ਪੰਜਾਬ

punjab

ETV Bharat / state

ਵਿਦਿਆਰਥਣਾਂ ਨੇ ਸੈਨਟਰੀ ਪੈਡ ਦੇ ਨਿਪਟਾਰੇ ਲਈ ਬਣਾਇਆ ਮੈਨਸਿਯੂ ਬਰਨਰ ਨਾਂਅ ਦਾ ਉਪਕਰਣ - ਮੈਨਸਿਯੂ ਬਰਨਰ ਮਸ਼ੀਨ

ਪਠਾਨਕੋਟ ਦੇ ਇੱਕ ਨਿੱਜੀ ਸਕੂਲ ਦੀਆਂ ਦੋ ਵਿਦਿਆਰਥਣਾ ਨੇ ਇੱਕ ਅਨੋਖਾ ਉਪਕਰਣ ਤਿਆਰ ਕੀਤਾ ਹੈ। ਇਹ ਉਪਕਰਨ ਵਰਤੇ ਜਾ ਚੁੱਕੇ ਸੈਨਟਰੀ ਪੈਡ ਦਾ ਸਹੀ ਨਿਪਟਾਰਾ ਕਰਨ ਤੇ ਵਾਤਾਵਰਣ ਨੂੰ ਪ੍ਰਦੂਸ਼ਣ ਰਹਿਤ ਰੱਖਣ 'ਚ ਮਦਦ ਕਰਦਾ ਹੈ।

ਵਿਦਿਆਰਥਣਾਂ ਨੇ ਬਣਾਇਆ ਸੈਨਟਰੀ ਪੈਡ ਨਸ਼ਟ ਕਰਨ ਵਾਲਾ ਉਪਕਰਨ
ਵਿਦਿਆਰਥਣਾਂ ਨੇ ਬਣਾਇਆ ਸੈਨਟਰੀ ਪੈਡ ਨਸ਼ਟ ਕਰਨ ਵਾਲਾ ਉਪਕਰਨ

By

Published : Jan 21, 2020, 8:23 PM IST

ਪਠਾਨਕੋਟ: ਸ਼ਹਿਰ ਦੇ ਇੱਕ ਨਿੱਜੀ ਸਕੂਲ 'ਚ ਦਸਵੀਂ ਜਮਾਤ ਦੀਆਂ ਦੋ ਵਿਦਿਆਰਥਣਾਂ ਨੇ ਇੱਕ ਮੈਨਸਿਯੂ ਬਰਨਰ ਨਾਂਅ ਦਾ ਅਨੋਖਾ ਉਪਕਰਨ ਤਿਆਰ ਕੀਤਾ ਹੈ। ਇਹ ਉਪਕਰਣ ਮਹਾਵਾਰੀ ਦੌਰਾਨ ਵਰਤੇ ਗਏ ਸੈਨਟਰੀ ਪੈਡ ਦਾ ਸਹੀ ਨਿਪਟਾਰਾ ਕਰਨ 'ਚ ਮਦਦ ਕਰਦਾ ਹੈ।

ਵਿਦਿਆਰਥਣਾਂ ਨੇ ਬਣਾਇਆ ਸੈਨਟਰੀ ਪੈਡ ਨਸ਼ਟ ਕਰਨ ਵਾਲਾ ਉਪਕਰਨ

ਅੰਤਰਰਾਸ਼ਟਰੀ ਪੱਧਰ 'ਤੇ ਹੋਈ ਚੋਣ

ਇਸ ਉਪਕਰਨ ਨੂੰ ਕ੍ਰਿਤੀਕਾ ਤੇ ਹਰਸ਼ਿਤਾ ਨੇ ਤਿਆਰ ਕੀਤਾ ਹੈ। ਇਸ ਉਪਕਰਨ ਨੂੰ ਤਿਆਰ ਕਰਨ ਲਈ ਸਾਇੰਸ ਟੀਚਰ ਕੰਚਨ ਗੁਲੇਰੀਆ ਨੇ ਵਿਦਿਆਰਥੀਆਂ ਦੀ ਮਦਦ ਕੀਤੀ। ਭਾਰਤ ਸਰਕਾਰ ਵੱਲੋਂ 27 ਤੋਂ 31 ਦਸਬੰਰ 2019 'ਚ ਕੇਰਲ ਵਿਖੇ ਆਯੋਜਿਤ ਨੈਸ਼ਨਲ ਚਿਲਡਰਨ ਕਾਨਟੈਸਟ 'ਚ ਇਨ੍ਹਾਂ ਦੋਹਾਂ ਵਿਦਿਆਰਥਣਾ ਵੱਲੋਂ ਤਿਆਰ ਕੀਤੇ ਗਏ ਇਸ ਉਪਕਰਣ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਚੁਣਿਆ ਗਿਆ ਹੈ। ਇਸ ਮਾਡਲ ਨੂੰ ਤਿਆਰ ਕਰਨ ਲਈ ਸਭ ਨੇ ਵਿਦਿਆਰਥਣਾਂ ਦੀ ਸ਼ਲਾਘਾ ਕੀਤੀ।

ਇਸ ਬਾਰੇ ਜਦੋਂ ਵਿਦਿਆਰਥਣਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਤਿਆਰ ਕੀਤਾ ਗਿਆ ਇਹ ਉਪਕਰਣ ਵਰਤੇ ਗਏ ਪੈਡ ਨੂੰ ਡਿਸਪੋਜ਼ ਕਰਨ ਵਿੱਚ ਮਦਦ ਕਰਦਾ ਹੈ। ਉਨ੍ਹਾਂ ਦੱਸਿਆ ਕਿ ਆਮ ਤੌਰ 'ਤੇ ਸੈਨਟਰੀ ਪੈਡ ਤਿਆਰ ਕਰਨ ਲਈ ਕਈ ਰਸਾਇਣਕ ਪਦਾਰਥਾਂ ਤੇ ਪਲਾਸਟਿਕ ਸ਼ੀਟ ਦੀ ਵਰਤੋਂ ਕੀਤੀ ਜਾਂਦੀ ਹੈ, ਜੋ ਕਿ ਪ੍ਰਦੂਸ਼ਣ 'ਚ ਵਾਧਾ ਕਰਦੇ ਹਨ।

ਉਪਕਰਣ ਦੀ ਖ਼ਾਸੀਅਤ

ਵਿਦਿਆਰਥਣਾਂ ਨੇ ਦੱਸਿਆ ਕਿ ਇਸ ਮਸ਼ੀਨ ਨੂੰ ਟੀਨ ਨਾਲ ਤਿਆਰ ਕੀਤਾ ਗਿਆ ਹੈ। ਇਸ ਉਪਕਰਣ 'ਚ 1500 ਵਾਟ ਦੀ ਸਮਰੱਥਾ ਵਾਲਾ ਇੱਕ ਹੀਟਰ ਫਿਟ ਕੀਤਾ ਗਿਆ ਹੈ ਅਤੇ ਮਿੱਟੀ ਨਾਲ ਥਰਮੋ ਸਟੇਟ ਨੂੰ ਟੀਨ ਦੇ ਬਾਕਸ 'ਚ ਸੀਲ ਕੀਤਾ ਗਿਆ ਹੈ। ਇਸ 'ਚ ਖ਼ਾਸ ਗੱਲ ਇਹ ਹੈ ਕਿ ਮਾਹਾਵਾਰੀ ਸਮੇਂ ਵਰਤੇ ਗਏ ਸੈਨਟਰੀ ਪੈਡ ਨੂੰ ਇੱਕ ਸਹੀ ਟੈਂਪਰੇਚਰ 'ਤੇ ਮਹਿਜ਼ ਤਿੰਨ ਮਿਨਟ 'ਚ ਨਸ਼ਟ ਕਰ ਦਿੰਦਾ ਹੈ। ਨਸ਼ਟ ਹੋਣ ਦੇ ਦੌਰਾਨ ਸੈਨਟਰੀ ਪੈਡ ਚੋਂ ਨਿਕਲਣ ਵਾਲੇ ਧੂੰਏ ਨੂੰ ਪ੍ਰਦੂਸ਼ਣ ਰਹਿਤ ਬਣਾਉਣ ਲਈ ਗੁੜ, ਸਹਿਜਣ ਦੇ ਪੱਤੇ ਅਤੇ ਨਿੰਮ ਦਾ ਪ੍ਰਯੋਗ ਕੀਤਾ ਗਿਆ ਹੈ। ਇਹ ਸਲਫਰ ਡਾਇਆਕਸਾਈਡ ਅਤੇ ਹੋਰਨਾਂ ਹਾਨੀਕਾਰਕ ਗੈਸਾਂ ਨੂੰ ਖ਼ਤਮ ਕਰ ਦਿੰਦਾ ਹੈ ਤੇ ਵਾਤਾਵਰਣ ਨੂੰ ਪ੍ਰਦੂਸ਼ਤ ਹੋਣ ਤੋਂ ਰੋਕਦਾ ਹੈ। ਇਸ ਤੋਂ ਬਾਅਦ ਸੈਨਟਰੀ ਪੈਡ ਤੋਂ ਜੋ ਰਾਖ਼ ਤਿਆਰ ਹੁੰਦੀ ਹੈ ਉਸ ਦੀ ਵਰਤੋਂ ਘਰ 'ਚ ਲੱਗੇ ਗਮਲੀਆਂ 'ਚ ਔਰਗੈਨਿਕ ਖ਼ਾਦ ਦੇ ਤੌਰ 'ਤੇ ਕੀਤੀ ਜਾ ਸਕਦੀ ਹੈ।

ਹਰ ਮਹਿਲਾ ਦੇ ਬਜਟ 'ਚ ਹੈ ਇਹ ਉਪਕਰਣ

ਇਸ ਬਾਰੇ ਸਾਇੰਸ ਟੀਚਰ ਕੰਚਨ ਗੁਲੇਰੀਆ ਨੇ ਦੱਸਿਆ ਕਿ ਇਸ ਉਪਕਰਣ ਦੀ ਕੀਮਤ ਮਹਿਜ਼ 800 ਰੁਪਏ ਹੈ। ਇਸ ਲਈ ਹਰ ਵਰਗ ਦੀ ਮਹਿਲਾਵਾਂ ਇਸ ਉਪਕਰਣ ਨੂੰ ਇਸਤੇਮਾਲ ਕਰ ਸਕਦੀਆਂ ਹਨ। ਇਹ ਮਸ਼ੀਨ ਕਿਸੇ ਵੀ ਘਰ 'ਚ ਅਸਾਨੀ ਨਾਲ ਇੰਸਟਾਲ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਇਸ ਨਾਲ ਕੋਈ ਪ੍ਰਦੂਸ਼ਣ ਨਹੀਂ ਹੁੰਦਾ ਤੇ ਮਹਿਲਾਵਾਂ ਸੈਨਟਰੀ ਪੈਡ ਦੀ ਵਰਤੋਂ ਕਰਕੇ ਉਸ ਨੂੰ ਆਪਣੇ ਘਰ 'ਚ ਹੀ ਅਸਾਨੀ ਨਾਲ ਨਸ਼ਟ ਕਰ ਸਕਦੀਆਂ ਹਨ।

ABOUT THE AUTHOR

...view details