ਪਠਾਨਕੋਟ: ਜ਼ਿਲ੍ਹੇ ਦਾ ਸਰਕਾਰੀ ਹਸਪਤਾਲ ਅਕਸਰ ਆਪਣੇ ਕਾਰਨਾਮੇ ਕਰਕੇ ਸੁਰਖੀਆਂ ਵਿੱਚ ਰਹਿੰਦਾ ਹੈ। ਹੁਣ ਇੱਕ ਵਾਰ ਫਿਰ ਪਠਾਨਕੋਟ ਦਾ ਸਰਕਾਰੀ ਹਸਪਤਾਲ ਸੁਰਖੀਆਂ ਵਿੱਚ ਆ ਗਿਆ ਹੈ, ਜਿੱਥੇ ਇੱਕ ਗਰੀਬ ਪਰਿਵਾਰ ਦੀ ਔਰਤ ਜੋ ਕਿ ਗਰਭਵਤੀ (Women Delivery On Road ) ਸੀ ਅਤੇ ਆਪਣੇ ਪਰਿਵਾਰ ਸਣੇ ਸਰਕਾਰੀ ਹਸਪਤਾਲ ਪਠਾਨਕੋਟ ਗਈ। ਪਰ ਉਸ ਨੂੰ ਬਿਨ੍ਹਾਂ ਦਾਖਲ ਕੀਤੇ ਅੱਗੇ ਰੈਫਰ ਕਰ ਦਿੱਤਾ। ਜਦੋਂ ਪਰਿਵਾਰ ਵਾਪਿਸ ਔਰਤ ਨੂੰ ਲੈ ਕੇ ਜਾ ਰਿਹਾ ਸੀ ਤਾਂ ਰਸਤੇ ਵਿੱਚ ਔਰਤ ਨੇ ਬੱਚੇ ਨੂੰ ਜਨਮ ਦੇ ਦਿੱਤਾ।
ਸੜਕ ਉੱਤੇ ਦਿੱਤੇ ਬੱਚੇ ਨੂੰ ਜਨਮ:ਇੱਕ ਸਥਾਨਕ ਵਾਸੀ ਨੇ ਦੱਸਿਆ ਕਿ ਜਦੋਂ ਔਰਤ ਨੂੰ ਹਸਪਤਾਲ ਲੈ ਕੇ ਪਰਿਵਾਰ ਪਹੁੰਚਿਆਂ, ਤਾਂ ਡਾਕਟਰਾਂ ਨੇ ਉਸ ਨੂੰ ਬਿਨਾਂ ਦਾਖਲ ਕੀਤੇ ਅੰਮ੍ਰਿਤਸਰ ਰੈਫਰ ਕਰ ਦਿੱਤਾ ਅਤੇ ਉਨ੍ਹਾਂ ਕਿਹਾ ਕਿ ਮਾਂ ਅਤੇ ਬੱਚੇ ਵਿੱਚੋਂ ਇੱਕ ਨੂੰ ਹੀ ਬਚਾਇਆ ਜਾ ਸਕਦਾ ਹੈ, ਪਰ ਪਰਿਵਾਰ ਗਰੀਬ ਹੋਣ ਕਾਰਨ ਉਹ ਔਰਤ ਨੂੰ ਕਿਤੇ ਵੀ ਲੈ ਕੇ ਨਹੀਂ ਜਾ ਸਕੇ। ਜਦੋਂ ਔਰਤ ਨੂੰ ਅੰਮ੍ਰਿਤਸਰ ਲਿਜਾਣ ਲੱਗੇ, ਤਾਂ ਪੀੜਤ ਔਰਤ ਦੀ ਡਿਲੀਵਰੀ ਅੱਧ ਵਿਚਾਲੇ ਹੀ ਰਿਕਸ਼ੇ 'ਚ ਹੋ (Pathankot Civil Hospital) ਗਈ ਜਿਸ ਕਾਰਨ ਪੀੜਤ ਪਰਿਵਾਰ ਨੇ ਸਰਕਾਰੀ ਹਸਪਤਾਲ ਪ੍ਰਸ਼ਾਸਨ 'ਤੇ ਇਲਜ਼ਾਮ ਲਗਾਇਆ ਹੈ ਕਿ ਉਨ੍ਹਾਂ ਨੂੰ ਸਰਕਾਰੀ ਹਸਪਤਾਲ ਦੇ ਸਟਾਫ ਨੇ ਬਿਨਾਂ ਜਣੇਪੇ ਤੋਂ ਵਾਪਸ ਭੇਜ ਦਿੱਤਾ ਹੈ। ਇਸ ਕਾਰਨ ਸਿਵਲ ਸਰਜਨ ਨੇ ਮਾਮਲੇ ਦੀ ਜਾਂਚ ਕੀਤੀ ਹੈ ਅਤੇ ਸਿਵਿਲ ਸਰਜਨ ਨੇ ਪੂਰੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ।