ਪਠਾਨਕੋਟ: ਹਲਕਾ ਭੋਆ ਤੋਂ ਪਿੰਡ ਮਾਨ ਨੰਗਲ ਵਿੱਚ ਕੁਵੈਤ ਵਿੱਚ ਫਸੇ ਦੋ ਸਕੇ ਭਰਾਵਾਂ ਵਿੱਚੋਂ ਇੱਕ ਦੀ ਸਾਂਸਦ ਸੰਨੀ ਦਿਓਲ ਦੇ ਯਤਨਾਂ ਕਾਰਨ ਘਰ ਵਾਪਸੀ ਹੋਈ ਹੈ। ਨੌਜਵਾਨ ਅਤੇ ਉਸ ਦੇ ਪਰਿਵਾਰ ਨੇ ਸੰਨੀ ਦਿਓਲ ਦਾ ਧੰਨਵਾਦ ਕੀਤਾ ਹੈ ਅਤੇ ਜਲਦ ਹੀ ਦੂਜੇ ਪੁੱਤਰ ਦੀ ਵੀ ਘਰ ਵਾਪਸੀ ਦੀ ਉਮੀਦ ਕੀਤੀ ਹੈ।
ਜਾਣਕਾਰੀ ਮੁਤਾਬਕ ਪਠਾਨਕੋਟ ਜ਼ਿਲ੍ਹੇ ਦੇ ਹਲਕਾ ਭੋਆ ਦੇ ਪਿੰਡ ਮਾਨ ਨੰਗਲ ਤੋਂ ਦੋ ਭਾਰ ਇੱਕ ਸਾਲ ਪਹਿਲਾਂ ਰੋਜ਼ੀ ਰੋਟੀ ਕਮਾਉਣ ਲਈ ਕੁਵੈਤ ਗਏ ਸੀ ਪਰ ਉਥੇ ਏਜੈਂਟ ਵੱਲੋਂ ਧੋਖਾ ਕੀਤੇ ਜਾਣ ਕਾਰਨ ਉਥੇ ਹੀ ਫਸ ਗਏ। ਉਥੇ ਉਨ੍ਹਾਂ ਨੇ ਦੋ ਮਹੀਨੇ ਕੰਮ ਕੀਤਾ ਅਤੇ ਉਸ ਤੋਂ ਬਾਅਦ ਉਨ੍ਹਾਂ ਦੇ ਸਾਰੇ ਦਸਤਾਵੇਜ਼ ਅਤੇ ਪਾਸਪੋਰਟ ਆਦਿ ਉਨ੍ਹਾਂ ਦੇ ਠੇਕੇਦਾਰ ਨੇ ਖੋਹ ਲਏ। ਵਰਕ ਪਰਮਿਟ ਖ਼ਤਮ ਹੋ ਜਾਣ ਤੋਂ ਬਾਅਦ ਉਨ੍ਹਾਂ ਨੂੰ ਕੰਮ ਨਹੀਂ ਮਿਲਿਆ ਜਿਸ ਕਾਰਨ ਉਨ੍ਹਾਂ ਦੀ ਹਾਲਤ ਉਥੇ ਖ਼ਰਾਬ ਹੋ ਗਈ। ਦੋਹਾਂ ਨੇ ਕਿਸੇ ਤਰ੍ਹਾਂ ਆਪਣੀ ਹਾਲਤਾਂ ਬਾਰੇ ਪਰਿਵਾਰ ਨੂੰ ਖ਼ਬਰ ਦਿੱਤੀ।
ਦੋਹਾਂ ਭਰਾਵਾਂ ਦੇ ਕੁਵੈਤ ਵਿੱਚ ਫ਼ਸੇ ਹੋਣ ਦੀ ਖ਼ਬਰ ਮਿਲੀ। ਇਹ ਜਾਣਕਾਰੀ ਮਿਲਦੇ ਹੀ ਪਰਿਵਾਰਕ ਮੈਂਬਰਾਂ ਅਤੇ ਸਥਾਨਕ ਸਾਬਕਾ ਵਿਧਾਇਕ ਸੀਮਾ ਦੇਵੀ ਵੱਲੋਂ ਮੌਜੂਦਾ ਸਾਂਸਦ ਸੰਨੀ ਦਿਓਲ ਕੋਲੋਂ ਮਦਦ ਦੀ ਅਪੀਲ ਕੀਤੀ। ਉਨ੍ਹਾਂ ਨੇ ਸਾਂਸਦ ਸੰਨੀ ਨੂੰ ਜਲਦ ਤੋਂ ਜਲਦ ਦੋਹਾਂ ਨੌਜਵਾਨਾਂ ਦੀ ਵਤਨ ਵਾਪਸੀ ਕਰਵਾਉਣ ਦੀ ਮੰਗ ਕੀਤੀ।