ਪੰਜਾਬ

punjab

ETV Bharat / state

ਮਰ ਗਈ ਇਨਸਾਨੀਅਤ ! ਇਸ ਖ਼ਬਰ ਲਈ ਸ਼ਬਦ ਨਹੀਂ

ਪਠਾਨਕੋਟ ਦੇ ਸਿਵਲ ਹਸਪਤਾਲ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਇੱਕ ਮਹਿਲਾ ਨੇ ਬੱਚੇ ਨੂੰ ਫਰਸ਼ ਉੱਤੇ ਜਨਮ ਦੇ ਦਿੱਤਾ। ਇਹ ਘਟਨਾ ਬੀਤੀ ਰਾਤ ਦੀ ਦੱਸੀ ਜਾ ਰਹੀ ਹੈ।

woman gave birth to the child on the floor
ਮਹਿਲਾ ਨੇ ਫਰਸ਼ ਉੱਤੇ ਬੱਚੇ ਨੂੰ ਦਿੱਤਾ ਜਨਮ

By

Published : Sep 28, 2022, 1:31 PM IST

Updated : Sep 28, 2022, 6:16 PM IST

ਪਠਾਨਕੋਟ: ਇੱਕ ਪਾਸੇ ਤਾਂ ਸੂਬਾ ਸਰਕਾਰ ਵੱਲੋਂ ਗਰੀਬ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਣ ਦੇ ਨਾਂ 'ਤੇ ਮੁਹੱਲਾ ਕਲੀਨਿਕ ਖੋਲ੍ਹੇ ਜਾ ਰਹੇ ਹਨ, ਤਾਂ ਜੋ ਗਰੀਬ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਮਿਲ ਸਕਣ ਪਰ ਜੇਕਰ ਹਸਪਤਾਲ 'ਚ ਤੈਨਾਤ ਸਟਾਫ ਦੀ ਗੱਲ ਕਰੀਏ ਤਾਂ ਇੱਥੇ ਡਾਕਟਰ ਇਲਾਜ ਦੇ ਨਾਂ 'ਤੇ ਹਸਪਤਾਲ ਦਾ ਸਟਾਫ਼ ਹੀ ਲੋਕਾਂ ਨਾਲ ਬਦਸਲੂਕੀ ਕਰਦਾ ਹੈ।


ਅਜਿਹਾ ਹੀ ਕੁਝ ਦੇਖਣ ਨੂੰ ਮਿਲਿਆ ਜ਼ਿਲ੍ਹਾ ਪਠਾਨਕੋਟ ਦੇ ਸਿਵਲ ਹਸਪਤਾਲ 'ਚ ਜਿੱਥੇ ਇੱਕ ਪੀੜਤ ਗਰਭਵਤੀ ਔਰਤ ਜਣੇਪੇ ਲਈ ਪਹੁੰਚੀ ਤਾਂ ਲੇਬਰ ਰੂਮ 'ਚ ਤੈਨਾਤ ਸਟਾਫ਼ ਵੱਲੋਂ ਔਰਤ ਨੂੰ ਡਿਲੀਵਰੀ ਕਰਵਾਉਣ ਦੀ ਥਾਂ ਉਸਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ, ਜਿਸ ਕਾਰਨ ਪੀੜਤ ਔਰਤ ਨੇ ਲੇਬਰ ਰੂਮ ਦੇ ਕੋਰੀਡੋਰ 'ਚ ਬੱਚੇ ਨੂੰ ਜਨਮ ਦਿੱਤਾ। ਇਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਦੱਸ ਦਈਏ ਕਿ ਇਹ ਘਟਨਾ ਬੀਤੀ ਰਾਤ ਦੀ ਹੈ।




ਮਹਿਲਾ ਨੇ ਫਰਸ਼ ਉੱਤੇ ਬੱਚੇ ਨੂੰ ਦਿੱਤਾ ਜਨਮ



ਇਹ ਘਟਨਾ ਬੀਤੀ ਰਾਤ ਦੀ ਦੱਸੀ ਜਾ ਰਹੀ ਹੈ। ਇਸ ਸਬੰਧੀ ਜਦੋਂ ਅਧਿਕਾਰੀਆਂ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਆਪਣੇ ਸਟਾਫ ਨੂੰ ਬਚਾਉਂਦੇ ਹੋਏ ਨਜ਼ਰ ਆ ਰਹੇ ਹਨ।

ਜ਼ਿਕਰ-ਏ-ਖਾਸ ਹੈ ਕਿ ਜਿੱਥੇ ਡਾਕਟਰ ਦਾ ਪਹਿਲਾ ਫਰਜ਼ ਬਣਦਾ ਹੈ ਕਿ ਜੇਕਰ ਕੋਈ ਮਰੀਜ਼ ਉਸ ਕੋਲ ਪਹੁੰਚਦਾ ਹੈ, ਤਾਂ ਉਸ ਦਾ ਇਲਾਜ ਤੁਰੰਤ ਸ਼ੁਰੂ ਕੀਤਾ ਜਾਵੇ। ਪਰ, ਪਠਾਨਕੋਟ ਦੇ ਸਰਕਾਰੀ ਹਸਪਤਾਲ ਵਿੱਚ ਡਾਕਟਰ ਮਰੀਜ਼ ਦੀ ਹਾਲਤ ਵਿਗੜਨ ਦੇ ਬਾਵਜੂਦ ਰੈਫਰ ਕਰ ਦਿੰਦੇ ਹਨ। ਅਜਿਹਾ ਹੀ ਕੁਝ ਉਸ ਪੀੜਤ ਮਹਿਲਾ ਦੇ ਨਾਲ ਵਾਪਰਿਆ, ਪਰ ਉਸ ਦੀ ਬਾਅਦ ਵੀ ਵਿੱਚ ਕਿਸੇ ਨੇ ਵੀ ਸਾਰ ਨਹੀਂ ਲਈ।


ਇਹ ਵੀ ਪੜੋ:ਸ਼ਹੀਦ ਏ ਆਜ਼ਮ ਦਾ ਜਨਮ ਦਿਹਾੜਾ, ਮੁੱਖ ਮੰਤਰੀ ਭਗਵੰਤ ਮਾਨ ਦੀ ਨੌਜਵਾਨਾਂ ਨੂੰ ਸੌਗਾਤ

Last Updated : Sep 28, 2022, 6:16 PM IST

ABOUT THE AUTHOR

...view details