ਪੰਜਾਬ

punjab

ETV Bharat / state

ਗਰੀਬ ਪਰਿਵਾਰ ਦੀ ਕੱਚੀ ਛੱਤ ਡਿੱਗਣ ਕਾਰਨ ਮਹਿਲਾ ਦੀ ਹੋਈ ਮੌਤ - pathankot

ਪਠਾਨਕੋਟ ਦੇ ਹਲਕਾ ਭੋਆ ਅਧੀਨ ਆਉਂਦੇ ਪਿੰਡ ਨਰੋਟ ਮਹਿਰਾ ਵਿੱਚ ਇੱਕ ਗਰੀਬ ਪਰਿਵਾਰ ਦੀ ਕੱਚੀ ਛੱਤ ਡਿੱਗ ਜਾਣ ਕਾਰਨ ਮਹਿਲਾ ਦੀ ਮੌਤ ਹੋ ਗਈ। ਇਸ ਹਾਦਸੇ ਵਿੱਚ ਇੱਕ ਵਿਅਕਤੀ ਅਤੇ ਉਸ ਦੀਆਂ ਦੋ ਧੀਆਂ ਗੰਭੀਰ ਜ਼ਖਮੀ ਹੋ ਗਈਆਂ।

woman dies after roof collapses on poor family home in pathankot
ਫੋਟੋ

By

Published : Jun 19, 2020, 3:33 PM IST

ਪਠਾਨਕੋਟ: ਹਲਕਾ ਭੋਆ ਅਧੀਨ ਆਉਂਦੇ ਪਿੰਡ ਨਰੋਟ ਮਹਿਰਾ ਵਿੱਚ ਦੇਰ ਰਾਤ ਇੱਕ ਗਰੀਬ ਪਰਵਾਰ ਦੀ ਕੱਚੀ ਛੱਤ ਡਿੱਗ ਪਈ। ਇਸ ਦਰਦਨਾਕ ਹਾਦਸੇ ਵਿੱਚ ਮਹਿਲਾ ਦੀ ਮੌਤ ਹੋ ਗਈ। ਕੱਚੇ ਘਰ ਦੀ ਖਸਤਾ ਹਾਲਤ ਨੂੰ ਸੁਧਾਰਨ ਲਈ ਪਰਿਵਾਰ ਕਈ ਵਾਰ ਸਰਕਾਰ ਤੋਂ ਗ੍ਰਾਂਟ ਦੀ ਗੁਹਾਰ ਲਗਾ ਚੁੱਕਿਆ ਹੈ।

ਇਸ ਬਾਰੇ ਗੱਲ ਕਰਦੇ ਹੋਏ ਮ੍ਰਿਤਕ ਮਹਿਲਾ ਦੀ ਧੀ ਨੇ ਦੱਸਿਆ ਕਿ ਉਨ੍ਹਾਂ ਦਾ ਸਾਰਾ ਪਰਿਵਾਰ ਰਾਤ ਵੇਲੇ ਘਰ ਵਿੱਚ ਸੁਤਾ ਪਿਆ ਸੀ ਕਿ ਅਚਾਨਕ ਘਰ ਦੀ ਕੱਚੀ ਛੱਤ ਡਿੱਗ ਪਈ। ਇਸ ਹਾਦਸੇ ਵਿੱਚ ਉਸ ਦੀ ਮਾਂ ਦੀ ਮੌਕੇ 'ਤੇ ਮੌਤ ਹੋ ਗਈ ਅਤੇ ਉਸ ਦਾ ਪਿਤਾ ਤੇ ਦੋ ਭੈਣਾਂ ਗੰਭੀਰ ਜ਼ਖਮੀ ਹੋ ਗਈਆਂ।

ਵੇਖੋ ਵੀਡੀਓ

ਉਨ੍ਹਾਂ ਨੇ ਕਿਹਾ ਕਿ ਘਰ ਦੀ ਖਸਤਾ ਹਾਲਸ ਬਾਰੇ ਉਨ੍ਹਾਂ ਪਿੰਡ ਦੀ ਪੰਚਾਇਤ ਨੂੰ ਕਈ ਵਾਰੀ ਦੱਸਿਆ ਸੀ ਤੇ ਸਰਕਾਰੀ ਮਦਦ ਦੇਣ ਲਈ ਅਪੀਲ ਵੀ ਕੀਤੀ ਸੀ ਪਰ ਕਿਸੇ ਵੀ ਅਧਿਕਾਰੀ ਨੇ ਹਾਲੇ ਤੱਕ ਉਨ੍ਹਾਂ ਦੀ ਗੁਹਾਰ ਨਹੀਂ ਸੁਣੀ। ਉਨ੍ਹਾਂ ਕਿਹਾ ਕਿ ਪਰਿਵਾਰ ਦੀ ਆਰਥਿਕ ਹਾਲਤ ਬਹੁਤ ਖਰਾਬ ਹੈ, ਜਿਸ ਕਾਰਨ ਉਹ ਘਰ ਦੀ ਮਰੰਮਤ ਨਹੀਂ ਕਰਵਾ ਪਾ ਰਹੇ।

ਉੱਥੇ ਹੀ ਜਦੋਂ ਇਸ ਦੀ ਸੂਚਨਾ ਸਿਆਸੀ ਆਗੂਆਂ ਨੂੰ ਮਿਲੀ ਤਾਂ ਉਨ੍ਹਾਂ ਨੇ ਪਰਿਵਾਰ ਦੀ ਹਰ ਮਦਦ ਦਾ ਭੋਰਸਾ ਦਿੱਤਾ। ਮੌਕੇ 'ਤੇ ਪਹੁੰਚੇ ਬਲਾਕ ਸਮਿਤੀ ਮੈਂਬਰ ਦੀਪਕ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪਰਿਵਾਰ ਦੀ ਮਦਦ ਲਈ ਪਹਿਲਾ ਤੋਂ ਹੀ ਕਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸੇ ਕਾਰਨ ਪਰਿਵਾਰ ਨੂੰ ਗ੍ਰਾਂਟ ਵਾਲੀ ਫਾਈਲ ਡਿਪਟੀ ਕਮਿਸ਼ਨਰ ਦੇ ਦਫ਼ਤਰ ਵਿੱਚ ਰੁਕੀ ਹੈ, ਜਿਸ ਨੁੰ ਜਲਦ ਪਾਸ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪਰਿਵਾਰ ਨਾਲ ਵਾਪਸੇ ਹਾਦਸੇ ਦਾ ਉਨ੍ਹਾਂ ਨੂੰ ਬਹੁਤ ਦੁੱਖ ਹੈ।

ABOUT THE AUTHOR

...view details