ਪੰਜਾਬ

punjab

ETV Bharat / state

ਬਿਨਾਂ ਕਾਗਜਾਂ ਤੋਂ ਮਾਈਨਿੰਗ ਦੇ ਟੱਰਕ ਨਹੀਂ ਹੋਣਗੇ ਪੰਜਾਬ 'ਚ ਦਾਖਿਲ - ਪਠਾਨਕੋਟ ਮਾਈਨਿੰਗ ਵਿਭਾਗ

ਪਠਾਨਕੋਟ ਮਾਈਨਿੰਗ ਵਿਭਾਗ ਨੇ ਵੱਡੀ ਕਾਰਵਾਈ ਕੀਤੀ ਹੈ। ਵਿਭਾਗ ਨੇ ਪੰਜਾਬ ਹਿਮਾਚਲ ਸੀਮਾ ਵੱਲੋਂ ਆ ਰਹੀਆਂ ਰੇਤ ਬਜਰੀ ਦੀਆ ਗੱਡੀਆਂ ਰੋਕ ਕੇ ਚੈਕਿੰਗ ਕੀਤੀ ਹੈ। ਕਾਗਜ ਪੁਰੇ ਨਾ ਹੋਣ 'ਤੇ ਚਲਾਣ ਕਟੇ ਗਏ।

ਫ਼ੋਟੋ

By

Published : Aug 3, 2019, 3:29 PM IST

ਪਠਾਨਕੋਟ: ਮਾਈਨਿੰਗ ਮਾਫਿਆ ਵੱਲੋਂ ਕੀਤੇ ਜਾ ਰਹੇ ਘੋਟਾਲਿਆ 'ਤੇ ਸਰਕਾਰ ਕੁੱਝ ਹਰਕਤ ਵਿੱਚ ਨਜਰ ਆ ਰਹੀ ਹੈ। ਮਾਈਨਿੰਗ ਮਾਫਿਆ ਨੂੰ ਨੱਥ ਪਾਉਣ ਲਈ ਮਾਈਨਿੰਗ ਵਿਭਾਗ ਨੇ ਇੱਕ ਵੱਡੀ ਕਾਰਵਾਈ ਕੀਤੀ ਹੈ। ਮਾਈਨਿੰਗ ਵਿਭਾਗ ਦੇ ਅਧਿਕਾਰੀ ਨੇ ਚੈਕ ਪੋਸਟ ਦੋਰਾਣ ਹਿਮਾਚਲ ਵਲੋਂ ਚੱਕੀ ਦਰਿਆ ਰਸਤੇ ਪੰਜਾਬ ਵਿੱਚ ਦਾਖਿਲ ਹੋਣ ਵਾਲੀਆਂ ਗੱਡੀਆਂ ਨੂੰ ਰੋਕ ਕੇ ਕਾਗਜਾਂ ਦੀ ਚੈਕਿੰਗ ਕੀਤੀ।

ਵੀਡੀਓ

ਇਸ ਦੌਰਾਨ ਟਰੱਕ ਡਰਾਈਵਰਾਂ ਕੋਲ ਪੁਰੇ ਕਾਗਜ ਨਾ ਹੋਣ 'ਤੇ ਟਰਕਾਂ 'ਤੇ ਪਰਚਾ ਦਰਜ ਕੀਤਾ ਤੇ ਨਿਰਦੇਸ਼ ਦਿੱਤੇ ਕਿ ਬਿਨਾਂ ਕਾਗਜਾਂ ਤੋਂ ਕੋਈ ਟਰਕ ਪੰਜਾਬ ਨਹੀਂ ਦਾਖਲ ਹੋ ਸਕਦਾ। ਜੇ ਕੋਈ ਬਿਨਾਂ ਕਾਗਜਾਂ ਤੋਂ ਫੜਿਆ ਜਾਂਦਾ ਹੈ ਤੇ ਉਸ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

ਇਸ ਬਾਰੇ ਪੂਰੀ ਜਾਣਕਾਰੀ ਦਿੰਦੇ ਹੋਏ ਮਾਈਨਿੰਗ ਅਧਿਕਾਰੀ ਨੇ ਦਸਿਆ ਕਿ ਬੀਨਾ ਏਕਸ ਫਾਰਮ ਕੋਈ ਵੀ ਗਡੀ ਹਿਮਾਚਲ ਤੋਂ ਰੇਤ ਬਜਰੀ ਲੈ ਕੇ ਪੰਜਾਬ ਵਿੱਚ ਦਾਖਿਲ ਨਹੀਂ ਹੋ ਸਕਦੀ। ਇਸ ਦੇ ਚੱਲ ਦੇ ਚੈਕਿੰਗ ਕੀਤੀ ਗਈ ਹੈ ਤੇ ਗੱਡੀਆਂ ਦੇ ਕਾਗਜ ਚੈਕ ਕੀਤੇ ਗਏ ਹਨ। ਜੋ ਟਰੱਕ ਏਕਸ ਫਾਰਮ ਤੋਂ ਬਿਨਾਂ ਪੰਜਾਬ ਦਾਖਲ ਹੋਵੇਗਾ ਉਸ ਨੂੰ ਰੋਕ ਦਿੱਤਾ ਜਾਵੇਗਾ। ਹੁਣ ਦੇਖਣਾ ਇਹ ਹੋਵੇਗਾ ਕਿ ਪ੍ਰਸ਼ਾਸਨ ਵੱਲੋਂ ਚੁੱਕਿਆ ਗਿਆ ਇਹ ਕਦਮ ਕਦੋਂ ਤੱਕ ਇਸੇ ਤਰ੍ਹਾਂ ਅਮਲ ਵਿੱਚ ਰਹਿੰਦਾ ਹੈ।

ABOUT THE AUTHOR

...view details