ਪੰਜਾਬ

punjab

ETV Bharat / state

ਪਠਾਨਕੋਟ ਸਬ ਜੇਲ੍ਹ ਵਿੱਚੋਂ ਭੱਜਣ ਦੀ ਫਿਰਾਕ 'ਚ ਕੈਦੀਆਂ ਨੇ ਟੱਪੀ 20 ਫੁੱਟ ਉਚੀ ਕੰਧ - Two prisoners escaped from sub-jail injured

ਪਠਾਨਕੋਟ ਸਬ ਜੇਲ੍ਹ ਵਿੱਚੋਂ ਦੋ ਕੈਦੀਆਂ ਵੱਲੋਂ ਫ਼ਰਾਰ ਹੋਣ ਦੀ ਕੋਸ਼ਿਸ਼ ਕੀਤੀ ਗਈ, ਪਰ 20 ਫੁੱਟ ਉਚੀ ਕੰਧ ਨੂੰ ਟੱਪਦਿਆਂ ਉਹ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਪੁਲਿਸ ਮੁਲਾਜ਼ਮਾਂ ਨੇ ਤੁਰੰਤ ਕਾਬੂ ਕਰ ਲਿਆ।

ਪਠਾਨਕੋਟ ਸਬ ਜੇਲ੍ਹ ਵਿੱਚੋਂ ਭੱਜਣ ਦੀ ਫਿਰਾਕ 'ਚ ਕੈਦੀਆਂ ਨੇ ਟੱਪੀ 20 ਫੁੱਟ ਉਚੀ ਕੰਧ
ਪਠਾਨਕੋਟ ਸਬ ਜੇਲ੍ਹ ਵਿੱਚੋਂ ਭੱਜਣ ਦੀ ਫਿਰਾਕ 'ਚ ਕੈਦੀਆਂ ਨੇ ਟੱਪੀ 20 ਫੁੱਟ ਉਚੀ ਕੰਧ

By

Published : Aug 3, 2020, 7:11 PM IST

ਪਠਾਨਕੋਟ: ਪਠਾਨਕੋਟ ਸਬ ਜੇਲ੍ਹ ਵਿੱਚ ਉਸ ਵੇਲੇ ਹਫ਼ਰਾ ਤਫੜੀ ਮੱਚ ਗਈ, ਜਦੋਂ ਜੇਲ੍ਹ ਵਿੱਚ ਕੈਦ ਦੋ ਚੋਰੀ ਦੇ ਵਿਚਾਰਅਧੀਨ ਆਰੋਪੀ ਜੇਲ੍ਹ ਵਿੱਚੋਂ ਫ਼ਰਾਰ ਹੋਣ ਦੀ ਫ਼ਿਰਾਕ ਵਿੱਚ ਸੀ। ਕੈਦੀਆਂ ਨੇ ਮੌਕਾ ਮਿਲਦੇ ਹੀ ਭੱਜਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਉਨ੍ਹਾਂ ਨੇ ਜੇਲ੍ਹ ਦੀ ਉਚੀ ਕੰਧ ਨੂੰ ਵੀ ਟੱਪ ਲਿਆ, ਪਰ ਜੇਲ੍ਹ ਦੇ ਮੁਲਾਜ਼ਮਾਂ ਦੀ ਚੌਕਸੀ ਦੇ ਚਲਦਿਆਂ ਮੁਲਜ਼ਮਾਂ ਦੀ ਕੋਸ਼ਿਸ਼ ਅਸਫਲ ਹੋ ਗਈ।

ਪਠਾਨਕੋਟ ਸਬ ਜੇਲ੍ਹ ਵਿੱਚੋਂ ਭੱਜਣ ਦੀ ਫਿਰਾਕ 'ਚ ਕੈਦੀਆਂ ਨੇ ਟੱਪੀ 20 ਫੁੱਟ ਉਚੀ ਕੰਧ

ਪੁਲਿਸ ਮੁਲਾਜ਼ਮਾਂ ਨੇ ਮੌਕੇ 'ਤੇ ਹੁਸ਼ਿਆਰੀ ਵਿਖਾਉਂਦਿਆਂ ਤੁਰਤ ਦੋਵੇਂ ਕੈਦੀਆਂ ਨੂੰ ਦਬੋਚ ਲਿਆ। ਦੋਵੇਂ ਕੈਦੀ ਜੇਲ੍ਹ ਦੀ 20 ਫੁੱਟ ਉਚੀ ਕੰਧ ਤੋਂ ਛਾਲ ਮਾਰਨ ਕਾਰਨ ਜ਼ਖ਼ਮੀ ਹੋ ਗਏ ਸਨ, ਜਿਨ੍ਹਾਂ ਨੂੰ ਇਲਾਜ ਲਈ ਪਠਾਨਕੋਟ ਦੇ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ। ਇਸ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਸਬ ਜੇਲ੍ਹ ਸੁਪਰਡੈਂਟ ਜੀਵਨ ਠਾਕੁਰ ਨੇ ਦੱਸਿਆ ਕਿ ਦੋ ਵਿਚਾਰ ਅਧੀਨ ਆਰੋਪੀ ਸਬ ਜੇਲ੍ਹ ਤੋਂ ਫ਼ਰਾਰ ਹੋਣ ਦੀ ਫਿਰਾਕ ਵਿੱਚ ਸੀ, ਜਿਨ੍ਹਾਂ ਨੂੰ ਉਨ੍ਹਾਂ ਦੇ ਮੁਲਾਜ਼ਮਾਂ ਨੇ ਦਬੋਚ ਲਿਆ ਹੈ।

ਉਨ੍ਹਾਂ ਦੱਸਿਆ ਕਿ ਜ਼ਖ਼ਮੀ ਹੋਣ ਕਾਰਨ ਦੋਵਾਂ ਨੂੰ ਸਿਵਲ ਹਸਪਤਾਲ ਪਠਾਨਕੋਟ ਵਿੱਚ ਦਾਖ਼ਲ ਕਰਵਾਇਆ ਗਿਆ ਹੈ ਅਤੇ ਦੋਵਾਂ ਵਿਰੁੱਧ ਮਾਮਲਾ ਦਰਜ ਕੀਤਾ ਜਾ ਰਿਹਾ ਹੈ।

ABOUT THE AUTHOR

...view details