ਪਠਾਨਕੋਟ: ਪੋਸਟ ਆਫਿਸ (Post Office) ਦੇ ਏਜੰਟ ਵੱਲੋਂ ਲੋਕਾਂ ਕੋਲੋਂ ਕਰੋੜਾਂ ਰੁਪਏ ਠੱਗੇ ਗਏ ਹਨ। ਜਿਸ ਨੂੰ ਲੈ ਕੇ ਠੱਗੇ ਗਏ ਲੋਕਾਂ ਵੱਲੋਂ ਅੱਜ ਵਿਧਾਇਕ ਅਮਿਤ ਵਿੱਜ ਦੇ ਨਾਲ ਮੁਲਾਕਾਤ ਕੀਤੀ। ਜਿਸ ਵਿੱਚ ਉਨ੍ਹਾਂ ਨੇ ਵਿਧਾਇਕ ਨੂੰ ਜਾਣਕਾਰੀ ਦਿੱਤੀ, ਕਿ ਪੋਸਟ ਆਫਿਸ ਦੇ ਇੱਕ ਏਜੰਟ ਵੱਲੋਂ ਕਰੋੜਾਂ ਰੁਪਏ ਦੀਆਂ ਵੱਖ-ਵੱਖ ਸਕੀਮਾਂ ਦਾ ਝਾਂਸਾ ਦੇ ਕੇ ਕਈ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਇਆ ਹੈ। ਉਨ੍ਹਾਂ ਨੇ ਵਿਧਾਇਕ ਨੂੰ ਦੱਸਿਆ, ਕਿ ਕੇਂਦਰ ਸਰਕਾਰ ਵੱਲੋਂ ਚਲਾਈਆਂ ਗਈਆਂ ਸਕੀਮਾਂ ਦੇ ਪੈਸੇ ਲੈ ਕੇ ਏਜੰਟ ਫ਼ਰਾਰ ਹੋ ਗਿਆ ਹੈ,
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪੀੜਤ ਲੋਕਾਂ ਨੇ ਦੱਸਿਆ, ਕਿ ਉਹ ਇੱਕ ਏਜੰਟ ਕੋਲ ਪੈਸੇ ਜਮ੍ਹਾ ਕਰਵਾਉਂਦੇ ਸਨ, ਕਿ ਇਨ੍ਹਾਂ ਪੈਸਿਆਂ ਨੂੰ ਡਾਕਖਾਨੇ ਦੇ ਵਿੱਚ ਚੱਲ ਰਹੀਆਂ ਵੱਖ-ਵੱਖ ਸਕੀਮਾਂ ਦੇ ਤਹਿਤ ਜਮ੍ਹਾਂ ਕਰਾਵੇ, ਪਰ ਏਜੰਟ ਵੱਲੋਂ ਪੈਸੇ ਜਮ੍ਹਾ ਨਹੀਂ ਕਰਵਾਏ। ਲੋਕਾਂ ਦਾ ਕਹਿਣਾ ਹੈ, ਕਿ ਏਜੰਟ ਤੇ ਪੋਸਟ ਆਫਿਸ ਦੇ ਮੁਲਾਜ਼ਮਾਂ ਆਪਸ ਵਿੱਚ ਮਿਲੇ ਹੋਏ ਸਨ। ਜੋ ਉਨ੍ਹਾਂ ਦੇ ਪੈਸੇ ਲੈਕੇ ਫਰਾਰ ਹੋ ਗਏ।
ਪੀਤੜ ਲੋਕਾਂ ਦਾ ਕਹਿਣਾ ਹੈ, ਕਿ ਏਜੰਟ ਦੇ ਨਾਲ ਪੋਸਟ ਆਫਿਸ ਦੇ ਮੁਲਾਜ਼ਮ ਵੀ ਬਰਾਬਰ ਦੇ ਜ਼ਿੰਮੇਵਾਰ ਹਨ। ਪੀੜਤਾਂ ਨੇ ਵਿਧਾਇਕ ਤੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ, ਕਿ ਉਹ ਜਲਦ ਤੋਂ ਜਲਦ ਮੁਲਜ਼ਮਾਂ ਨੂੰ ਕਾਬੂ ਕਰਕੇ ਉਨ੍ਹਾਂ ਦੇ ਪੈਸੇ ਵਾਪਸ ਕਰਵਾਉਣ।