ਪਠਾਨਕੋਟ:ਕੋਰੋਨਾ ਵਾਇਰਸ ਦਾ ਪ੍ਰਕੋਪ ਹੁਣ ਬੱਚਿਆਂ ਉਤੇ ਭਾਰੀ ਪੈ ਰਿਹਾ ਹੈ। ਸਰਕਾਰ ਵੱਲੋਂ ਸਰਕਾਰੀ ਸਕੂਲ ਖੋਲ੍ਹੇ ਗਏ ਹਨ ਪਰ ਪਠਾਨਕੋਟ ਦੇ ਲਮੀਨੀ ਦੇ ਸਰਕਾਰੀ ਸਕੂਲ ਦੇ ਦੋ ਬੱਚੇ ਕੋਰੋਨਾ ਪੌਜ਼ੀਟਿਵ (Corona positive) ਪਾਏ ਗਏ ਹਨ। ਇਹਨਾਂ ਵਿਚੋਂ ਇੱਕ ਵਿਦਿਆਰਥੀ ਸੱਤਵੀ ਕਲਾਸ ਅਤੇ ਦੂਜਾ ਗਿਆਰ੍ਹਵੀ ਕਲਾਸ ਦਾ ਹੈ। ਇਹਨਾਂ ਬੱਚਿਆਂ ਨੂੰ ਹੋਮ ਕੁਆਰਟੀਨ (Home Quarantine) ਕੀਤਾ ਗਿਆ ਹੈ। ਇਸ ਤੋਂ ਇਲਾਵਾ ਸਾਰੀ ਕਲਾਸ ਦੇ ਬੱਚਿਆ ਨੂੰ ਵੀ ਹੋਮ ਕੁਆਰਟੀਨ ਕੀਤਾ ਗਿਆ ਹੈ।
ਇਸ ਬਾਰੇ ਸਕੂਲ ਅਧਿਆਪਕ ਦਾ ਕਹਿਣਾ ਹੈ ਕਿ 2 ਬੱਚੇ ਕੋਰੋਨਾ ਪੌਜ਼ੀਟਿਵ ਆਏ ਹਨ। ਇਨ੍ਹਾਂ ਬੱਚਿਆਂ ਵਿਚੋਂ ਇੱਕ ਸੱਤਵੀਂ ਅਤੇ ਦੂਜਾ ਬੱਚਾ ਗਿਆਰ੍ਹਵੀ ਜਮਾਤ ਦਾ ਬੱਚਾ ਹੈ। ਇਹਨਾਂ ਨੂੰ ਹੋਮ ਕੁਆਰਟੀਨ ਕਰ ਦਿੱਤਾ ਹੈ। ਅਧਿਆਪਕ ਦਾ ਕਹਿਣਾ ਹੈ ਕਿ ਦੋਵੇਂ ਕਲਾਸ ਦੇ ਬਾਕੀ ਬੱਚਿਆਂ ਨੂੰ ਹੋਮ ਕੁਆਰਟੀਨ ਕੀਤਾ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਕੋਰੋਨਾ ਦੇ ਨਿਯਮਾਂ ਦੀ ਲਗਾਤਰ ਪਾਲਣਾ ਕੀਤੀ ਜਾ ਰਹੀ ਹੈ। ਉਥੇ ਹੀ ਕਲਾਸ ਰੂਮਾਂ ਨੂੰ ਵਾਰ ਵਾਰ ਸੈਨੇਟਾਈਜ਼ਰ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਸਕੂਲ ਵਿਚ ਸਭ ਤੋਂ ਪਹਿਲਾਂ ਬੱਚੇ ਦਾ ਤਾਪਮਾਨ ਚੈੱਕ ਕੀਤਾ ਜਾਂਦਾ ਹੈ ਫਿਰ ਸੈਨੇਟਾਈਜ਼ਰ ਨਾਲ ਹੱਥ ਸਾਫ਼ ਕਰਵਾਏ ਜਾਂਦੇ ਹਨ। ਉਨ੍ਹਾਂ ਨੇ ਇਸ ਤੋਂ ਬਾਅਦ ਸਕੂਲ ਦੇ ਬੱਚਿਆਂ ਦੀ ਸੈਂਪਲਿੰਗ ਕੀਤੀ ਜਾ ਰਹੀ ਹੈ।