ਪਠਾਨਕੋਟ: ਪੰਜਾਬ ਸਰਕਾਰ ਭਾਵੇਂ ਸੂਬੇ ਚੋਂ ਨਸ਼ਾ ਖ਼ਤਮ ਕਰਨ ਦੇ ਅਨੇਕਾਂ ਦਾਅਵੇ ਕਰਦੀ ਆਈ ਹੋਵੇ। ਪਰ, ਆਏ ਦਿਨ ਸੂਬੇ 'ਚ ਨਸ਼ੇ ਦੀ ਓਵਰਡੋਜ਼ ਕਾਰਨ ਹੋ ਰਹੀਆਂ ਮੌਤਾਂ ਤੇਨੌਜਵਾਨਾਂ ਦੀ ਡਿੱਗਦੀਸਿਹਤ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਦੀ ਗਵਾਹੀ ਭਰਦੀਆਂ ਹਨ।ਪਠਾਨਕੋਟ ਤੋਂ ਵੀ ਅਜਿਹਾ ਹੀ ਮਾਮਲੇ ਸਾਹਮਣੇ ਆਇਆ ਹੈ, ਜਿੱਥੇ ਨਸ਼ੇ ਦੀਓਵਰਡੋਜ਼ ਤੋਂ ਬਾਅਦ ਦੋਨੌਜਵਾਨਾਂ ਦੀ ਹਾਲਤ ਕਾਫ਼ੀ ਵਿਗੜ ਗਈ ਤੇ ਦੋਹਾਂ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਉਣਾ ਪਿਆ।
ਨਸ਼ੇ ਦੀ ਓਵਰਡੋਜ਼ ਤੋਂ ਬਾਅਦ 2 ਨੌਜਵਾਨਾਂ ਦੀ ਹਾਲਤ ਵਿਗੜੀ - drug issue
ਪਠਾਨਕੋਟ 'ਚ ਨਸ਼ੇ ਦੀ ਓਵਰਡੋਜ਼ ਕਾਰਣ ਦੋ ਨੌਜਵਾਨਾਂ ਦੀ ਹਾਲਤ ਵਿਗੜੀ, ਪੰਜਾਬ ਸਰਕਾਰ ਦੇ ਦਾਅਵਿਆਂ ਦੀ ਖੁੱਲ ਰਹੀ ਪੋਲ।
ਹਸਪਤਾਲ 'ਚ ਭਰਤੀ ਨੌਜਵਾਨ।
ਦੱਸਿਆ ਜਾ ਰਿਹਾ ਹੈ ਕਿ ਦੋਵੇਂ ਨੌਜਵਾਨ ਨਸ਼ਾ ਲੈਣ ਤੋਂ ਬਾਅਦ ਰਸਤੇ 'ਚ ਹੀ ਡਿੱਗੇ ਮਿਲੇ, ਜਿਸ ਤੋਂ ਬਾਅਦ ਸਥਾਨਕ ਲੋਕਾਂ ਨੇ ਦੋਹਾਂ ਨੂੰ ਹਸਪਤਾਲ ਚ ਭਰਤੀ ਕਰਵਾਇਆ।
ਉਧਰ ਸਿਵਲ ਹਸਪਤਾਲ ਦੇ ਡਾਕਟਰ ਮੁਤਾਬਕ ਦੋਹਾਂ ਮਰੀਜ਼ਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ ਤੇ ਇਸਦੇ ਪਿੱਛੇ ਨਸ਼ੇ ਦੀ ਜ਼ਿਆਦਾ ਡੋਜ਼ ਇੱਕ ਕਾਰਣ ਹੋ ਸਕਦਾ ਹੈ। ਡਾਕਟਰ ਮੁਤਾਬਕ ਦੋਵਾਂ ਦੀ ਹਾਲਤ 'ਚ ਸੁਧਾਰ ਬਾਰੇ ਕੁੱਝ ਵੀ ਕਿਹਾ ਨਹੀਂ ਜਾ ਸਕਦਾ।