ਪਠਾਨਕੋਟ: ਜਲੰਧਰ ਕੌਮੀ ਸ਼ਾਹ ਮਾਰਗ 'ਤੇ ਤੇਜ਼ ਰਫ਼ਤਾਰ ਬੱਸ ਦੇ ਟਰੈਕਟਰ-ਟਰਾਲੀ ਨੂੰ ਟੱਕਰ ਮਾਰੇ ਜਾਣ ਦੀ ਸੂਚਨਾ ਹੈ। ਬੱਸ ਦੀ ਟੱਕਰ ਕਾਰਨ ਟਰੈਕਟਰ-ਟਰਾਲੀ ਸਵਾਰ ਚਾਰ ਜਣਿਆਂ ਵਿੱਚੋਂ ਇੱਕ ਦੀ ਮੌਤ ਹੋ ਗਈ ਹੈ, ਜਦਕਿ 2 ਜਣਿਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਤਿੰਨ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਹੈ।
ਜਾਣਕਾਰੀ ਅਨੁਸਾਰ ਪਤਾ ਲੱਗਿਆ ਹੈ ਕਿ ਇਹ ਤੇਜ਼ ਰਫ਼ਤਾਰ ਬੱਸ ਜਲੰਧਰ ਵਾਲੇ ਪਾਸਿਉਂ ਜਲੰਧਰ ਪਠਾਨਕੋਟ ਨੂੰ ਆ ਰਹੀ ਸੀ। ਇਸ ਦੌਰਾਨ ਹੀ ਪਿੰਡ ਨੰਗਲਪੁਰ ਲਾਗੇ ਪਠਾਨਕੋਟ ਵੱਲ ਹੀ ਇੱਕ ਟਰੈਕਟਰ-ਟਰਾਲੀ ਆ ਰਹੀ ਸੀ, ਜਿਸ ਨੂੰ ਬੱਸ ਨੇ ਪਿੱਛੋਂ ਟੱਕਰ ਮਾਰ ਦਿੱਤੀ।