ਪੰਜਾਬ

punjab

ETV Bharat / state

ਯੋਗਰਾਜ ਸਿੰਘ ਨੇ ਪਠਾਨਕੋਟ ਪਹੁੰਚ ਕੇ ਦਿੱਤਾ ਕਿਸਾਨਾਂ ਦਾ ਸਾਥ - yograj set on dharna

ਪਠਾਨਕੋਟ ਵਿਖੇ ਧਰਨੇ ਉੱਤੇ ਬੈਠੇ ਕਿਸਾਨਾਂ ਦਾ ਸਾਥ ਦੇਣ ਪੰਜਾਬੀ ਫ਼ਿਲਮਾਂ ਦੇ ਸਿਤਾਰੇ ਯੋਗਰਾਜ ਸਿੰਘ ਵੀ ਪਹੁੰਚੇ।

ਯੋਗਰਾਜ ਸਿੰਘ ਨੇ ਪਠਾਨਕੋਟ ਪਹੁੰਚ ਕੇ ਦਿੱਤਾ ਦਾ ਕਿਸਾਨਾਂ ਦਾ ਸਾਥ
ਯੋਗਰਾਜ ਸਿੰਘ ਨੇ ਪਠਾਨਕੋਟ ਪਹੁੰਚ ਕੇ ਦਿੱਤਾ ਦਾ ਕਿਸਾਨਾਂ ਦਾ ਸਾਥ

By

Published : Nov 8, 2020, 6:37 PM IST

ਪਠਾਨਕੋਟ: ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦੇ ਧਰਨੇ-ਪ੍ਰਦਰਸ਼ਨ ਹਾਲੇ ਤੱਕ ਵੀ ਜਾਰੀ ਹੈ। ਕਿਸਾਨਾਂ ਦੇ ਇਨ੍ਹਾਂ ਪ੍ਰਦਰਸ਼ਨਾਂ ਵਿੱਚ ਹੁਣ ਉਨ੍ਹਾਂ ਨੂੰ ਪੰਜਾਬ ਦੇ ਫ਼ਿਲਮੀ ਸਿਤਾਰਿਆਂ ਦਾ ਵੀ ਸਾਥ ਮਿਲਣ ਲੱਗ ਪਿਆ ਹੈ।

ਪਠਾਨਕੋਟ ਵਿਖੇ ਚੱਲ ਰਹੇ ਕਿਸਾਨਾਂ ਦੇ ਪ੍ਰਦਰਸ਼ਨ ਵਿੱਚ ਅਦਾਕਾਰ ਯੋਗਰਾਜ ਨੇ ਖ਼ਾਸ ਤੌਰ ਉੱਤੇ ਸ਼ਿਰਕਤ ਕੀਤੀ ਅਤੇ ਕਿਸਾਨਾਂ ਨਾਲ ਧਰਨੇ ਉੱਤੇ ਬੈਠੇ।

ਵੇਖੋ ਵੀਡੀਓ।

ਉਨ੍ਹਾਂ ਨੇ ਕਿਹਾ ਕਿ ਸੰਘਰਸ਼ ਕਦੇ-ਕਦੇ ਲੰਬੇ ਹੋ ਸਕਦੇ ਹਨ, 2-2 ਜਾਂ 3-3 ਸਾਲ ਵੀ ਲੱਗ ਜਾਂਦੇ ਹਨ। ਜਿਵੇਂ ਕਿ ਮੁਗਲ ਸਾਮਰਾਜ ਦਾ ਖ਼ਾਤਮਾ ਕਰਨ ਦੇ ਲਈ 350 ਤੋਂ ਵੀ ਜ਼ਿਆਦਾ ਦਾ ਸਮਾਂ ਲੱਗ ਗਿਆ।

ਖੇਤੀ ਬਿਲਾਂ ਦੇ ਵਿਰੁੱਧ ਵਰ੍ਹਦੇ ਹੋਏ ਯੋਗਰਾਜ ਨੇ ਕਿਹਾ ਕਿ ਜਦੋਂ ਇਨ੍ਹਾਂ ਕਾਨੂੰਨਾਂ ਨੂੰ ਪਾਸ ਕੀਤਾ ਜਾ ਰਿਹਾ ਸੀ ਤਾਂ ਸਾਡੇ ਲੀਡਰ ਉਦੋਂ ਤਾਂ ਸਹਿਮਤੀ ਪ੍ਰਗਟਾ ਕੇ ਆ ਗਏ ਅਤੇ ਹੁਣ ਕਿਸਾਨਾਂ ਦੇ ਨਾਲ ਪ੍ਰਦਰਸ਼ਨ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਲੀਡਰਾਂ ਨੂੰ ਚਾਹੀਦਾ ਸੀ ਕਿ ਉਦੋਂ ਹੀ ਵਾਕਆਊਟ ਕਰਦੇ। ਬਾਕੀ ਉਨ੍ਹਾਂ ਕਿਹਾ ਕਿ ਇਹ ਸੰਘਰਸ਼ ਬਹੁਤ ਲੰਬਾ ਵੀ ਜਾ ਸਕਦਾ ਹੈ।

ABOUT THE AUTHOR

...view details