ਪੰਜਾਬ

punjab

ETV Bharat / state

ਖੁੰਭਾਂ ਦੀ ਖੇਤੀ ਕਰ ਕਿਸਾਨ ਘੱਟ ਲਾਗਤ ਨਾਲ ਕਮਾ ਰਿਹੈ ਲੱਖਾਂ ਦਾ ਮੁਨਾਫਾ - farming of mashrooms in punjab

ਪਠਾਨਕੋਟ ਦਾ ਕਿਸਾਨ ਯਸ਼ਪਾਲ ਖੁੰਭਾਂ ਦੀ ਕਾਸ਼ਤ ਕਰਕੇ (ਮਸ਼ਰੂਮ ਦੀ ਖੇਤੀ) ਕਿਸਾਨਾਂ ਲਈ ਪ੍ਰੇਰਨਾ ਸਰੋਤ ਬਣ ਰਿਹਾ ਹੈ। ਇੱਕ ਦਿਨ ਵਿੱਚ 3 ਤੋਂ 5 ਕੁਇੰਟਲ ਖੁੰਭਾਂ ਦਾ ਉਤਪਾਦਨ ਕਰਕੇ ਉਹ ਲੱਖਾਂ ਰੁਪਏ ਦਾ ਮੁਨਾਫਾ ਕਮਾ ਰਹੇ ਹਨ।

millions by farming of Mushrooms
ਕਿਸਾਨ ਕਰ ਰਿਹਾ ਖੁੰਭਾਂ ਦੀ ਖੇਤੀ, ਕਿਹਾ- "ਘੱਟ ਲਾਗਤ 'ਚ ਕਮਾ ਰਿਹਾ ਲੱਖਾਂ"

By

Published : Dec 5, 2022, 8:22 AM IST

Updated : Dec 5, 2022, 10:17 AM IST

ਪਠਾਨਕੋਟ: ਸਮੇਂ ਦੇ ਨਾਲ-ਨਾਲ ਕਿਸਾਨਾਂ ਵੱਲੋਂ ਆਗਾਂਹ ਵਧੂ ਖੇਤੀ ਨੂੰ ਤਰਜ਼ੀਹ ਦਿੱਤੀ ਜਾ ਰਹੀ ਹੈ। ਜੋ ਰਵਾਇਤੀ ਖੇਤੀ ਦੇ ਨਾਲ-ਨਾਲ ਜਾਂ ਉਸ ਤੋਂ ਹੱਟ ਕੇ ਹੋਰ ਚੀਜ਼ਾਂ ਦੀ ਖੇਤੀ ਵੀ ਕਰ ਰਹੇ ਹਨ ਅਤੇ ਸਫ਼ਲ ਵੀ ਹੋ ਰਹੇ ਹਨ। ਉਨ੍ਹਾਂ ਵੱਲੋਂ ਜਿੱਥੇ ਅਜਿਹਾ ਕਰਕੇ ਖੁਦ ਮੁਨਾਫਾ ਕਮਾਇਆ ਜਾ ਰਿਹਾ ਹੈ, ਉੱਥੇ ਹੀ, ਹੋਰਨਾਂ ਕਿਸਾਨਾਂ ਲਈ ਵੀ ਮਿਸਾਲ ਕਾਇਮ ਕਰਦੇ ਹਨ।

ਅਜਿਹਾ ਹੀ ਇਕ ਕਿਸਾਨ ਯਸ਼ਪਾਲ ਪਠਾਨਕੋਟ ਤੋਂ ਸਬੰਧਤ ਹੈ, ਜੋ ਖੁੰਭਾਂ ਦੀ ਕਾਸ਼ਤ ਕਰਕੇ (ਮਸ਼ਰੂਮ ਦੀ ਖੇਤੀ) ਕਿਸਾਨਾਂ ਲਈ ਪ੍ਰੇਰਨਾ ਸਰੋਤ ਬਣ ਰਿਹਾ ਹੈ। ਇੱਕ ਦਿਨ ਵਿੱਚ 3 ਤੋਂ 5 ਕੁਇੰਟਲ ਖੁੰਭਾਂ ਦਾ ਉਤਪਾਦਨ ਕਰਕੇ ਉਹ ਲੱਖਾਂ ਰੁਪਏ ਦਾ ਮੁਨਾਫਾ ਕਮਾ ਰਹੇ ਹਨ।

ਖੁੰਭਾਂ ਦੀ ਖੇਤੀ ਕਰ ਕਿਸਾਨ ਘੱਟ ਲਾਗਤ ਨਾਲ ਕਮਾ ਰਿਹੈ ਲੱਖਾਂ ਦਾ ਮੁਨਾਫਾ

ਖੁੰਭਾਂ ਦੀ ਕਾਸ਼ਤ ਲਈ ਮਿਹਨਤ ਵੱਧ :ਕਿਸਾਨ ਦਾ ਕਹਿਣਾ ਹੈ ਕਿ ਖੁੰਭਾਂ ਦੀ ਕਾਸ਼ਤ ਮਿਹਨਤ 'ਤੇ ਆਧਾਰਿਤ ਹੈ ਅਤੇ ਕੋਈ ਵੀ ਕਿਸਾਨ ਮਿਹਨਤ ਕਰਕੇ ਖੁੰਭਾਂ ਦੀ ਖੇਤੀ ਤੋਂ ਮੁਨਾਫਾ ਕਮਾ ਸਕਦਾ ਹੈ। ਇਸ ਦੇ ਨਾਲ ਹੀ ਖੇਤੀਬਾੜੀ ਅਧਿਕਾਰੀ ਨੌਜਵਾਨ ਕਿਸਾਨਾਂ ਨੂੰ ਮਸ਼ਰੂਮ ਦੀ ਕਾਸ਼ਤ ਲਈ ਵੀ ਪ੍ਰੇਰਿਤ ਕਰ ਰਹੇ ਹਨ।


ਘੱਟ ਲਾਗਤ ਨਾਲ ਵੱਧ ਮੁਨਾਫਾ:ਕਿਸਾਨ ਦੇ ਪਰਿਵਾਰ ਨੇ ਵੀ ਖੁੰਭਾਂ ਦੀ ਖੇਤੀ ਵਿੱਚ ਕਿਸਾਨ ਦਾ ਸਾਥ ਦਿੱਤਾ। ਕਿਸਾਨ ਦਾ ਕਹਿਣਾ ਹੈ ਕਿ ਕੋਈ ਵੀ ਕਿਸਾਨ 1 ਸਾਲ ਵਿੱਚ 35 ਲੱਖ ਰੁਪਏ ਦੀ ਖੁੰਬਾਂ ਦੀ ਕਾਸ਼ਤ ਕਰਕੇ 18 ਤੋਂ 20 ਲੱਖ ਰੁਪਏ ਦਾ ਮੁਨਾਫਾ ਕਮਾ ਸਕਦਾ ਹੈ। ਕਿਸਾਨ ਦਾ ਕਹਿਣਾ ਹੈ ਕਿ ਖੁੰਭਾਂ ਦੀ ਖੇਤੀ ਇੱਕ ਮਿਹਨਤੀ ਧੰਦਾ ਹੈ ਅਤੇ ਇਹ ਖੇਤੀ ਮਿਹਨਤ ਦੇ ਬਲਬੂਤੇ ਹੀ ਕੀਤੀ ਜਾਂਦੀ ਹੈ।

ਖੇਤੀਬਾੜੀ ਵਿਭਾਗ ਵੀ ਦੇ ਰਹੇ ਸਾਥ: ਸਮੇਂ-ਸਮੇਂ 'ਤੇ ਕਈ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਹੈ। ਖੁੰਭਾਂ ਦੀ ਕਾਸ਼ਤ ਲਈ ਖਾਦ, ਪਾਣੀ ਅਤੇ ਤਾਪਮਾਨ ਦਾ ਵਿਸ਼ੇਸ਼ ਧਿਆਨ ਰੱਖਣਾ ਪੈਂਦਾ ਹੈ। ਇਸ ਦੇ ਨਾਲ ਹੀ ਸਾਫ਼-ਸਫ਼ਾਈ ਦੇ ਵੀ ਪੂਰੇ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ, ਤਾਂ ਜੋ ਚੰਗੀ ਖੁੰਭਾਂ ਦੀ ਫ਼ਸਲ ਲਈ ਜਾ ਸਕੇ। ਇਸ ਦੇ ਨਾਲ ਹੀ ਖੇਤੀਬਾੜੀ ਅਧਿਕਾਰੀ ਨੌਜਵਾਨ ਕਿਸਾਨਾਂ ਨੂੰ ਮਸ਼ਰੂਮ ਦੀ ਕਾਸ਼ਤ ਲਈ ਵੀ ਪ੍ਰੇਰਿਤ ਕਰ ਰਹੇ ਹਨ।

ਇਹ ਵੀ ਪੜ੍ਹੋ:ਦੇਸ਼ ਦੇ 9 ਲੱਖ ਸਕੂਲਾਂ ਨੂੰ ਪਛਾੜ ਕੇ ਪੰਜਾਬ ਦੇ ਇਸ ਸਰਕਾਰੀ ਸਕੂਲ ਨੇ ਜਿੱਤਿਆ 'ਸਵੱਛ ਭਾਰਤ ਅਭਿਆਨ' ਦਾ ਨੈਸ਼ਨਲ ਐਵਾਰਡ

Last Updated : Dec 5, 2022, 10:17 AM IST

ABOUT THE AUTHOR

...view details