ਪਠਾਨਕੋਟ: ਪੰਜਾਬ ਸਰਕਾਰ ਵਿਕਾਸ ਕਾਰਜਾਂ ਦੇ ਵੱਡੇ-ਵੱਡੇ ਦਾਅਵੇ ਕਰ ਰਹੀ ਹੈ ਪਰ ਜੇ ਗੱਲ ਮੂਲਭੂਤ ਸੁਵਿਧਾਵਾਂ ਦੀ ਕੀਤੀ ਜਾਵੇ ਤਾਂ ਕਈ ਥਾਈਂ ਲੋਕ ਅਜੇ ਵੀ ਉਨ੍ਹਾਂ ਤੋਂ ਸੱਖਣੇ ਹਨ।
ਅਜਿਹਾ ਹੀ ਕੁਝ ਦੇਖਣ ਨੂੰ ਮਿਲਿਆ ਪਠਾਨਕੋਟ ਦੇ 21 ਨੰਬਰ ਵਾਰਡ ਵਿੱਚ, ਜਿੱਥੋਂ ਦੇ ਲੋਕ ਪੀਣ ਵਾਲੇ ਪਾਣੀ ਦੀ ਬੂੰਦ ਬੂੰਦ ਲਈ ਤਰਸ ਰਹੇ ਹਨ। ਇੱਥੇ ਪਿਛਲੇ ਚਾਰ ਮਹੀਨਿਆਂ ਤੋਂ ਪਾਣੀ ਨਹੀਂ ਆ ਰਿਹਾ ਅਤੇ ਲੋਕਾਂ ਨੂੰ ਦੂਸਰੇ ਵਾਰਡਾਂ ਦੇ ਵਿੱਚ ਜਾ ਕੇ ਪਾਣੀ ਲਿਆਉਣਾ ਪੈ ਰਿਹਾ ਹੈ।