇਸ਼ ਦਾ ਚੌਥਾ ਥੰਮ੍ਹ ਵੱਜੋਂ ਜਾਣਿਆ ਜਾਂਦਾ ਹੈ ਮੀਡੀਆ ਲੋਕਾਂ ਦੇ ਮਸਲਿਆਂ ਨੂੰ ਸਰਕਾਰਾਂ ਤਕ ਪਹੁੰਚਾ ਕੇ ਹੱਲ ਕਰਵਾਉਂਦਾ ਹੈ ਅਤੇ ਇਕ ਚੰਗੇ ਸਮਾਜ ਦੀ ਸਿਰਜਣਾ ਕਰਦਾ ਹੈ। ਪਰ ਪੱਤਰਕਾਰੀ ਦੀ ਲਾਈਨ ਵਿੱਚ ਕੁਝ ਜਾਲੀ ਪੱਤਰਕਾਰ ਅਸਲ ਪੱਤਰਕਾਰਾਂ ਦਾ ਅਕਸ ਖ਼ਰਾਬ ਕਰਨ ਲੱਗ ਪਏ ਹਨ। ਇਸ ਤਰ੍ਹਾਂ ਦਾ ਹੀ ਤਾਜ਼ਾ ਮਾਮਲਾ ਸਾਹਮਣੇ ਆਇਆ ਨਾਭਾ ਦੀ ਸਬ ਤਹਿਸੀਲ ਭਾਦਸੋਂ ਵਿਖੇ ਜਿੱਥੇ ਕਿ 2 ਜਾਅਲੀ ਪੱਤਰਕਾਰਾਂ ਦੇ ਵੱਲੋਂ ਮੈਡੀਕਲ ਹਾਲ ਦੇ ਮਾਲਕ ਦੀ ਵੀਡੀਓ ਬਣਾ ਕੇ ਬਲੈਕਮੇਲ ਕਰਦੇ ਸਨ। ਜਿਨ੍ਹਾਂ ਨੂੰ ਭਾਦਸੋਂ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ।
ਮੈਡੀਕਲ ਸਟੋਰ ਦੇ ਮਾਲਕ ਨੂੰ ਬਲੈਕਮੇਲ ਕਰਨ ਵਾਲੇ 2 ਜਾਅਲੀ ਪੱਤਰਕਾਰ ਗ੍ਰਿਫ਼ਤਾਰ ਇਹ ਵੀ ਪੜੋ: ਲੌਕਡਾਊਨ 'ਤੇ ਵੀ ਦਿੱਲੀ ਤੋਂ ਨਹੀਂ ਮੁੜਣਗੇ ਕਿਸਾਨ, ਬਾਰਡਰ 'ਤੇ ਹੀ ਹੋਵੇ ਕੋਰੋਨਾ ਟੀਕਾਕਰਨ
ਇਨ੍ਹਾਂ ਦੋਵੇਂ ਜਾਅਲੀ ਪੱਤਰਕਾਰਾਂ ਦੇ ਵੱਲੋਂ ਪੂਰੀ ਮੈਡੀਕਲ ਹਾਲ ਦੇ ਮਾਲਕ ਦੀ ਵੀਡੀਓ ਬਣਾ ਕੇ ਉਸ ਕੋਲੋਂ 1 ਲੱਖ 30 ਹਜ਼ਾਰ ਰੁਪਏ ਬਲੈਕਮੇਲ ਕਰ ਲੈ ਗਏ ਅਤੇ ਉਸ ਤੋਂ ਇਲਾਵਾ ਹੋਰ ਪੈਸਿਆਂ ਦੀ ਮੰਗ ਕੀਤੀ ਜਾਣ ਲੱਗੀ ਸੀ। ਇਹ ਮਾਮਲਾ ਪਿਛਲੇ ਸਾਲ ਦਾ ਹੈ। ਜੋ ਕਿ ਪੁਰੀ ਮੈਡੀਕਲ ਹਾਲ ਦੇ ਮਾਲਕ ਵੱਲੋਂ ਵਿਜੀਲੈਂਸ ਨੂੰ ਇਸ ਦੀ ਸ਼ਿਕਾਇਤ ਕੀਤੀ ਸੀ ਅਤੇ ਉਸ ਤੋਂ ਬਾਅਦ ਇਹ ਮਾਮਲਾ ਦਰਜ ਹੋਇਆ ਹੈ।
2 ਪੱਤਰਕਾਰਾਂ ਵੱਲੋਂ ਮੈਡੀਕਲ ਹਾਲ ਦੇ ਮਾਲਕ ਕੋਲੋਂ ਪ੍ਰੈਗਨੈਂਸੀ ਕਿੱਟ ਦੇ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਗਏ ਤਾਂ ਉਨ੍ਹਾਂ ਵੱਲੋਂ ਵੀਡੀਓ ਬਣਾ ਕੇ ਉਸ ਨੂੰ ਹੀ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਕਿ ਇਹ ਤੁਸੀਂ ਗੈਰਕਾਨੂੰਨੀ ਕੰਮ ਕਰ ਰਹੇ ਹੋ ਅਤੇ ਉਸ ਤੋਂ ਬਾਅਦ ਦੋਵੇਂ ਜਾਅਲੀ ਪੱਤਰਕਾਰਾਂ ਦੀ ਬਲੈਕ ਮੇਲਿੰਗ ਤੋਂ ਤੰਗ ਆ ਕੇ ਮੈਡੀਕਲ ਸ਼ਾਪ ਦੇ ਮਾਲਿਕ ਨੇ ਵਿਜੀਲੈਂਸ ਪਟਿਆਲਾ ਨੂੰ ਇਨ੍ਹਾਂ ਦੀ ਸ਼ਿਕਾਇਤ ਕਰ ਦਿੱਤੀ ਜਿਸ ਤੋਂ ਬਾਅਦ ਕਾਰਵਾਈ ਕਰਦਿਆਂ ਭਾਦਸੋਂ ਪੁਲਿਸ ਨੇ ਇਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਜਿਨ੍ਹਾਂ ਨੂੰ ਨਾਭਾ ਦੀ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਕ ਦਿਨ ਦਾ ਰਿਮਾਂਡ ਹਾਸਲ ਕੀਤਾ ਹੈ।
ਇਹ ਵੀ ਪੜੋ: ਲੁਧਿਆਣਾ ਪੁਲਿਸ ਵੱਲੋਂ 54 ਕਰੋੜ ਰੁਪਏ ਦੀਆਂ ਨਸ਼ੀਲੀਆਂ ਦਵਾਈਆਂ ਬਰਾਮਦ