ਪੰਜਾਬ

punjab

ETV Bharat / state

ਸੈਲਾਨੀਆਂ ਲਈ ਖੋਲ੍ਹਿਆ ਜਾ ਰਿਹਾ ਵਾਈਲਡ ਲਾਈਫ ਸੈਂਚੁਰੀ - ਪੰਜ ਕਿਲੋਮੀਟਰ

ਪਠਾਨਕੋਟ ਦੇ ਕਥਲੋਰ ਵਾਈਲਡ ਲਾਈਫ ਸੈਂਚੁਰੀ (Wildlife Century) ਸੈਲਾਨੀਆਂ ਲਈ ਖੋਲ੍ਹੀ ਜਾ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ 15 ਸਤੰਬਰ ਨੂੰ ਡੀਸੀ ਵੱਲੋਂ ਉਦਘਾਟਨ ਕੀਤਾ ਜਾਵੇਗਾ।

ਵਾਈਲਡ ਲਾਈਫ ਸੈਂਚੁਰੀ ਨੂੰ ਸੈਲਾਨੀਆਂ ਲਈ ਖੋਲ੍ਹਿਆ ਜਾ ਰਿਹਾ
ਵਾਈਲਡ ਲਾਈਫ ਸੈਂਚੁਰੀ ਨੂੰ ਸੈਲਾਨੀਆਂ ਲਈ ਖੋਲ੍ਹਿਆ ਜਾ ਰਿਹਾ

By

Published : Sep 12, 2021, 1:51 PM IST

ਪਠਾਨਕੋਟ:ਕਥਲੋਰ ਵਾਈਲਡ ਲਾਈਫ ਸੈਂਚੁਰੀ (Wildlife Century) ਨੂੰ 15 ਸਤੰਬਰ ਸੈਲਾਨੀਆਂ ਲਈ ਜਾ ਰਿਹਾ ਖੋਲਣ ਲਈ ਤਿਆਰੀਆਂ ਮੁਕੰਮਲ ਹੋ ਰਹੀਆ ਹਨ।ਇੱਕ ਕਰੋੜ ਦੋ ਲੱਖ ਰੁਪਏ ਦੀ ਲਾਗਤ ਨਾਲ ਸੈਂਚੁਰੀ ਦੇ ਵਿੱਚ ਲੋਕਾਂ ਦੇ ਘੁੰਮਣ ਲਈ ਅਤੇ ਬੈਠਣ ਲਈ ਵੱਖ-ਵੱਖ ਜਗ੍ਹਾ 'ਤੇ ਪੁਆਇੰਟ ਬਣਾਏ ਗਏ ਹਨ। ਸੈਂਚੁਰੀ ਵਿਚ ਕਈ ਤਰ੍ਹਾਂ ਜੰਗਲੀ ਜੀਵ ਦੇ ਹਨ। ਸੈਂਚੁਰੀ ਦੋ ਹਜਾਰ ਏਕੜ ਦੇ ਵਿੱਚ ਫੈਲੀ ਹੋਈ ਹੈ।

ਵਾਈਲਡ ਲਾਈਫ ਸੈਂਚੁਰੀ ਦੇ ਵਿਚ ਸੈਲਾਨੀਆਂ ਦੇ ਲਈ ਕਈ ਵਾਚ ਟਾਵਰ ਅਤੇ ਹੱਟਸ ਬਣਾਈਆਂ ਗਈਆਂ ਹਨ। ਸੈਲਾਨੀਆਂ ਦੇ ਲਈ ਇੱਕ ਵੱਡਾ ਤਲਾਅ ਵੀ ਬਣਾਇਆ ਗਿਆ ਹੈ ਅਤੇ ਜਿਸ ਦਾ ਸੁੰਦਰੀਕਰਨ ਕੀਤਾ ਗਿਆ ਹੈ। ਵਾਈਲਡ ਲਾਈਫ ਸੈਂਚੁਰੀ ਦੇ ਵਿਚ ਹਿਰਨ, ਪਾੜਾ, ਮੋਰ ,ਖਰਗੋਸ਼ ਅਤੇ ਕਈ ਤਰ੍ਹਾਂ ਦੀ ਪ੍ਰਜਾਤੀਆਂ ਦੇ ਜਾਨਵਰ ਦੇਖਣ ਨੂੰ ਮਿਲਣਗੇ।

ਵਾਈਲਡ ਲਾਈਫ ਸੈਂਚੁਰੀ ਨੂੰ ਸੈਲਾਨੀਆਂ ਲਈ ਖੋਲ੍ਹਿਆ ਜਾ ਰਿਹਾ

ਸੈਂਚੁਰੀ ਦੇ ਵਿਚ ਸੈਲਾਨੀਆਂ ਦੇ ਲਈ ਇੱਕ ਕੰਟੀਨ ਦਾ ਨਿਰਮਾਣ ਵੀ ਕੀਤਾ ਗਿਆ ਹੈ। ਇੱਕ ਕਰੋੜ ਦੋ ਲੱਖ ਰੁਪਏ ਦੀ ਲਾਗਤ ਨਾਲ ਪੂਰੀ ਸੈਂਚੁਰੀ ਦੀ ਨੁਹਾਰ ਬਦਲੀ ਗਈ ਹੈ। ਸੈਂਚੁਰੀ ਦੇ ਵਿੱਚ ਸੈਲਾਨੀਆਂ ਦੇ ਘੁੰਮਣ ਦੇ ਲਈ ਪੰਜ ਕਿਲੋਮੀਟਰ ਨੇਚਰ ਟ੍ਰੇਲ ਵੀ ਬਣਾਈ ਗਈ ਹੈ। ਜੰਗਲੀ ਜੀਵਾਂ ਨੂੰ ਦੇਖਣ ਦੇ ਲਈ ਪਠਾਨਕੋਟ ਵਾਸੀਆਂ ਤੋਂ ਇਲਾਵਾ ਦੂਰ ਦੂਰ ਤੋਂ ਲੋਕ ਵੀ ਇਸ ਸੈਂਚੁਰੀ ਨੂੰ ਦੇਖਣ ਵਾਸਤੇ ਆਉਣਗੇ ਅਤੇ 15 ਸਤੰਬਰ ਨੂੰ ਡਿਪਟੀ ਕਮਿਸ਼ਨਰ (DC) ਪਠਾਨਕੋਟ ਵੱਲੋਂ ਇਸ ਵਾਈਲਡ ਲਾਈਫ ਸੈਂਚੁਰੀ ਦਾ ਉਦਘਾਟਨ ਕੀਤਾ ਜਾਵੇਗਾ।
ਵਾਈਲਡ ਲਾਈਫ ਡੀਐਫਓ ਰਾਜੇਸ਼ ਮਹਾਜਨ ਨੇ ਕੀਤਾ ਅਤੇ ਉਨ੍ਹਾਂ ਨੇ ਇਸ ਵਾਈਲਡ ਲਾਈਫ ਦੀ ਪੂਰੀ ਜਾਣਕਾਰੀ ਦਿੱਤੀ। ਉਥੇ ਹੀ ਦੂਜੇ ਪਾਸੇ ਸਥਾਨਕ ਲੋਕਾਂ ਨੇ ਵਾਈਲਡ ਲਾਈਫ ਵਿਭਾਗ ਦੇ ਯਤਨਾਂ ਦੀ ਸ਼ਲਾਘਾ ਕੀਤੀ ਹੈ।

ਇਹ ਵੀ ਪੜੋ:ਭਾਰੀ ਮੀਂਹ ਨਾਲ ਕਿਸਾਨਾਂ ਦੀ ਫਸਲ ਹੋਈ ਖਰਾਬ

ABOUT THE AUTHOR

...view details