ਜਿਨ੍ਹਾਂ ਨੇ ਆਵਾਜਾਈ ਦੇ ਨਿਯਮਾਂ ਦੀ ਪਾਲਣਾ ਕੀਤੀ ਉਹਨਾਂ ਨੂੰ ਗੁਲਾਬ ਦੇ ਫ਼ੁਲ ਭੇਂਟ ਕੀਤੇ ਗਏ ਪੰਜਾਬ ਪੁਲਿਸ ਦਾ ਦੇਖਣ ਨੂੰ ਮਿਲਿਆ ਇਕ ਅਨੋਖਾ ਹੀ ਰੂਪ ਅਕਸਰ ਅਸੀਂ ਪੰਜਾਬ ਪੁਲਿਸ ਨੂੰ ਚਲਾਨ ਕਟਦੇ ,ਗੁੱਸੇ 'ਚ ਬੋਲਦੇ ,ਤੇ ਆਮ ਲੋਕਾਂ ਨਾਲ ਬਹਿਸ ਕਰਦੇ ਹੋਏ ਦੇਖਿਆ ਹੋਵੇਗਾ ਪਰ ਕਦੀ ਪੰਜਾਬ ਪੁਲਿਸ ਨੂੰ ਆਮ ਲੋਕਾਂ ਨੂੰ ਸ਼ਾਬਾਸ਼ ਦਿੰਦੇ ਦੇਖਿਆ ਹੈ ? ਦੱਸਣਯੋਗ ਹੈ ਕਿ ਮੋਗਾ ਦੇ ਵਿੱਚ ਪੰਜਾਬ ਪੁਲਿਸ ਨੇ ਟ੍ਰੈਫਿਕ ਜਾਗਰੂਕਤਾ ਹਫ਼ਤਾ ਮਾਣਿਆ ਇਸ ਦੌਰਾਨ ਉਨ੍ਹਾਂ ਲੋਕਾਂ ਨੂੰ ਗੁਲਾਬ ਦਾ ਫੁੱਲ ਭੇਂਟ ਕੀਤਾ ਜਿਨ੍ਹਾਂ ਨੇ ਆਵਾਜਾਈ ਦੇ ਨਿਯਮਾਂ ਦੀ ਪਾਲਣਾ ਕੀਤੀ ਜਿਵੇਂ ਕਿ ਜਿਨ੍ਹਾਂ ਨੇ ਸੀਟ ਬੈਲਟ ਲਗਾਈ , ਰੇਡ ਲਾਈਟ ਦੀ ਉਲੰਗਣਾ ਨਹੀਂ ਕੀਤੀ ਅਤੇ ਗੱਡੀ ਤੇਜ਼ ਨਹੀਂ ਚਲਾਈ ਆਦਿ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਜਨਮ ਸ਼ਤਾਬਦੀ ਨੂੰ ਸਮਰਪਿਤ ਪੰਜਾਬ ਸਰਕਾਰ ਵਲੋਂ 4 ਫਰਵਰੀ ਤੋਂ ਲੈ ਕੇ 10 ਫਰਵਰੀ ਤੱਕ " ਸੜਕ ਸੁਰੱਖਿਆ ਹਫ਼ਤਾ " ਮਨਾਇਆ ਗਿਆ ਸੀ ।ਮੋਗਾ ਚ ਪੰਜਾਬ ਪੁਲਿਸ ਵਲੋਂ ਆਪਣੇ ਪੱਧਰ ਤੇ ਇੱਕ ਦਿਨ ਹੋਰ ਸਮਰਪਿਤ ਕੀਤਾ ਗਿਆ ਜਿਸ ਤਹਿਤ ਟ੍ਰੈਫਿਕ ਪੁਲਿਸ ਵਲੋਂ ਸਮਾਜ ਸੇਵੀ ਸੰਸਥਾ ਦੇ ਲੋਕਾਂ ਦੇ ਸਹਿਯੋਗ ਨਾਲ ਵਾਹਨਾਂ ਦੀ ਚੈਕਿੰਗ ਵੀ ਕੀਤੀ ਗਈ ਅਤੇ ਜਿੰਨਾਂ ਵਾਹਨਾਂ ਕੋਲ ਪ੍ਰਦੂਸ਼ਣ ਸਰਟੀਫਿਕੇਟ ਨਹੀਂ ਸਨ ਉਹਨਾਂ ਨੂੰ ਮੋਗਾ ਪੁਲਿਸ ਵਲੋਂ ਅਤੇ ਸਮਾਜ ਸੇਵੀ ਸੰਸਥਾ ਦੇ ਆਗੂ ਗੁਰਪ੍ਰੀਤ ਸਿੰਘ ਦੇ ਸਹਿਯੋਗ ਨਾਲ ਮੁਫ਼ਤ ਵਿੱਚ ਪ੍ਰਦੂਸ਼ਣ ਸਰਟੀਫਿਕੇਟ ਵੀ ਵੰਡੇ। ਟ੍ਰੈਫਿਕ ਅਧਿਕਾਰੀ ਤਰਸੇਮ ਸਿੰਘ ਅਤੇ ਸਮਾਜ ਸੇਵੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਕੰਮ ਕਰਨ ਦਾ ਮੁੱਖ ਉਦੇਸ਼ ਇਹ ਹੀ ਹੈ ਕਿ ਲੋਕ ਆਪਣੀਆਂ ਜਾਨਾਂ ਨਾ ਗਵਾਉਣ , ਵਾਹਨ ਤੇ ਜਾਂਦੇ ਨੇ ਵਾਹਨ ਤੇ ਹੀ ਵਾਪਿਸ ਆਉਣ ਕਫ਼ਨ ਤੇ ਨਾ ਘਰ ਪਰਤਣ , ਉਨ੍ਹਾਂ ਕਿਹਾ ਕਿ ਟ੍ਰੈਫਿਕ ਨਿਯਮ ਨਾ ਮੰਨਣ ਕਰਕੇ ਕਈਆਂ ਨੇ ਤਾਂ ਆਪਣੇ ਪਰਿਵਾਰ ਗਵਾ ਲਏ ਹਨ ਇਸ ਲਈ ਸਭ ਨੂੰ ਆਪਣਾ ਸੋਚ ਕੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ।