ਪੰਜਾਬ

punjab

ETV Bharat / state

ਕਿਉਂ ਕੀਤੀ ਪੁਲਿਸ ਨੇ ਕੀਤੀ ਮੌਕ ਡਰਿੱਲ

ਪਠਾਨਕੋਟ ਕੈਂਟ ਰੇਲਵੇ ਸਟੇਸ਼ਨ ਉੱਪਰ ਉਸ ਵੇਲੇ ਹਫੜਾ ਤਫੜੀ ਮੱਚ ਗਈ, ਜਦੋਂ ਰੇਲਵੇ ਪੁਲਿਸ ਅਤੇ ਪੰਜਾਬ ਪੁਲਿਸ ਦੇ ਸਾਂਝੇ ਆਪ੍ਰੇਸ਼ਨ ਦੇ ਤਹਿਤ ਇੱਕ ਜਗ੍ਹਾ ‘ਤੇ ਰੱਖੇ ਗਏ, ਸ਼ੱਕੀ ਬੈਗ ਨੂੰ ਲੈ ਕੇ ਮੌਕ ਡਰਿੱਲ ਕੀਤੀ।

ਕਿਉਂ ਕੀਤੀ ਪੁਲਿਸ ਨੇ ਕੀਤੀ ਮੌਕ ਡਰਿੱਲ
ਕਿਉਂ ਕੀਤੀ ਪੁਲਿਸ ਨੇ ਕੀਤੀ ਮੌਕ ਡਰਿੱਲ

By

Published : Aug 13, 2021, 9:20 PM IST

ਪਠਾਨਕੋਟ: ਕੈਂਟ ਰੇਲਵੇ ਸਟੇਸ਼ਨ ਉੱਪਰ ਉਸ ਵੇਲੇ ਹਫੜਾ ਤਫੜੀ ਮੱਚ ਗਈ, ਜਦੋਂ ਰੇਲਵੇ ਪੁਲਿਸ ਅਤੇ ਪੰਜਾਬ ਪੁਲਿਸ ਦੇ ਸਾਂਝੇ ਆਪ੍ਰੇਸ਼ਨ ਦੇ ਤਹਿਤ ਇੱਕ ਜਗ੍ਹਾ ‘ਤੇ ਰੱਖੇ ਗਏ, ਸ਼ੱਕੀ ਬੈਗ ਨੂੰ ਲੈ ਕੇ ਮੌਕ ਡਰਿੱਲ ਕੀਤੀ। ਜਿਸ ਦੇ ਚਲਦੇ ਹਰ ਇੱਕ ਵਿਭਾਗ ਨੂੰ ਸੰਯੁਕਤ ਬੈਗ ਸਟੇਸ਼ਨ ‘ਤੇ ਮਿਲਣ ਦੀ ਸੂਚਨਾ ਦਿੱਤੀ ਗਈ। ਜਿਸ ਦੇ ਤਹਿਤ ਫਾਇਰ ਬ੍ਰਿਗੇਡ, ਪੁਲਿਸ, ਕਮਾਂਡੋਜ਼, ਡਾਗ ਸਕਾਡ ਅਤੇ ਐਂਟੀ ਸੈਬੋਟੇਜ ਟੀਮ ਵੀ ਮੌਕੇ ‘ਤੇ ਪੁੱਜੀ। ਜਿਨ੍ਹਾਂ ਨੇ ਬੈਗ ਨੂੰ ਬੋਰੀਆਂ ਨਾਲ ਢੱਕ ਕੇ ਰੱਖਿਆ ਅਤੇ ਪੁਲਿਸ ਵੱਲੋਂ ਆਪਣੀ ਕਾਰਵਾਈ ਕੀਤੀ ਗਈ।

ਕਿਉਂ ਕੀਤੀ ਪੁਲਿਸ ਨੇ ਕੀਤੀ ਮੌਕ ਡਰਿੱਲ
ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪੁਲਿਸ ਅਧਿਕਾਰੀਆਂ ਨੇ ਦੱਸਿਆ, ਕਿ ਅਸੀਂ ਲੋਕਾਂ ਨੂੰ ਅਤੇ ਆਪਣੇ ਡਿਪਾਰਟਮੈਂਟ ਦੇ ਮੁਲਾਜ਼ਮਾਂ ਨੂੰ ਸੂਚੇਤ ਕਰਨ ਦੇ ਲਈ ਸ਼ੱਕੀ ਬੈਗ ਨੂੰ ਲੈ ਕੇ ਮੌਕ ਡਰਿੱਲ ਕੀਤੀ ਹੈ। ਤਾਂ ਕਿ ਲੋਕਾਂ ਅਤੇ ਪੁਲਿਸ ਮੁਲਾਜ਼ਮਾਂ ਨੂੰ ਅਲਰਟ ‘ਤੇ ਰੱਖਿਆ ਜਾ ਸਕੇ।

ਉਨ੍ਹਾਂ ਨੇ ਕਿਹਾ, ਕਿ ਅਜਿਹਾ ਕਰਨ ਨਾਲ ਸੁਰੱਖਿਆ ਨੂੰ ਲੈਕੇ ਕੀਤੇ ਗਏ ਪ੍ਰਬੰਧਾਂ ਦੀ ਵੀ ਜਾਇਜ਼ਾ ਲਿਆ ਗਿਆ ਹੈ, ਤਾਂ ਕਿ ਜੇਕਰ ਕੋਈ ਅਜਿਹੀ ਘਟਨਾ ਵਾਪਰਦੀ ਹੈ, ਤਾਂ ਉਸ ‘ਤੇ ਸਥਾਨਕ ਪ੍ਰਸ਼ਾਸਨ ਤੇ ਲੋਕਾਂ ਦੀ ਮੌਕੇ ‘ਤੇ ਕੀ ਮਦਦ ਰਹੇਗੀ।

ਭਾਰਤ ਦੇ ਆਜ਼ਾਦੀ ਦਿਹਾੜੇ ਨੂੰ ਲੈਕੇ ਪੂਰੇ ਦੇਸ਼ ਵਿੱਚ ਸੁਰੱਖਿਆ ਸਖ਼ਤ ਕੀਤੀ ਗਈ ਹੈ। ਦੇਸ਼ ਦੇ ਕਈ ਹਿੱਸਿਆ ਵੀ ਹਾਈ ਤੇ ਰੈਡ ਅਲਰਟ ਵੀ ਜਾਰੀ ਕੀਤਾ ਗਿਆ ਹੈ।
ਇਹ ਵੀ ਪੜ੍ਹੋ:ਨੌਜਵਾਨ ਨੇ ਟੈਂਕੀ ਤੋਂ ਛਾਲ ਮਾਰ ਕੇ ਕੀਤੀ ਖੁਦਕੁਸ਼ੀ

ABOUT THE AUTHOR

...view details