ਪੰਜਾਬ

punjab

ETV Bharat / state

ਚੋਰਾਂ ਨੇ ਚੋਰੀ ਕੀਤਾ ਟਰੱਕ, ਵਾਰਦਾਤ ਸੀਸੀਟੀਵੀ ਵਿੱਚ ਹੋਈ ਕੈਦ - Pathankot latest news

ਮਲਿਕਪੁਰ ਚੌਂਕ ਵਿੱਚ ਚੋਰਾਂ ਵੱਲੋਂ ਟਰੱਕ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਚੋਰੀ ਦੀ ਪੂਰੀ ਵਾਰਦਾਤ ਉੱਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ।

ਫ਼ੋਟੋ
ਫ਼ੋਟੋ

By

Published : Oct 17, 2020, 5:14 PM IST

ਪਠਾਨਕੋਟ: ਇੱਥੋਂ ਦੇ ਮਲਿਕਪੁਰ ਚੌਂਕ ਵਿੱਚ ਬੀਤੀ ਰਾਤ ਨੂੰ ਚੋਰਾਂ ਵੱਲੋਂ ਟਰੱਕ ਚੋਰੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਹ ਚੋਰੀ ਦੀ ਪੂਰੀ ਵਾਰਦਾਤ ਉੱਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਪੁਲਿਸ ਨੇ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਵੀਡੀਓ

ਐੱਸਐੱਚਓ ਅਵਤਾਰ ਸਿੰਘ ਨੇ ਦੱਸਿਆ ਕਿ ਇਹ ਟਰੱਕ ਬੀਤੀ ਰਾਤ ਨੂੰ ਚੋਰਾਂ ਵੱਲੋਂ ਚੋਰੀ ਕੀਤਾ ਗਿਆ ਹੈ ਜੋ ਕਿ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਲਦਪਾਲਵਾਂ ਟੋਲ ਪਲਾਜ਼ਾ ਉੱਤੇ ਜਾਂਚ ਤੋਂ ਬਾਅਦ ਪਤਾ ਗਿਆ ਹੈ ਕਿ ਚੋਰ ਇਸ ਟਰੱਕ ਨੂੰ ਅੰਮ੍ਰਿਤਸਰ ਵੱਲ ਨੂੰ ਲੈ ਕੇ ਗਏ ਹਨ। ਉਨ੍ਹਾਂ ਕਿਹਾ ਕਿ ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਇਸ ਪੂਰੀ ਵਾਰਦਾਤ ਦੀ ਛਾਣਬੀਣ ਸ਼ੁਰੂ ਕਰ ਦਿੱਤੀ ਹੈ।

ABOUT THE AUTHOR

...view details