ETV Bharat Punjab

ਪੰਜਾਬ

punjab

ETV Bharat / state

ਪਠਾਨਕੋਟ ਆਰਮੀ ਏਰੀਆ 'ਚ ਸੁਰੰਗ ਮਿਲਣ ਨਾਲ ਮਾਹੌਲ ਹੋਇਆ ਤਣਾਅਪੂਰਨ - Pathankot tunnel found

ਪਠਾਨਕੋਟ ਦੇ ਪਿੰਡ ਗੁੜਾ ਕਲਾਂ ਵਿੱਚ ਇੱਕ ਪੁਰਾਣੀ ਸੁਰੰਗ ਮਿਲਣ ਨਾਲ ਮਾਹੌਲ ਤਣਾਅਪੂਰਨ ਹੋ ਗਿਆ ਹੈ। ਕਰੀਬ 100 ਮੀਟਰ ਲੰਮੀ ਇਸ ਸੁਰੰਗ ਵਿੱਚ ਮਿੱਟੀ ਦੇ ਟੁੱਟੇ ਭਾਂਡੇ ਅਤੇ ਲੋਹੇ ਦੀ ਰਾਡ ਲਟਕੀ ਹੋਈ ਮਿਲੀ ਹੈ।

ਪਠਾਨਕੋਟ ਆਰਮੀ ਏਰੀਆ 'ਚ ਸੁਰੰਗ ਮਿਲਣ ਨਾਲ ਮਾਹੌਲ ਹੋਇਆ ਤਣਾਅਪੂਰਨ
ਪਠਾਨਕੋਟ ਆਰਮੀ ਏਰੀਆ 'ਚ ਸੁਰੰਗ ਮਿਲਣ ਨਾਲ ਮਾਹੌਲ ਹੋਇਆ ਤਣਾਅਪੂਰਨ
author img

By

Published : Jan 2, 2021, 1:53 PM IST

ਪਠਾਨਕੋਟ: ਨਵੇਂ ਸਾਲ ਦੇ ਚਲਦੇ ਸੁਰੱਖਿਆ ਏਜੰਸੀਆਂ ਪੂਰੀ ਤਰ੍ਹਾਂ ਸਤਰਕ ਹਨ ਅਤੇ ਜ਼ਿਲ੍ਹਾ ਪਠਾਨਕੋਟ ਦੇ ਵਿੱਚ ਪੂਰੀ ਤਰ੍ਹਾਂ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੌਰਾਨ ਪਠਾਨਕੋਟ ਦੇ ਪਿੰਡ ਗੁੜਾ ਕਲਾਂ ਵਿੱਚ ਇੱਕ ਪੁਰਾਣੀ ਸੁਰੰਗ ਮਿਲਣ ਨਾਲ ਮਾਹੌਲ ਤਣਾਅਪੂਰਨ ਹੋ ਗਿਆ ਹੈ। ਕਰੀਬ 100 ਮੀਟਰ ਲੰਮੀ ਇਸ ਸੁਰੰਗ ਵਿੱਚ ਮਿੱਟੀ ਦੇ ਟੁੱਟੇ ਭਾਂਡੇ ਅਤੇ ਲੋਹੇ ਦੀ ਰਾਡ ਲਟਕੀ ਹੋਈ ਮਿਲੀ ਹੈ।

ਪਠਾਨਕੋਟ ਆਰਮੀ ਏਰੀਆ 'ਚ ਸੁਰੰਗ ਮਿਲਣ ਨਾਲ ਮਾਹੌਲ ਹੋਇਆ ਤਣਾਅਪੂਰਨ

ਕਿਵੇਂ ਲੱਗਾ ਪਤਾ

ਇਸ ਸੁਰੰਗ ਦਾ ਪਤਾ ਉਸ ਵੇਲੇ ਲੱਗਿਆ ਜਦੋਂ ਇੱਕ ਨੌਜਵਾਨ ਸਵੇਰੇ ਸੈਰ ਕਰ ਰਿਹਾ ਸੀ ਅਤੇ ਉਸਦਾ ਪੈਰ ਇਸ ਸੁਰੰਗ ਦੇ ਟੋਏ ਵਿੱਚ ਫਸ ਗਿਆ। ਸਥਾਨਕ ਲੋਕਾਂ ਨੇ ਦੱਸਿਆ ਕਿ ਉਹ ਅਕਸਰ ਇੱਥੇ ਸੈਰ ਕਰਨ ਵਾਸਤੇ ਆਉਂਦੇ ਹਨ ਅਤੇ ਸਵੇਰੇ ਉਨ੍ਹਾਂ ਦਾ ਪੈਰ ਟੋਏ ਦੇ ਵਿੱਚ ਪੈ ਗਿਆ ਜਿਸ ਤੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਇੱਥੇ ਸੁਰੰਗ ਹੈ।

ਪੁਲਿਸ ਦੀ ਕਾਰਵਾਈ

ਡੀ.ਐਸ.ਪੀ. ਨਾਲ ਗੱਲ ਕਰਦੇ ਹੋਏ ਦੱਸਿਆ ਕਿ ਇਹ ਇੱਕ ਪੁਰਾਣੀ ਸੁਰੰਗ ਲੱਗਦੀ ਹੈ ਜਿਸ ਵਿੱਚ ਕੁੱਝ ਭਾਂਡੇ ਅਤੇ ਹੋਰ ਸਾਮਾਨ ਪਿਆ ਹੋਇਆ ਹੈ। ਸੁਰੱਖਿਆ ਏਜੰਸੀਆਂ ਅਤੇ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚ ਚੁੱਕੇ ਹਨ ਅਤੇ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਇਸ ਬਾਰੇ ਉੱਚ ਅਧਿਕਾਰੀਆਂ ਨੂੰ ਜਾਣਕਾਰੀ ਦੇ ਦਿੱਤੀ ਹੈ ਅਤੇ ਇਸ ਸੁਰੰਗ ਨੂੰ ਬੰਦ ਵੀ ਕਰਵਾਇਆ ਜਾਵੇਗਾ।

ABOUT THE AUTHOR

...view details