ਪੰਜਾਬ

punjab

ETV Bharat / state

ਪਠਾਨਕੋਟ ਅੰਮ੍ਰਿਤਸਰ ਕੌਮੀ ਸ਼ਾਹ ਮਾਰਗ 'ਤੇ ਵਾਪਰਿਆ ਦਰਦਨਾਕ ਹਾਦਸਾ - Punjab news

ਪਠਾਨਕੋਟ ਦੇ ਸਰਨਾ ਵਿੱਚ ਤੇਜ਼ ਰਫ਼ਤਾਰ ਬੱਸ ਨੇ ਮੋਟਰਸਾਈਕਲ ਨੂੰ ਟੱਕਰ ਮਾਰੀ। ਮੋਟਰਸਾਈਕਲ ਸਵਾਰ ਪਿਓ ਧੀ ਵਿੱਚੋਂ ਪਿਉ ਦੀ ਮੌਤ ਹੋ ਗਈ ਅਤੇ ਧੀ ਦਾ ਹਸਪਤਾਲ 'ਚ ਇਲਾਜ਼ ਚੱਲ ਰਿਹਾ ਹੈ।

Pathankot news
ਫ਼ੋਟੋ

By

Published : Feb 12, 2020, 6:39 PM IST

ਪਠਾਨਕੋਟ: ਪਿੰਡ ਸਰਨਾ ਨੇੜੇ ਤੇਜ਼ ਰਫ਼ਤਾਰ ਬੱਸ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਅੰਮ੍ਰਿਤਸਰ ਕੌਮੀ ਸ਼ਾਹ ਮਾਰਗ ਉੱਤੇ ਵਾਪਰੇ ਇਸ ਹਾਦਸੇ 'ਚ ਤੇਜ਼ ਰਫ਼ਤਾਰ ਪ੍ਰਾਈਵੇਟ ਬੱਸ ਨੇ ਮੋਟਰਸਾਈਕਲ ਸਵਾਰ ਪਿਓ ਧੀ ਨੂੰ ਟੱਕਰ ਮਾਰ ਦਿੱਤੀ।ਟੱਕਰ ਏਨੀ ਜ਼ਬਰਦਸਤ ਸੀ ਕਿ ਇਸ ਦੁਰਘਟਨਾ 'ਚ ਪਿਤਾ ਦੀ ਮੌਤ ਹੋ ਗਈ ਅਤੇ ਧੀ ਦਾ ਹਸਪਤਾਲ 'ਚ ਇਲਾਜ਼ ਚੱਲ ਰਿਹਾ ਹੈ। ਦੁਰਘਟਨਾ ਤੋਂ ਬਾਅਦ ਬੱਸ ਡਰਾਇਵਰ ਮੌਕੇ ਤੋਂ ਫ਼ਰਾਰ ਹੋ ਗਿਆ।

ਵੇਖੋ ਵੀਡੀਓ

ਇਸ ਬਾਰੇ ਗੱਲ ਕਰਦੇ ਹੋਏ ਜਾਂਚ ਅਧਿਕਾਰੀ ਇਕਬਾਲ ਸਿੰਘ ਐਸਐਚਓ ਨੇ ਦੱਸਿਆ ਕਿ ਬੱਸ ਡਰਾਇਵਰ ਫ਼ਰਾਰ ਚੱਲ ਰਿਹਾ ਹੈ। ਉਸ ਦੀ ਭਾਲ ਜਾਰੀ ਹੈ, ਜਦੋਂ ਵੀ ਉਹ ਫ਼ੜਿਆ ਗਿਆ ਉਸ 'ਤੇ ਕਾਰਵਾਈ ਜ਼ਰੂਰ ਹੋਵੇਗੀ।

ABOUT THE AUTHOR

...view details