ਪੰਜਾਬ

punjab

ETV Bharat / state

ਸ਼ਾਹੀ ਸ਼ਹਿਰ ਚ ਬੇਖੌਫ ਹੋਏ ਚੋਰ,ਦਿਨ-ਦਿਹਾੜੇ ਗੱਡੀਆਂ ਚੋਂ ਉਡਾਏ ਲੱਖਾਂ ਰੁਪਏ - ਦਿਨ-ਦਿਹਾੜੇ

ਸੂਬੇ ਚ ਲੁੱਟ ਖੋਹ ਤੇ ਚੋਰੀ ਦੀਆਂ ਘਟਨਾਵਾਂ(Incidents of looting and theft) ਰੁਕਣ ਦਾ ਨਾਮ ਨਹੀਂ ਲੈ ਰਹੀਆਂ।ਹੁਣ ਸ਼ਾਹੀ ਸ਼ਹਿਰ ਪਟਿਆਲਾ ਦੇ ਵਿੱਚ ਦਿਨ-ਦਿਹਾੜੇ ਚੋਰਾਂ(thieves) ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ।

ਸ਼ਾਹੀ ਸ਼ਹਿਰ ਚ ਬੇਖੌਫ ਹੋਏ ਚੋਰ,ਦਿਨ-ਦਿਹਾੜੇ ਗੱਡੀਆਂ ਚੋਂ ਉਡਾਏ ਲੱਖਾਂ ਰੁਪਏ
ਸ਼ਾਹੀ ਸ਼ਹਿਰ ਚ ਬੇਖੌਫ ਹੋਏ ਚੋਰ,ਦਿਨ-ਦਿਹਾੜੇ ਗੱਡੀਆਂ ਚੋਂ ਉਡਾਏ ਲੱਖਾਂ ਰੁਪਏ

By

Published : May 28, 2021, 8:04 PM IST

ਪਟਿਆਲਾ:ਜ਼ਿਲ੍ਹੇ ਦੇ ਅਮਰ ਹਸਪਤਾਲ ਦੇ ਬਾਹਰ ਖੜ੍ਹੀਆਂ 2 ਬਰੀਜਾ ਗੱਡੀਆਂ ਵਿੱਚੋਂ ਅਣਪਛਾਤੇ ਚੋਰਾਂ ਦੇ ਵਲੋਂ ਲੱਖਾਂ ਦੀ ਚੋਰੀ ਕੀਤੀ ਗਈ ਹੈ।ਜਿਨ੍ਹਾਂ ਵਿੱਚੋ 1 ਗੱਡੀ ਦੇ ਵਿੱਚ 5 ਲੱਖ ਰੁਪਏ ਸਨ ਅਤੇ 1 ਗੱਡੀ ਦੇ ਵਿਚ 5 ਹਜਾਰ ਅਤੇ ਇੱਕ ਲਾਇਸੈਂਸ ਵਾਲਾ ਅਸਲਾ ਸੀ ਜੋ ਕਿ ਚੋਰਾਂ ਵੱਲੋਂ ਚੋਰੀ ਕਰ ਲਿਆ ਗਿਆ ਹੈ।ਇਸ ਮੌਕੇ ‘ਤੇ 1 ਕਾਰ ਚਾਲਕ ਨੇ ਦੱਸਿਆ ਕਿ ਮੈਂ ਆਪਣੀ ਪਤਨੀ ਨੂੰ ਅਮਰ ਹਸਪਤਾਲ ਦੇ ਵਿੱਚ ਇਲਾਜ ਲਈ ਲੈ ਕੇ ਆਇਆ ਸੀ ਅਤੇ ਮੇਰੀ ਬਰੀਜਾ ਗੱਡੀ ਇੱਥੇ ਹੀ ਖੜ੍ਹੀ ਸੀ ਜਿਸ ਦੀ ਡਿੱਗੀ ਵਿੱਚ ਇੱਕ ਬੈਗ ਪਿਆ ਸੀ ਜਿਸ ਵਿੱਚ 5 ਲੱਖ ਰੁਪਏ ਸੀ ਅਤੇ ਮੇਰੇ ਕੁਝ ਏ.ਟੀ.ਐਮ ਕਾਰਡ ਅਤੇ ਆਧਾਰ ਕਾਰਡ ‘ਤੇ ਪੈਨ ਕਾਰਡ ਵੀ ਸੀ

ਸ਼ਾਹੀ ਸ਼ਹਿਰ ਚ ਬੇਖੌਫ ਹੋਏ ਚੋਰ,ਦਿਨ-ਦਿਹਾੜੇ ਗੱਡੀਆਂ ਚੋਂ ਉਡਾਏ ਲੱਖਾਂ ਰੁਪਏ

ਦੂਜੇ ਪਾਸੇ ਦੂਜੇ ਕਾਰ ਚਾਲਕ ਦੇ ਪੀੜਤ ਨੇ ਆਖਿਆ ਕਿ ਮੇਰੀ ਕਾਰ ਵਿਚ ਮੇਰਾ ਪਰਸ ਪਿਆ ਸੀ ਜਿਸ ਵਿਚ 5 ਹਜ਼ਾਰ ਰੁਪਏ ਕੈਸ਼ ਸੀ ਅਤੇ ਇੱਕ ਮੇਰੀ ਰਿਵਾਲਵਰ ਸੀ ਜੋ ਕਿ ਲਾਇਸੈਂਸੀ ਸੀ ਜਿਸ ਨੂੰ ਚੋਰਾਂ ਵੱਲੋਂ ਚੋਰੀ ਕਰ ਲਿਆ ਗਿਆ।

ਉਥੇ ਹੀ ਗੱਲਬਾਤ ਦੌਰਾਨ ਸਿਵਲ ਲਾਈਨ ਥਾਣੇ ਦੇ ਇੰਚਾਰਜ ਗੁਰਪ੍ਰੀਤ ਸਿੰਘ ਭਿੰਡਰ ਨੇ ਆਖਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਅਮਰ ਹਸਪਤਾਲ ਦੇ ਬਾਹਰ ਕੁਝ ਗੱਡੀਆਂ ਵਿੱਚੋਂ ਲੱਖਾਂ ਦੀ ਚੋਰੀ ਹੋਈ ਹੈ ਅਤੇ ਅਸੀਂ ਮੌਕੇ ‘ਤੇ ਪਹੁੰਚੇ ਹਾਂ ਤੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ।ਉਨ੍ਹਾਂ ਦੱਸਿਆ ਕਿ ਪੀੜਤਾਂ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜੋ:Rape: ਬੰਗਲਾਦੇਸ਼ ਦੀ ਔਰਤ ਦਾ ਦੋਸਤਾਂ ਨੇ ਬੰਗਲੁਰੂ ’ਚ ਕੀਤਾ ਸਰੀਰਕ ਸ਼ੋਸ਼ਣ

ABOUT THE AUTHOR

...view details