ਪਠਾਨਕੋਟ: ਜ਼ਿਲ੍ਹੇ ਦਾ ਸਿਵਲ ਹਸਪਤਾਲ ਜੋ ਕਾਇਆਕਲਪ ਯੋਜਨਾ ਤਹਿਤ ਪੰਜਾਬ ਭਰ ਵਿੱਚ ਪਹਿਲਾ ਸਥਾਨ ਹਾਸਲ ਕਰ ਚੁੱਕਿਆ ਹੈ। ਇਨ੍ਹੀਂ ਦਿਨੀਂ ਆਪਣੀ ਬਦਹਾਲੀ 'ਤੇ ਅੱਥਰੂ ਰੋ ਰਿਹਾ ਹੈ ਕਿਉਂਕਿ ਸਿਵਲ ਹਸਪਤਾਲ ਵਿੱਚ ਗ਼ਰੀਬ ਲੋਕ ਆਪਣਾ ਇਲਾਜ ਕਰਵਾਉਣ ਲਈ ਪੁੱਜਦੇ ਹਨ ਪਰ ਜੇ ਉਨ੍ਹਾਂ ਨੂੰ ਹਸਪਤਾਲ ਦੇ ਵਿੱਚ ਇਲਾਜ ਨਾ ਮਿਲੇ ਤਾਂ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।
ਪਠਾਨਕੋਟ ਸਰਕਾਰੀ ਹਸਪਤਾਲ ਪਿਛਲੇ ਲੰਬੇ ਸਮੇਂ ਤੋਂ ਰੇਡੀਓਲੋਜਿਸਟ ਦੀ ਜਗ੍ਹਾ ਖਾਲੀ ਪਈ ਹੈ ਜਿਸ ਨੂੰ ਭਰਨ ਦੇ ਲਈ ਸਿਹਤ ਵਿਭਾਗ ਵੱਲੋਂ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ। ਇਸ ਵਜ੍ਹਾ ਨਾਲ ਲੋਕਾਂ ਨੂੰ ਬਾਹਰ ਜਾ ਕੇ ਜ਼ਿਆਦਾ ਪੈਸੇ ਖਰਚ ਕਰ ਅਲਟਰਾਸਾਊਂਡ ਕਰਵਾਉਣੀ ਪੈਂਦੀ ਹੈ ਜਿਸ ਕਰਕੇ ਸਥਾਨਕ ਲੋਕਾਂ ਨੇ ਸਰਕਾਰ ਅੱਗੇ ਗੁਹਾਰ ਲਗਾਈ ਹੈ।