ਪਠਾਨਕੋਟ: ਸੂਬਾ ਸਰਕਾਰ ਵੱਲੋਂ ਨਸ਼ੇ ਦੇ ਖਾਤਮੇ ਦੇ ਲਈ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ। ਪਰ ਅਜੇ ਵੀ ਕੁੱਝ ਲੋਕ ਨੌਜਵਾਨਾਂ ਨੂੰ ਨਸ਼ੇ ਵੱਲ ਧਕੇਲਣ ਦਾ ਯਤਨ ਕਰ ਰਹੇ ਹਨ, ਅਤੇ ਬਾਹਰੀ ਸੂਬਿਆਂ ਤੋਂ ਨਸ਼ਾ ਲਿਆ, ਕੇ ਪੰਜਾਬ ਦੇ ਨੌਜਵਾਨਾਂ ਨੂੰ ਵੇਚ ਰਹੇ ਹਨ। ਅਜਿਹਾ ਹੀ ਮਾਮਲਾ ਪਠਾਨਕੋਟ ਵਿੱਚ ਦੇਖਣ ਨੂੰ ਮਿਲਿਆ, ਜਿੱਥੇ ਕਿ ਐਂਟੀ ਨਾਰਕੋਟਿਕ ਸੈੱਲ ਵੱਲੋਂ ਪੰਜਾਬ ਜੰਮੂ ਕਸ਼ਮੀਰ ਸਰਹੱਦ ਮਾਧੋਪੁਰ 'ਤੇ ਲਗਾਏ ਗਏ, ਨਾਕੇ ਦੌਰਾਨ ਦੋ ਨਸ਼ਾ ਤਸਕਰਾਂ ਕੋਲੋ 95 ਨਸ਼ੀਲੇ ਟੀਕਿਆ ਦੀਆ ਸ਼ੀਸ਼ਿਆਂ ਬਰਾਮਦ ਕੀਤੀਆਂ।
ਜਿਨ੍ਹਾਂ ਵਿੱਚ ਕਰੀਬ 1300 ਟੀਕੇ ਬਣਦੇ ਸਨ, ਮਿਲੀ ਸੂਚਨਾ ਦੇ ਆਧਾਰ 'ਤੇ ਪੰਜਾਬ ਹਿਮਾਚਲ ਚੱਕੀ ਪੁਲ 'ਤੇ ਨਾਕਾ ਲਗਾ ਕੇ ਇੱਕ ਵਿਅਕਤੀ ਦੀ ਤਲਾਸ਼ੀ ਲਈ ਗਈ, ਤਲਾਸ਼ੀ ਦੌਰਾਨ ਉਸ ਕੋਲੋਂ 5 ਕਿੱਲੋ ਭੁੱਕੀ ਬਰਾਮਦ ਕੀਤੀ ਗਈ, ਫਿਲਹਾਲ ਪੁਲਿਸ ਵੱਲੋਂ ਦੋਹਾਂ ਨਸ਼ਾ ਤਸਕਰਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।