ਪਠਾਨਕੋਟ : ਪਠਾਨਕੋਟ ਦੇ ਨੌਜਵਾਨਾਂ ਨੇ ਆਏ ਦਿਨ ਨਸ਼ੇ ਦੀ ਵਿਕਰੀ ਅਤੇ ਇਸ ਨਾਲ ਹੋ ਰਹੀ ਮੌਤਾਂ ਦੇ ਮੁੱਦੇ ਨੂੰ ਲੈ ਕੇ ਪੰਜਾਬ ਅਤੇ ਹਿਮਾਚਲ ਸਰਕਾਰ ਦੇ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ।
ਨੌਜਵਾਨਾਂ ਨੇ ਪੰਜਾਬ ਅਤੇ ਹਿਮਾਚਲ ਸਰਕਾਰ ਵਿਰੁੱਧ ਕੀਤਾ ਰੋਸ ਪ੍ਰਦਰਸ਼ਨ - himachal news
ਪਠਾਨਕੋਟ ਦੇ ਨੌਜਵਾਨਾਂ ਨੇ ਆਏ ਦਿਨ ਨਸ਼ੇ ਦੀ ਵਿਕਰੀ ਅਤੇ ਇਸ ਨਾਲ ਹੋ ਰਹੀ ਮੌਤਾਂ ਦੇ ਮੁੱਦੇ ਨੂੰ ਲੈ ਕੇ ਪੰਜਾਬ ਅਤੇ ਹਿਮਾਚਲ ਸਰਕਾਰ ਦੇ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਵੱਲੋਂ ਪੰਜਾਬ ਅਤੇ ਹਿਮਾਚਲ ਸਰਕਾਰ ਦਾ ਪੁਤਲਾ ਫ਼ੂਕਿਆ ਗਿਆ ਅਤੇ ਨਸ਼ੇ ਉੱਤੇ ਠੱਲ ਨਾ ਪਾਉਣ 'ਤੇ ਰੋਸ ਪ੍ਰਦਰਸ਼ਨ ਤੇਜ਼ ਕਰਨ ਦੀ ਚਿਤਾਵਨੀ ਦਿੱਤੀ।
ਨੌਜਵਾਨਾਂ ਨੇ ਪੰਜਾਬ ਅਤੇ ਹਿਮਾਚਲ ਸਰਕਾਰ ਵਿਰੁੱਧ ਕੀਤਾ ਰੋਸ ਪ੍ਰਦਰਸ਼ਨ
ਇਸ ਦੌਰਾਨ ਰੋਸ ਪ੍ਰਦਰਸ਼ਨ ਕਰਨ ਵਾਲੇ ਨੌਜਵਾਨਾਂ ਵੱਲੋਂ ਸੂਬਾ ਸਰਕਾਰ ਅਤੇ ਹਿਮਾਚਲ ਸਰਕਾਰ ਦਾ ਪੁਤਲਾ ਫੂਕੇ ਗਏ। ਇਸ ਦੌਰਾਨ ਉਨ੍ਹਾਂ ਨੇ ਦੋਹਾਂ ਸੂਬਿਆਂ ਦੀ ਸਰਕਾਰਾਂ ਵਿਰੁੱਧ ਜਮ ਕੇ ਨਾਅਰੇਬਾਜ਼ੀ ਵੀ ਕੀਤੀ। ਨੌਜਵਾਨਾਂ ਨੇ ਬੀਤੇ ਦਿਨੀਂ ਹਿਮਾਚਲ ਦੇ ਕਾਂਗੜਾ ਸੂਬੇ ਚ ਪੈਂਦੇ ਪਿੰਡ ਭਦਰੋਹਾ ਵਿਖੇ ਨਸ਼ੇ ਦੀ ਓਵਰਡੋਜ ਕਾਰਨ ਹੋਈ ਮੌਤ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਹੈ।