ਪਠਾਨਕੋਟ: ਪਿੰਡ ਸੈਦੀਪੁਰ ਕੋਲ ਉਸ ਵੇਲੇ ਹਾਹਾਕਾਰ ਮੱਚ ਗਿਆ ਜਦ ਗਿਆ ਜਦ ਬੀਤੀ ਰਾਤ ਇੱਕ ਵਿਅਕਤੀ ਆਪਣੇ ਘਰ ਨੂੰ ਪਰਤ ਰਿਹਾ ਸੀ ਤਾਂ ਰਸਤੇ ਵਿੱਚ ਇੱਕ ਟਰੱਕ ਨੇ ਉਸ ਨੂੰ ਟੱਕਰ ਮਾਰ ਦਿੱਤੀ। ਟੱਕਰ ਤੋਂ ਬਾਅਦ ਮੋਟਰਸਾਈਕਲ ਸਵਾਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਪਿੰਡ ਵਾਸੀਆਂ ਨੇ ਦੀਨਾਨਗਰ ਜੰਮੂ ਲਿੰਕ ਰੋਡ ਜਾਮ ਕਰ ਦਿਤਾ ਅਤੇ ਪ੍ਰਸ਼ਾਸਨ ਕੋਲੋ ਮੰਗ ਕੀਤੀ ਕਿ ਇਸ ਰਸਤੇ ਨੂੰ ਖੁੱਲਾ ਕੀਤਾ ਜਾਵੇ ਨਹੀਂ ਤਾਂ ਹੈਵੀ ਵਾਹਨਾਂ ਦੇ ਆਉਣ 'ਤੇ ਰੋਕ ਲਗਾਈ ਜਾਵੇ।
ਟਰੱਕ ਨੇ ਮੋਟਰਸਾਈਕਲ ਸਵਾਰ ਨੂੰ ਦਰੜਿਆ
ਦੀਨਾਨਗਰ ਜੰਮੂ ਲਿੰਕ ਰੋਡ ਉਪਰ ਹੋਇਆ ਹਾਦਸਾ। ਟਰੱਕ ਨੇ ਮੋਟਰਸਾਈਕਲ ਸਵਾਰ ਨੂੰ ਕੁਚਲਿਆ ਜਿਸਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਦਸੇ ਮਗਰੋਂ ਲੋਕਾਂ ਨੇ ਦੀਨਾਨਗਰ ਜੰਮੂ ਲਿੰਕ ਰੋਡ 'ਤੇ ਧਰਨਾ ਦਿੱਤਾ। ਪੁਲਿਸ ਨੇ ਟਰੱਕ ਡਰਾਈਵਰ ਨੂੰ ਗਿਰਫ਼ਤਾਰ ਕਰ ਮਾਮਲਾ ਕੀਤਾ ਦਰਜ।
ਫ਼ੋਟੋ
ਹਾਦਸੇ ਦੀ ਪਤਾ ਲੱਗਣ ਮਗਰੋਂ ਪੁਲਿਸ ਨੇ ਟਰੱਕ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਲੋਕਾਂ ਨੂੰ ਸਮਝਾ ਕੇ ਰਸਤਾ ਖਾਲੀ ਕਰਵਾਉਣ ਦੀ ਕੋਸ਼ਿਸ਼ ਵੀ ਕੀਤੀ। ਗਈ। ਪਰ ਲੋਕਾਂ ਨੇ ਪ੍ਰਸ਼ਾਸਨ ਖਿਲਾਫ਼ ਨਾਅਰੇਬਾਜ਼ੀ ਜਾਰੀ ਰੱਖੀ ਅਤੇ ਪ੍ਰਸ਼ਾਸਨ ਨੂੰ ਚੇਤਾਵਨੀ ਦਿਤੀ ਕਿ ਜੇਕਰ ਇੱਥੋਂ ਹੈਵੀ ਵਾਹਨ ਨਿਕਲੇ ਤਾਂ ਉਸ ਤੋਂ ਬਾਅਦ ਜੋ ਵੀ ਨੁਕਸਾਨ ਹੋਵੇਗਾ ਉਸ ਲਈ ਪ੍ਰਸ਼ਾਸਨ ਜਿੰਮੇਵਾਰ ਹੋਵੇਗੀ। ਇਸ ਬਾਰੇ ਐਸ.ਐਚ.ਓ. ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਜਿਸ ਟਰੱਕ ਨੇ ਟੱਕਰ ਮਾਰੀ ਸੀ, ਉਸ ਦੇ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।