ਪੰਜਾਬ

punjab

ETV Bharat / state

ਘਾਟੀ ਵਿੱਚ ਲੱਗੀ 144 ਕਰਕੇ ਪੰਜਾਬ ਬਾਰਡਰ 'ਤੇ ਟਰੱਕਾਂ ਜਮਾਵੜਾ

ਜੰਮੂ-ਕਸ਼ਮੀਰ ਵਿੱਚ ਧਾਰਾ 370 ਨੂੰ ਹਟਾਉਣ ਤੋਂ ਬਾਅਦ ਜੰਮੂ-ਕਸ਼ਮੀਰ ਵਿੱਚ ਧਾਰਾ 144 ਲਾਗੂ ਹੋ ਗਈ ਹੈ, ਜਿਸ ਕਾਰਨ ਪੰਜਾਬ ਤੇ ਜੰਮੂ-ਕਸ਼ਮੀਰ ਬਾਰਡਰ 'ਤੇ ਟਰੱਕਾਂ ਦੀਆਂ ਲੱਗੀਆਂ ਲਾਈਨਾਂ।

ਧਾਰਾ 144 ਕਾਰਨ ਪੰਜਾਬ ਬਾਰਡਰ 'ਤੇ ਖੜੇ ਟਰੱਕ

By

Published : Aug 6, 2019, 4:32 PM IST

Updated : Aug 6, 2019, 6:34 PM IST

ਪਠਾਨਕੋਟ : ਭਾਰਤ ਸਰਕਾਰ ਵਲੋਂ ਜੰਮੂ-ਕਸ਼ਮੀਰ 'ਚ ਧਾਰਾ 370 ਨੂੰ ਹਟਾਉਣ ਤੋਂ ਬਾਅਦ ਧਾਰਾ 144 ਦੇ ਲਾਗੂ ਹੋਣ ਕਾਰਨ ਕਰਫ਼ਿਊ ਲਗਾ ਦਿੱਤਾ ਗਿਆ ਹੈ ਜਿਸ ਦਾ ਖਾਮਿਆਜ਼ਾ ਟਰੱਕ ਡਰਾਇਵਰਾਂ ਨੂੰ ਭੁਗਤਨਾ ਪੈ ਰਿਹਾ ਹੈ।

ਵੇਖੋ ਵੀਡੀਓ।

ਤੁਹਾਨੂੰ ਦੱਸ ਦਈਏ ਕਿ ਪੰਜਾਬ ਤੇ ਜੰਮੂ-ਕਸ਼ਮੀਰ ਸਰਹੱਦ 'ਤੇ ਟਰੱਕਾਂ ਦੀਆਂ ਲੰਬੀਆਂ ਲਾਇਨਾਂ ਵੇਖਣ ਨੂੰ ਮਿਲ ਰਹੀਆਂ ਹਨ। ਟਰੱਕ ਡਰਾਇਵਰਾਂ ਨੂੰ ਨੁਕਸਾਨ ਝੱਲਣਾ ਪੈ ਰਿਹਾ ਹੈ।

ਟਰੱਕ ਡਰਾਇਵਰਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਹੋ ਰਹੇ ਨੁਕਸਾਨ ਨੂੰ ਦੇਖਦਿਆਂ ਉਨ੍ਹਾਂ ਨੇ ਸ਼ਾਮ ਦੇ ਸਮੇਂ ਕਰਫ਼ਿਊ ਵਿੱਚ ਢਿੱਲ ਦੀ ਮੰਗ ਕੀਤੀ ਹੈ।

ਦਿੱਲੀ ਦੇ ਜ਼ਾਕਿਰ ਨਗਰ 'ਚ ਬਹੁ–ਮੰਜ਼ਿਲਾ ਇਮਾਰਤ 'ਚ ਲੱਗੀ ਭਿਆਨਕ ਅੱਗ, 6 ਲੋਕਾਂ ਦੀ ਮੌਤ, 11 ਜ਼ਖਮੀ

ਜੰਮੂ-ਕਸ਼ਮੀਰ 'ਚ ਤਨਾਓ ਦੇ ਚਲੱਦਿਆਂ ਜਦ ਟਰਾਂਸਪੋਰਟਰਾਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪਿਛਲੇ 2 ਦਿਨਾਂ ਤੋਂ ਟਰੱਕ ਪੰਜਾਬ ਤੇ ਜੰਮੂ-ਕਸ਼ਮੀਰ ਦੀ ਸਰਹੱਦ 'ਤੇ ਖੜੇ ਹਨ ਜਿਸ ਕਾਰਨ ਟਰੱਕਾਂ 'ਚ ਪਿਆ ਮਾਲ ਖ਼ਰਾਬ ਹੋ ਰਿਹਾ ਹੈ। ਇਸ ਮੌਕੇ ਉਹਨਾਂ ਦੀ ਮੰਗ ਹੈ ਕਿ ਰਾਤ ਸਮੇਂ ਕਰਫ਼ਿਊ ਵਿੱਚ ਢਿੱਲ ਦਿਤੀ ਜਾਵੇ ਤਾਂ ਜੋ ਮਾਲ ਨੂੰ ਸਹੀ ਜਗਾ 'ਤੇ ਪਹੁੰਚਾਇਆ ਜਾ ਸਕੇ।

Last Updated : Aug 6, 2019, 6:34 PM IST

ABOUT THE AUTHOR

...view details